ਹੁਣ ਹੋਈਆ ਪੰਚਾਇਤੀ ਚੋਣਾਂ 'ਚ ਡਿਊਟੀ ਕਰਦਿਆਂ ਕਈ ਸਿੱਖਿਅਕ ਕਰਮੀਆਂ ਦੀ ਹੋਈ ਸੀ ਮੌਤ, ਹੁਣ ਹੋ ਰਹੀ ਹੈ 1-1 ਕਰੋੜ ਦੇ ਹਰਜ਼ਾਨੇ ਦੀ ਮੰਗ

ਜਿਵੇ ਕਿ ਤੁਹਾਨੂੰ ਪਤਾ ਹੈ ਕਿ ਕੁੱਝ ਸਮੇਂ ਪਹਿਲੇ ਹੀ UP 'ਚ ਪੰਚਾਇਤ ਚੋਣਾਂ ਦੀ ਡਿਊਟੀ 'ਚ ਲੱਗੇ..............

ਜਿਵੇ ਕਿ ਤੁਹਾਨੂੰ ਪਤਾ ਹੈ ਕਿ ਕੁੱਝ ਸਮੇਂ ਪਹਿਲੇ ਹੀ UP 'ਚ ਪੰਚਾਇਤ ਚੋਣਾਂ ਦੀ ਡਿਊਟੀ 'ਚ ਲੱਗੇ ਕਰਮਚਾਰੀਆਂ ਦੀ ਕੋਰੋਨਾ ਦੀ ਮੌਤ ਹੋਣ ਦਾ ਮਾਮਲਾ ਹਾਲੇ ਵੀ ਕਿਸੇ ਪਾਸੇ ਨਹੀਂ ਲੱਗਿਆ ਹੈ। 

UP ਪ੍ਰਾਇਮਰੀ ਟੀਚਰ ਐਸੋਸੀਏਸ਼ਨ ਨੇ ਇਸ ਗੱਲ ਦਾ ਨੂੰ ਕਿਹਾ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਡਿਊਟੀ ਦੌਰਾਨ 1600 ਤੋਂ ਵੱਧ ਸਰਕਾਰੀ ਸਕੂਲ ਕਰਮਚਾਰੀਆਂ ਦੀ ਮੌਤ ਹੋਈ ਹੈ। 

ਪਰ ਹੁਣ ਪ੍ਰਾਇਮਰੀ ਟੀਚਰ ਐਸੋਸੀਏਸ਼ਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 1-1 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਅਧਿਆਪਕ ਯੂਨੀਅਨ ਦੇ ਪ੍ਰਧਾਨ ਦਿਨੇਸ਼ ਚੰਦਰ ਸ਼ਰਮਾ ਨੇ ਇਸ ਸਬੰਧ 'ਚ ਸੀਐਮ ਯੋਗੀ ਆਦਿੱਤਿਆਨਾਥ ਨੂੰ ਇਕ ਚਿੱਠੀ ਲਿਖੀ ਹੈ।  

ਉਨ੍ਹਾਂ ਨੇ ਦੱਸਿਆ ਕਿ ਹੁਣ ਹੋਈਆ ਚੋਣਾਂ ਵਿਚ ਡਿਊਟੀ ਕਰ ਰਹੇ 1621 ਸਰਕਾਰੀ ਕਰਮੀਆ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਉਨ੍ਹਾਂ ਨੇ ਸਰਕਾਰ ਨੂੰ ਚਿੱਠੀ ਵਿਚ ਸਰਕਾਰੀ ਕਰਮੀਆ ਦੀ ਸਾਰੀ ਜਾਣਕਾਰੀ ਵੀ ਸਾਝੀ ਕੀਤੀ। ਸਕੂਲ, ਜ਼ਿਲ੍ਹਾ, ਮੌਤ ਦੀ ਤਾਰੀਕ, ਨੰਬਰ ਆਦਿ। 
 
ਦੱਸ ਦਈਏ ਕਿ ਇਹ ਚੋਣਾਂ  UP ਵਿਚ ਹੋਈਆ ਸਨ। ਜਿਸ ਦਾ ਨਤੀਜਾ 2 ਮਈ ਨੂੰ ਆਇਆ ਸੀ। ਭੇਜੀ ਗਈ ਸੂਚੀ ਮੁਤਾਬਕ 1621 ਵਰਕਰ ਵਿਚੋਂ ਜ਼ਿਆਦਾ ਤਰ ਅਧਿਆਪਕ ਹਨ। ਜਿਵੇ ਕਿ, 1332 ਅਧਿਆਪਕ, 209 ਸਿੱਖਿਆ ਮਿੱਤਰ, 25 ਇੰਸਟ੍ਰਕਟਰ, 5 ਬੀਵਾਈਓ, 15 ਕਲਰਕ ਸਨ। 

26 ਅਪ੍ਰੈਲ ਵਿਚ ਚੋਣਾਂ ਦੇ ਤੀਸਰੇ ਪੜਾਅ ਵਿਚ 706 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਸੀ। ਫਿਰ ਇਹ ਗਿਣਤੀ 1600 ਨੂੰ ਪਾਰ ਕਰ ਗਈ। ਗੱਲ ਇਹ ਹੈ ਕਿ ਚੋਣਾਂ ਕਾਰਨ ਕੋਰੋਨਾ ਦੇ ਪ੍ਰੋਟੋਕੋਲ ਨੂੰ ਬਿਲਕੁੱਲ ਨਜ਼ਕ ਅੰਦਾਜ਼ ਕਰ ਦਿੱਤਾ ਗਿਆ। 

ਵਧੀਕ ਮੁੱਖ ਸਕੱਤਰ (ਪੰਚਾਇਤੀ ਰਾਜ) ਮਨੋਜ ਕੁਮਾਰ ਸਿੰਘ ਨੇ ਕਿਹਾ, "ਅਸੀਂ ਸਾਰੇ 75 ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਚੋਣ ਡਿਊਟੀ ਦੌਰਾਨ ਲੱਗੇ ਅਧਿਆਪਕਾਂ ਅਤੇ ਚੋਣ ਡਿਊਟੀ ਦੌਰਾਨ ਮਾਰੇ ਗਏ ਅਧਿਆਪਕਾਂ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਅਸੀਂ ਸੋਮਵਾਰ ਤਕ ਸਾਰੇ ਅੰਕੜਿਆਂ ਨੂੰ ਜੋੜ ਦੇਵਾਂਗੇ। ਮਾਮਲਾ ਪਹਿਲਾਂ ਹੀ ਅਦਾਲਤ 'ਚ ਹੈ, ਕਿਉਂਕਿ ਅਧਿਆਪਕ ਯੂਨੀਅਨ ਨੇ ਆਪਣੀ ਨੁਮਾਇੰਦਗੀ ਦਿੱਤੀ ਹੈ।"

Get the latest update about killed, check out more about union seeks, india, duty & up

Like us on Facebook or follow us on Twitter for more updates.