LAC ਨੂੰ ਪਾਰ ਕਰ ਭਾਰਤੀ ਸਰਹੱਦ 'ਚ ਦਾਖਲ ਹੋਏ ਚੀਨੀ ਫੌਜੀ ਨੂੰ ਭਾਰਤ ਨੇ ਕੀਤਾ ਚੀਨ ਹਵਾਲੇ

ਦੇਸ਼ ਵਿਚ ਅੱਠ ਜਨਵਰੀ ਨੂੰ ਐਲ.ਏ.ਸੀ. ਪਾਰ ਕਰ ਕੇ ਭਾਰਤੀ ਸਰਹੱਦ ਵਿਚ ਦਾਖਲ ਹੋਏ ਚੀਨੀ ਫੌਜੀ ਨੂੰ ਅੱਜ ਯਾ...

ਦੇਸ਼ ਵਿਚ ਅੱਠ ਜਨਵਰੀ ਨੂੰ ਐਲ.ਏ.ਸੀ. ਪਾਰ ਕਰ ਕੇ ਭਾਰਤੀ ਸਰਹੱਦ ਵਿਚ ਦਾਖਲ ਹੋਏ ਚੀਨੀ ਫੌਜੀ ਨੂੰ ਅੱਜ ਯਾਨੀ ਸੋਮਵਾਰ ਨੂੰ ਭਾਰਤੀ ਫੌਜ ਨੇ ਚੁਸ਼ੂਲ ਵਿਚ ਚੀਨ ਫੌਜ ਹਵਾਲੇ ਕਰ ਦਿੱਤਾ ਹੈ। ਭਾਰਤੀ ਫੌਜ ਨੇ ਇਸ ਦੀ ਜਾਣਕਰੀ ਦਿੱਤੀ ਹੈ। ਦੱਸ ਦਈਏ ਕਿ ਅਸਲ ਕੰਟਰੋਲ ਲਾਈਨ (LAC) ਪਾਰ ਕਰ ਕੇ ਪੂਰਵੀ ਲੱਦਾਖ ਵਿਚ ਪੈਂਗੋਂਗ ਝੀਲ ਦੇ ਦੱਖਣੀ ਤੱਟ ਉੱਤੇ ਭਾਰਤੀ ਧਰਤੀ-ਹਿੱਸੇ ਵਿਚ ਦਾਖਲ ਕਰ ਜਾਣ ਦੇ ਬਾਅਦ ਇਕ ਚੀਨੀ ਫੌਜੀ ਨੂੰ ਭਾਰਤੀ ਥਲ ਫੌਜ ਨੇ ਸ਼ੁੱਕਰਵਾਰ ਨੂੰ ਫੜ ਲਿਆ ਸੀ। 

ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ (PLA) ਦਾ ਇਹ ਫੌਜੀ ਐਲ.ਏ.ਸੀ. ਪਾਰ ਕਰ ਭਾਰਤ ਦੇ ਲੱਦਾਖ ਵਿਚ ਪਹੁੰਚ ਗਿਆ ਸੀ। ਇਸ ਦੌਰਾਨ ਉੱਥੇ ਤਾਇਨਾਤ ਭਾਰਤ ਦੇ ਸੈਨਿਕਾਂ ਨੇ ਉਸ ਨੂੰ ਹਿਰਾਸਤਾ ਵਿਚ ਲੈ ਲਿਆ ਸੀ। ਚੀਨ ਵੱਲੋਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਫੌਜੀ ਰਸਤਾ ਭਟਕ ਗਿਆ ਸੀ। ਮੀਡਿਆ ਰਿਪੋਰਟ ਮੁਤਾਬਕ ਚੀਨ ਨੇ ਭਾਰਤ ਨੂੰ ਆਪਣੇ ਫੌਜੀ ਨੂੰ ਵਾਪਸ ਕਰਨ ਲਈ ਬੇਨਤੀ ਕੀਤੀ ਸੀ। 

ਦੇਸ਼ ਵਿਚ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਕਰੀਬ ਤਿੰਨ ਮਹੀਨੇ ਵਿਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। ਸ਼ਨੀਵਾਰ ਨੂੰ ਭਾਰਤੀ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਸੀ। ਚੀਨੀ ਫੌਜੀ ਅਜਿਹੇ ਸਮੇਂ ਵਿਚ ਫੜਿਆ ਗਿਆ ਸੀ ਜਦੋਂ ਮਈ ਦੀ ਸ਼ੁਰੂਆਤ ਵਿਚ ਪੈਂਗੋਂਗ ਝੀਲ ਵਿਚ ਦੋਵਾਂ ਪੱਖਾਂ ਵਿਚਾਲੇ ਝੜਪ ਅਤੇ ਸਰਹੱਦ ਉੱਤੇ ਤਨਾਅ ਹੈ। ਇਸ ਤਨਾਵ ਦੇ ਚੱਲਦੇ ਭਾਰਤੀ ਫੌਜ ਅਤੇ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਵਲੋਂ ਪੂਰਵੀ ਲੱਦਾਖ ਵਿਚ ਭਾਰੀ ਗਿਣਤੀ ਵਿਚ ਸੈਨਿਕਾਂ ਦੀ ਨਿਯੁਕਤੀ ਵੀ ਕਈ ਗਈ ਸੀ।

Get the latest update about handover, check out more about Chine, Indian Army & Chinese soldier

Like us on Facebook or follow us on Twitter for more updates.