ਇੰਦੌਰ ਟੀ20 ਮੈਚ 'ਚ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

 ਹੋਲਕਰ ਸਟੇਡੀਅਮ ਦੀ ਪਿੱਚ 'ਤੇ ਸ੍ਰੀਲੰਕਾ ਨੂੰ ਦੂਜੇ ਟੀ-20 ਅੰਤਰਰਾਸ਼ਟਰੀ ਮੈਚ 'ਚ ਸੱਤ ...

ਨਵੀਂ ਦਿੱਲੀ —  ਹੋਲਕਰ ਸਟੇਡੀਅਮ ਦੀ ਪਿੱਚ 'ਤੇ ਸ੍ਰੀਲੰਕਾ ਨੂੰ ਦੂਜੇ ਟੀ-20 ਅੰਤਰਰਾਸ਼ਟਰੀ ਮੈਚ 'ਚ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ।ਦੱਸ ਦੱਈਏ ਕਿ ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤੈਅ 20 ਓਵਰਾਂ 'ਚ ਨੌਂ ਵਿਕਟਾਂ 'ਤੇ 142 ਦੌੜਾਂ ਬਣਾਈਆਂ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ ਨੇ 23 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਨਵਦੀਪ ਸੈਣੀ ਤੇ ਕੁਲਦੀਪ ਯਾਦਵ ਨੂੰ ਦੋ ਦੋ ਵਿਕਟਾਂ ਮਿਲੀਆਂ। ਜਵਾਬ 'ਚ ਭਾਰਤ ਨੇ 17.3 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕੀਤਾ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਲਗਾਤਾਰ ਗੇਂਦਬਾਜ਼ੀ 'ਚ ਤਬਦੀਲੀ ਦੀ ਰਣਨੀਤੀ ਬੱਲੇਬਾਜ਼ਾਂ ਦੀ ਮਦਦਗਾਰ ਪਿੱਚ 'ਤੇ ਕਾਰਗਰ ਸਾਬਤ ਹੋਈ।

ਪੰਜਾਬ ਦੀ ਵੇਟਲਿਫਟਰ ਸਰਬਜੀਤ 'ਤੇ ਜਾਣੋ ਕਿਉਂ ਲੱਗਾ 4 ਸਾਲ ਦਾ ਬੈਨ, ਜਿੱਤ ਚੁੱਕੀ ਹੈ ਚਾਂਦੀ ਦਾ ਤਗਮਾ

ਜਾਣਕਾਰੀ ਅਨੁਸਾਰ ਸ੍ਰੀਲੰਕਾਈ ਪਾਰੀ ਦੌਰਾਨ ਉਨ੍ਹਾਂ ਨੇ ਸ਼ੁਰੂਆਤ ਤੋਂ ਹੀ ਗੇਂਦਬਾਜ਼ੀ 'ਚ ਤਬਦੀਲੀ ਕੀਤੀ ਜਿਸ ਨਾਲ ਸ੍ਰੀਲੰਕਾਈ ਬੱਲੇਬਾਜ਼ ਲੈਅ ਹਾਸਲ ਕਰਨ ਤੋਂ ਵਾਂਝੇ ਰਹੇ ਤੇ ਭਾਰਤ ਨੂੰ ਲਗਾਤਾਰ ਵਕਫ਼ੇ 'ਚ ਵਿਕਟਾਂ ਵੀ ਮਿਲਦੀਆਂ ਚਲੀਆਂ ਗਈਆਂ ਜਿਸ ਨਾਲ ਵਿਰੋਧੀ ਟੀਮ ਵੱਡਾ ਸਕੋਰ ਨਹੀਂ ਬਣਾ ਸਕੀ।ਸ੍ਰੀਲੰਕਾਈ ਪਾਰੀ ਦੌਰਾਨ ਪਹਿਲਾ ਓਵਰ ਤੇਜ਼ ਗੇਂਦਬਾਜ਼ ਜਸਪ੍ਰਰੀਤ ਬੁਮਰਾਹ ਨੇ ਸੁੱਟਿਆ।ਇਸ ਤਰ੍ਹਾਂ ਭਾਰਤੀ ਕਪਤਾਨ ਨੇ ਪਹਿਲੇ ਪੰਜ ਓਵਰਾਂ 'ਚ ਚਾਰ ਤਬਦੀਲੀਆਂ ਕੀਤੀਆਂ।ਭਾਰਤੀ ਗੇਂਦਬਾਜ਼ਾਂ ਦਾ ਦਬਦਬਾ ਇਸ ਤੋਂ ਸਾਬਤ ਹੋਇਆ ਕਿ ਸ੍ਰੀਲੰਕਾਈ ਪਾਰੀ ਦਾ ਪਹਿਲਾ ਛੱਕਾ ਨੌਵੇਂ ਓਵਰ 'ਚ ਲੱਗਾ।ਇਸ ਤੋਂ ਇਲਾਵਾਂ ਸ਼ਾਰਦੂਲ ਠਾਕੁਰ ਨੇ ਪੰਜ ਗੇਂਦਾਂ 'ਚ ਤਿੰਨ ਵਿਕਟਾਂ ਹਾਸਲ ਕੀਤੀਆਂ।

Get the latest update about 7 Wickets Match India Win, check out more about True Scoop News, India vs Sri Lanka 2nd T20, Sports News & Punjabi News

Like us on Facebook or follow us on Twitter for more updates.