ਕੋਰੋਨਾ ਦੀ ਕਹਿਰ ਜਾਰੀ, ਉਤਰ- ਪ੍ਰਦੇਸ਼ 'ਚ 2 ਦਿਨ ਦਾ ਪੂਰਨ ਲਾਕਡਾਊਨ

ਕੋਰੋਨਾ ਦੇ ਵੱਧਣ ਕਾਰਨ ਉਤਰ ਪ੍ਰਦੇਸ਼ ਵਿਚ ਵੀ ਲਾਕਡਾਊਨ ਨੂੰ ਵਧਾ ਦਿਤਾ ਗਿਆ ਹੈ। ਯੂਪੀ ਵਿਚ......................

ਕੋਰੋਨਾ ਦੇ ਵੱਧਣ ਕਾਰਨ ਉਤਰ ਪ੍ਰਦੇਸ਼ ਵਿਚ ਵੀ ਲਾਕਡਾਊਨ ਨੂੰ ਵਧਾ ਦਿਤਾ ਗਿਆ ਹੈ। ਯੂਪੀ ਵਿਚ ਦੋ ਦਿਨ ਦੇ ਲਈ ਲਾਕਡਾਊਨ ਨੂੰ ਅੱਗੇ ਵਧਾਇਆ ਗਿਆ ਹੈ। ਕਿਉਂਕਿ ਕੋਰੋਨਾ ਦਾ ਕਹਿਰ ਦਿਨੋ ਦਿਨ ਵੱਧ ਰਿਹਾ ਹੈ। ਮਤਲਬ ਹੁਣ ਮੰਗਲਵਾਰ ਅਤੇ ਬੁੱਧਵਾਰ ਵੀ ਲਾਕਡਾਊਨ ਰਹੇਗਾ, ਜੋ ਵੀਰਵਾਰ ਸਵੇਰੇ 7 ਵਜੇ ਤੱਕ ਜਾਰੀ ਰਹੇਗਾ।

ਦੱਸ ਦਈਏ ਕਿ, ਕੋਰੋਨਾ ਵਾਇਰਸ ਦਾ ਪ੍ਰਕੋਪ ਉਤਰ ਪ੍ਰਦੇਸ਼ ਵਿਚ ਲਗਾਤਾਰ ਜਾਰੀ ਹੈ। ਇਸ ਦੇ ਚਲਦੇ ਸਰਕਾਰ ਨੇ ਪਹਿਲਾ ਵੀਕੈਂਡ ਲਾਕਡਾਊਨ ਦਾ ਐਲਾਨ ਕਰ ਦਿਤਾ ਹੈ। ਪਰ ਸੋਮਵਾਰ ਤੱਕ  ਵਧਾ ਦਿਤਾ ਸੀ, ਯਾਨੀ ਕਿ ਸ਼ੁਕਰਵਾਰ ਸ਼ਾਨ ਤੋ ਮੰਗਲਵਾਰ ਸਵੇਰੇ ਤੱਕ ਲਾਕਡਾਊਨ ਸੀ।

ਪਰ ਹੁਣ ਪਾਬੰਦੀਆ ਨੂੰ ਮੰਗਲਵਾਰ, ਬੁੱਧਵਾਰ ਦੇ ਲਈ ਲਾਗੂ ਕਰ ਦਿਤਾ ਗਿਆ ਹੈ। ਇਸ ਲਾਕਡਾਊਨ ਦੇ ਦੌਰਾਨ ਕਿਸੀ ਵੀ ਇਨਸਾਨ ਦਾ ਬਿੰਨਾ ਕਾਰਨ ਬਾਹਰ ਨਿਕਲਣਾ ਬੰਦ ਹੈ। ਬਾਜਾਰ ਬੰਦ ਰਹਿਣਗੇ, ਹਫਤਾਵਾਈ ਬਾਜਾਰ ਨਹੀਂ ਲੱਗਣਗੇ। ਹਲਾਂਕਿ, ਜ਼ਰੂਰੀ ਖੇਤਰਾ ਵਿਚ ਲੋਕਾਂ ਨੂੰ ਛੂਟ ਰਹੇਗੀ।

ਤਮਾਮ ਪਾਬੰਦੀਆ ਦੇ ਬਾਅਦ ਵੀ ਯੂਪੀ ਵਿਚ ਕੋਰੋਨਾ ਦਾ ਕਹਿਰ ਰੁਕ ਨਹੀਂ ਰਿਹਾ ਹੈ। ਪ੍ਰਦੇਸ਼  ਵਿਚ ਹਰ ਦਿਨ 30 ਹਜਾਰ ਤੋ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਪਿਛਲੇ ਦਿਨ 30 ਹਜਾਰ ਕੇਸ ਮਿਲੇ, ਜਦਕਿ 288 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਯੂਪੀ ਵਿਚ ਇਸ ਸਮੇਂ ਕਰੀਬ 3 ਲੱਖ ਐਕਟਿਵ ਕੇਸ ਹਨ।

ਪ੍ਰਦੇਸ਼ ਵਿਚ ਇਸ ਸਮੇਂ ਆਕਸੀਜਨ, ਬੈੱਡਸ, ਦਵਾਈਆਂ ਦੀ ਕਿਲਤ ਹੈ। ਇਥੇ ਲੋਕਾਂ ਨੂੰ ਆਕਸੀਜਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।

Get the latest update about increase, check out more about india, true scoop news, corona cases & extended

Like us on Facebook or follow us on Twitter for more updates.