ਸ਼੍ਰੀਲੰਕਾ ਨਾਲ ਅੱਜ ਪਹਿਲਾ ਟੀ-20 ਖੇਡੇਗਾ ਭਾਰਤ, ਘਰੇਲੂ ਮੈਦਾਨ 'ਚ ਪਹਿਲੀ ਵਾਰ ਕਪਤਾਨੀ ਕਰਨਗੇ ਹਾਰਦਿਕ ਪੰਡਯਾ

ਟੀਮ ਇੰਡੀਆ ਅੱਜ ਸ਼੍ਰੀਲੰਕਾ ਖਿਲਾਫ ਸਾਲ-2023 ਦਾ ਪਹਿਲਾ ਮੈਚ ਖੇਡੇਗੀ। ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ...

ਟੀਮ ਇੰਡੀਆ ਅੱਜ ਸ਼੍ਰੀਲੰਕਾ ਖਿਲਾਫ ਸਾਲ-2023 ਦਾ ਪਹਿਲਾ ਮੈਚ ਖੇਡੇਗੀ। ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ। ਟੀਮ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ, ਕੇਐਲ ਰਾਹੁਲ ਵਰਗੇ ਸੀਨੀਅਰਾਂ ਤੋਂ ਬਿਨਾਂ ਜਾ ਰਹੀ ਹੈ। ਅਜਿਹੇ 'ਚ ਟੀਮ ਇੰਡੀਆ ਨਵੀਂ ਓਪਨਿੰਗ ਜੋੜੀ ਦੇ ਨਾਲ ਸ਼੍ਰੀਲੰਕਾ ਖਿਲਾਫ ਉਤਰ ਸਕਦੀ ਹੈ। ਜੇਕਰ ਸ਼ੁਭਮਨ ਗਿੱਲ ਨੂੰ ਮੌਕਾ ਮਿਲਦਾ ਹੈ ਤਾਂ ਟੀਮ ਇੰਡੀਆ ਸ਼ੁਭਮਨ ਗਿੱਲ ਦੇ ਨਾਲ ਈਸ਼ਾਨ ਕਿਸ਼ਨ ਦੀ ਸ਼ੁਰੂਆਤ ਕਰਦੀ ਨਜ਼ਰ ਆਵੇਗੀ।


ਅਜਿਹੇ 'ਚ ਟੀਮ ਇੰਡੀਆ ਲਈ ਕਪਤਾਨ ਹਾਰਦਿਕ ਪੰਡਯਾ ਦੇ ਸਾਹਮਣੇ ਸਾਲ ਦਾ ਪਹਿਲਾ ਮੈਚ ਜਿੱਤਣਾ ਚੁਣੌਤੀ ਹੋਵੇਗੀ, ਕਿਉਂਕਿ ਟੀਮ ਨੇ ਪਿਛਲੇ 10 ਸਾਲਾਂ 'ਚ ਸਿਰਫ ਇਕ ਵਾਰ ਹੀ ਸਾਲ ਦਾ ਪਹਿਲਾ ਮੈਚ ਜਿੱਤਿਆ ਹੈ। ਪੰਡਯਾ ਪਹਿਲੀ ਵਾਰ ਘਰੇਲੂ ਮੈਦਾਨ 'ਤੇ ਕਪਤਾਨੀ ਕਰ ਰਹੇ ਹਨ। ਭਾਰਤ ਦੀ ਯੁਵਾ ਬ੍ਰਿਗੇਡ ਨੂੰ ਇਸ ਮੈਚ ਵਿੱਚ ਜਿੱਤ ਨਾਲ ਸਾਲ ਦੀ ਸ਼ੁਰੂਆਤ ਦੀ ਉਮੀਦ ਹੈ। 

ਦਸ ਦਈਏ ਕਿ ਹਾਰਦਿਕ ਪੰਡਯਾ ਨੇ 2022 ਵਿੱਚ ਆਇਰਲੈਂਡ ਦੇ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਪਹਿਲੀ ਵਾਰ ਭਾਰਤ ਦੀ ਕਪਤਾਨੀ ਕੀਤੀ ਸੀ। ਇਸ ਤੋਂ ਬਾਅਦ ਟੀਮ ਨਿਊਜ਼ੀਲੈਂਡ ਦੇ ਖਿਲਾਫ ਟੀ-20 ਸੀਰੀਜ਼ 'ਚ ਉਨ੍ਹਾਂ ਦੀ ਕਪਤਾਨੀ 'ਚ ਆਈ। ਪੰਡਯਾ ਦੀ ਕਪਤਾਨੀ ਵਿੱਚ ਭਾਰਤ ਹੁਣ ਤੱਕ 5 ਟੀ-20 ਮੈਚ ਖੇਡ ਚੁੱਕਾ ਹੈ। ਇਨ੍ਹਾਂ ਵਿੱਚੋਂ 4 ਵਿੱਚ ਜਿੱਤ ਦਰਜ ਕੀਤੀ ਗਈ ਅਤੇ ਇੱਕ ਮੈਚ ਟਾਈ ਰਿਹਾ। ਇਸ ਸੀਰੀਜ਼ ਤੋਂ ਬਾਅਦ ਹਾਰਦਿਕ ਪੰਡਯਾ ਤਿੰਨ ਵਨਡੇ ਸੀਰੀਜ਼ ਲਈ ਟੀਮ ਦੇ ਉਪ ਕਪਤਾਨ ਹੋਣਗੇ ਜਦਕਿ ਰੋਹਿਤ ਸ਼ਰਮਾ ਕਪਤਾਨ ਹੋਣਗੇ।

Get the latest update about Indian team, check out more about ind vs shriLanka t20, Indian cricket team & t20 match

Like us on Facebook or follow us on Twitter for more updates.