ਭਾਰਤ WHO ਦੇ ਕੋਵੈਕਸ ਯੋਜਨਾ ਲਈ ਤਿਆਰ ਕਰੇਗਾ 1.1 ਅਰਬ ਡੋਜ਼

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਉੱਤੇ ਪੂਰੇ ਭਰੋਸਾ ਜਤਾਇਆ ਹੈ। ਇਸ ਦੌਰਾ...

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਉੱਤੇ ਪੂਰੇ ਭਰੋਸਾ ਜਤਾਇਆ ਹੈ। ਇਸ ਦੌਰਾਨ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿਗਲਾ ਨੇ ਕਿਹਾ ਕਿ ਭਾਰਤ ਨੇ ਹੁਣ ਤਕ ਕੋਰੋਨਾ ਦੇ ਟੀਕੇ ਦੀ 2.30 ਕਰੋੜ ਡੋਜ਼ ਦੁਨੀਆਭਰ 'ਚ ਆਪਣੇ ਸਹਿਯੋਗੀ ਦੇਸ਼ਾਂ ਨੂੰ ਉਪਲਬੱਧ ਕਰਵਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਭਾਰਤ WHO ਦੀ ਅਗਵਾਈ ਵਾਲੇ ਕੋਵੈਕਸ ਯੋਜਨਾ ਲਈ 1.1 ਅਰਬ ਡੋਜ਼ ਤਿਆਰ ਕਰਨ ਦੀ ਸਮਰੱਥਾ ਰੱਖਦਾ ਹੈ।

ਹਰਿਆਣਾ ਲੋਕ ਪ੍ਰਸ਼ਾਸਨ ਸੰਸਥਾਨ ਨੂੰ ਸੰਬੋਧਿਤ ਕਰਦਿਆਂ ਸ਼੍ਰਿਗਲਾ ਨੇ ਕਿਹਾ ਕਿ ਭਾਰਤ ਸਮਾਵੇਸ਼ੀ ਆਲਮੀ ਤੇ ਖੇਤਰੀਅ ਸੰਸਥਾਵਾਂ ਦੇ ਸਮਰਥਨ ਵਾਲੇ ਆਜ਼ਾਦ ਤੇ ਮੁਕਤ 'ਤੇ ਨਿਯਮ ਅਧਾਰਿਤ ਹਿੰਦ ਪ੍ਰਸ਼ਾਂਤ ਦਾ ਸਮਰਥਕ ਹੈ, ਜੋ ਸਾਂਝੇ ਹਿੱਤਾਂ 'ਤੇ ਅਧਾਰਿਤ ਖ਼ੁਸ਼ਹਾਲ, ਸਥਿਰ ਤੇ ਖ਼ੁਦਮੁਖਤਿਆਰ ਦੇਸ਼ਾਂ ਨੂੰ ਉਤਸ਼ਾਹਿਤ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਵਸੂਧੈਵ ਕੁਟੁੰਬਕਮ ਦਾ ਸਿਧਾਂਤ ਭਾਰਤ ਦੀ ਸਭਿਆਤਾਗਤ ਲੋਕਾਚਾਰ ਦੇ ਕੇਂਦਰ 'ਚ ਹੈ ਕਿਉਂਕਿ ਅਸੀਂ ਇਕ ਬ੍ਰਹਿਮੰਡ 'ਚ ਵਿਸ਼ਵਾਸ ਕਰਦੇ ਹਾਂ। ਇਸੇ ਭਾਵਨਾ ਤਹਿਤ ਭਾਰਤ ਨੇ ਹੁਣ ਤਕ ਮਿੱਤਰ ਤੇ ਸਹਿਯੋਗੀ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀ 2.30 ਕਰੋੜ ਡੋਜ਼ ਉਪਲਬੱਧ ਕਰਵਾਈ ਹੈ।

60 ਫੀਸਦੀ ਨਾਲ ਭਾਰਤ ਦੁਨੀਆ 'ਚ ਵੈਕਸੀਨ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਭਾਰਤ ਨੇ ਨਾ ਸਿਰਫ਼ ਦੇਸ਼ 'ਚ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਹੈ, ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਅਦੇ ਨੂੰ ਵੀ ਪੂਰਾ ਕਰ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਭਾਰਤੀ ਨਵੇਂ ਟੀਕਿਆਂ ਨੂੰ ਮਾਨਵਤਾ ਲਈ ਸਸਤੀ ਤੇ ਸੁਲਭ ਬਣਾਉਣ ਦੀ ਗੱਲ ਕਹੀ ਸੀ।

Get the latest update about Kovacs scheme, check out more about India, vaccines, WHO & one billion

Like us on Facebook or follow us on Twitter for more updates.