ਮੁਸੀਬਤ 'ਚ ਫਸੇ ਪਾਕਿਸਤਾਨ ਨੂੰ ਮਲੇਰੀਆ ਤੋਂ ਬਚਾਏਗਾ ਭਾਰਤ, ਇਸ ਸਮਾਨ ਦਾ ਹੋਵੇਗਾ ਸੌਦਾ

ਪਾਕਿਸਤਾਨ ਇਸ ਸਮੇ ਚੌ ਪੱਖੀ ਮੁਸੀਬਤਾਂ ਨਾਲ ਘਿਰਿਆ ਹੋਇਆ ਹੈ। ਭਿਆਨਕ, ਆਰਥਿਕ ਸੰਕਟ ਤੋਂ ਬਾਅਦ ਹੁਣ ਮਲੇਰੀਆ ਪਾਕਿਸਤਾਨੀਆਂ ਲਈ ਸਭ ਤੋਂ ਵੱਡੀ ਸਮੱਸਿਆ ਹੈ। ਇਸ ਨੂੰ ਰੋਕਣ ਲਈ ਪਾਕਿਸਤਾਨ ਨੇ ਹੁਣ ਭਾਰਤ ਦਾ ਸਾਥ ਮੰਗਿਆ ਹੈ...

ਪਾਕਿਸਤਾਨ ਇਸ ਸਮੇ ਚੌ ਪੱਖੀ ਮੁਸੀਬਤਾਂ ਨਾਲ ਘਿਰਿਆ ਹੋਇਆ ਹੈ। ਭਿਆਨਕ, ਆਰਥਿਕ ਸੰਕਟ ਤੋਂ ਬਾਅਦ ਹੁਣ ਮਲੇਰੀਆ ਪਾਕਿਸਤਾਨੀਆਂ ਲਈ ਸਭ ਤੋਂ ਵੱਡੀ ਸਮੱਸਿਆ ਹੈ। ਇਸ ਨੂੰ ਰੋਕਣ ਲਈ ਪਾਕਿਸਤਾਨ ਨੇ ਹੁਣ ਭਾਰਤ ਦਾ ਸਾਥ ਮੰਗਿਆ ਹੈ। ਗੁਆਂਢੀ ਮੁਲਕ ਹੁਣ ਭਾਰਤ ਤੋਂ ਕਰੀਬ 62 ਲੱਖ ਮੱਛਰਦਾਨੀਆਂ ਖਰੀਦਣ ਜਾ ਰਿਹਾ ਹੈ। ਅੱਜ ਸਿਹਤ ਮੰਤਰਾਲੇ ਤੋਂ ਇਸ ਦੀ ਇਜਾਜ਼ਤ ਵੀ ਮਿਲ ਗਈ। ਸਿਹਤ ਅਧਿਕਾਰੀਆਂ ਦੇ ਅਨੁਸਾਰ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਪਾਕਿਸਤਾਨ ਲਈ ਮੱਛਰਦਾਨੀ ਇਕੱਠਾ ਕਰਨ ਲਈ ਗਲੋਬਲ ਫੰਡ ਦੁਆਰਾ ਪ੍ਰਦਾਨ ਕੀਤੇ ਵਿੱਤੀ ਸਰੋਤਾਂ ਦੀ ਵਰਤੋਂ ਕਰ ਰਿਹਾ ਹੈ।

ਜਾਣਕਾਰੀ ਮੁਤਾਬਿਕ ਪਾਕਿਸਤਾਨ ਦੇ 32 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਮਲੇਰੀਆ ਤੇਜ਼ੀ ਨਾਲ ਫੈਲ ਰਿਹਾ ਹੈ ਜਿੱਥੇ ਹਜ਼ਾਰਾਂ ਬੱਚੇ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਜ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਲੇਰੀਆ ਇੱਕ ਗੰਭੀਰ ਸਿਹਤ ਸੰਕਟ ਬਣ ਗਿਆ ਹੈ। ਅਜਿਹੇ 'ਚ ਉਹ ਜਲਦੀ ਤੋਂ ਜਲਦੀ ਮੱਛਰਦਾਨੀ ਪਾਉਣ ਦੀ ਯੋਜਨਾ ਬਣਾ ਰਹੇ ਹਨ ਜੋਕਿ ਨਵੰਬਰ ਦੇ ਅੱਧ ਤੱਕ ਵਾਹਗਾ ਰੋਡ ਰਾਹੀਂ ਮਿਲਣ ਦੀ ਉਮੀਦ ਹੈ। 


ਦਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ 2019 ਤੋਂ ਬੰਦ ਹੈ। ਪਰ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਬਾਅਦ ਪਾਕਿਸਤਾਨ ਵਿੱਚ ਭਾਰਤ ਨਾਲ ਵਪਾਰਕ ਸਬੰਧ ਬਹਾਲ ਕਰਨ ਦੀ ਮੰਗ ਉੱਠ ਰਹੀ ਹੈ। ਪਾਕਿਸਤਾਨੀ ਮੀਡੀਆ ਦੀ ਮੰਨੀਏ ਤਾਂ ਸ਼ਾਹਬਾਜ਼ ਸਰਕਾਰ ਵੀ ਇਸ 'ਤੇ ਵਿਚਾਰ ਕਰ ਰਹੀ ਹੈ। ਪਿਛਲੇ ਮਹੀਨੇ ਸਿਹਤ ਮੰਤਰਾਲੇ ਨੇ ਭਾਰਤ ਤੋਂ ਮੱਛਰਦਾਨੀ ਖਰੀਦਣ ਦੀ ਇਜਾਜ਼ਤ ਮੰਗੀ ਸੀ। ਪਾਕਿ ਅਧਿਕਾਰੀ ਨੇ ਦਾਅਵਾ ਕੀਤਾ ਕਿ ਉਸ ਨੇ ਗਲੋਬਲ ਫੰਡ ਨੂੰ ਸਿੰਧ, ਪੰਜਾਬ ਅਤੇ ਬਲੋਚਿਸਤਾਨ ਦੇ 26 ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਲਈ ਮੱਛਰਦਾਨੀ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਸੀ। ਇਨ੍ਹਾਂ ਖੇਤਰਾਂ ਵਿੱਚ ਪਲਾਜ਼ਮੋਡੀਅਮ ਫਾਲਸੀਪੇਰਮ ਦੇ ਮਾਮਲੇ ਜ਼ਿਆਦਾ ਸਨ। ਜਵਾਬ ਵਿੱਚ, ਗਲੋਬਲ ਫੰਡ ਨੇ ਭਾਰਤ ਤੋਂ ਇਹ ਮੱਛਰਦਾਨੀਆਂ ਖਰੀਦਣ ਦੀ ਪੇਸ਼ਕਸ਼ ਕੀਤੀ, ਜੇਕਰ ਪਾਕਿਸਤਾਨ ਸਰਕਾਰ ਇਸਦੀ ਇਜਾਜ਼ਤ ਦਿੰਦੀ ਹੈ।

Get the latest update about pakistan maleria, check out more about pakistan crises, pakistan news & pakistan flood

Like us on Facebook or follow us on Twitter for more updates.