ਕਾਮਨਵੈਲਥ ਖੇਡਾਂ ਤੋਂ ਪਹਿਲਾ ਭਾਰਤ ਨੂੰ ਝਟਕਾ, ਜਖ਼ਮੀ ਹੋਣ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਏ ਨੀਰਜ ਚੋਪੜਾ

ਭਾਰਤੀ ਜੈਵਲਿਨ ਥ੍ਰੋਅਰ ਅਤੇ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਸੱਟ ਲੱਗਣ ਕਾਰਨ ਕਾਮਨਵੈਲਥ ਖੇਡਾਂ 'ਚ ਨਹੀਂ ਖੇਡ ਸਕੇਗਾ...

ਭਾਰਤੀ ਜੈਵਲਿਨ ਥ੍ਰੋਅਰ ਅਤੇ ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਸੱਟ ਲੱਗਣ ਕਾਰਨ ਕਾਮਨਵੈਲਥ ਖੇਡਾਂ 'ਚ ਨਹੀਂ ਖੇਡ ਸਕੇਗਾ। ਨੀਰਜ ਨੇ 28 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਬਰਮਿੰਘਮ ਕਾਮਨਵੈਲਥ ਖੇਡਾਂ ਤੋਂ ਹਟਣ ਦਾ ਐਲਾਨ ਕਰ ਦਿੱਤਾ ਹੈ। ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਜਾਣਕਾਰੀ ਦੇਂਦਿਆਂ ਦੱਸਿਆ ਕਿ "ਨੀਰਜ ਚੋਪੜਾ ਕਾਮਨਵੈਲਥ ਖੇਡਾਂ ਤੋਂ ਖੁੰਝ ਜਾਵੇਗਾ ਕਿਉਂਕਿ ਉਸਦੀ ਫਿਟਨੈਸ 100% ਨਹੀਂ ਹੈ।"

ਚੋਪੜਾ ਨੇ ਹਾਲ ਹੀ ਵਿੱਚ ਓਰੇਗਨ, ਯੂਐਸ ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2022 ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਚੋਪੜਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਭਾਰਤ ਦੇ ਪਹਿਲੇ ਟ੍ਰੈਕ ਅਤੇ ਫੀਲਡ ਅਥਲੀਟ ਬਣ ਗਏ ਹਨ। ਜਿਕਰਯੋਗ ਹੈ ਕਿ ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਫਾਈਨਲ ਦੌਰਾਨ ਸੱਟ ਦਾ ਸ਼ਿਕਾਰ ਹੋ ਗਿਆ ਸੀ। ਫਾਈਨਲ ਦੌਰਾਨ ਨੀਰਜ ਚੋਪੜਾ ਵੀ ਆਪਣੇ ਪੱਟ 'ਤੇ ਪੱਟੀ ਲਪੇਟਦੇ ਹੋਏ ਨਜ਼ਰ ਆਏ।

Get the latest update about neeraj chopra common wealth, check out more about Birmingham common wealth games , common wealth 2022, neeraj chopra latest news & neeraj chopra

Like us on Facebook or follow us on Twitter for more updates.