ਅਰੁਣਾਚਲ ਪ੍ਰਦੇਸ਼ 'ਚ ਭਾਰਤੀ ਫੌਜ ਦਾ ਹੈਲੀਕਾਪਟਰ ਕਰੈਸ਼

ਪੁਲਿਸ ਸੁਪਰਡੈਂਟ ਜੁੰਮਰ ਬਾਸਰ ਨੇ ਦੱਸਿਆ ਕਿ "ਹਾਦਸੇ ਵਾਲੀ ਜਗ੍ਹਾ ਸੜਕ ਨਾਲ ਨਹੀਂ ਜੁੜੀ ਹੈ...

ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਜ਼ਿਲ੍ਹੇ ਵਿੱਚ ਸਿੰਗਿੰਗ ਹੈਮਲੇਟ ਦੇ ਨੇੜੇ ਸ਼ੁੱਕਰਵਾਰ ਨੂੰ ਭਾਰਤੀ ਫੌਜ ਦਾ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ। ਗੁਹਾਟੀ ਵਿੱਚ ਡਿਫੈਂਸ PRO ਦੇ ਮੁਤਾਬਕ, ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਜ਼ਿਲ੍ਹੇ ਵਿੱਚ ਅੱਜ ਸਵੇਰੇ 10:40 ਵਜੇ ਇੱਕ ਐਡਵਾਂਸਡ ਲਾਈਟ ਹੈਲੀਕਾਪਟਰ (ਏਐਲਐਚ) ਕਰੈਸ਼ ਹੋ ਗਿਆ। ਅੱਪਰ ਸਿਆਂਗ ਦੇ ਪੁਲਿਸ ਸੁਪਰਡੈਂਟ ਜੁੰਮਰ ਬਾਸਰ ਨੇ ਦੱਸਿਆ ਕਿ "ਹਾਦਸੇ ਵਾਲੀ ਜਗ੍ਹਾ ਸੜਕ ਨਾਲ ਨਹੀਂ ਜੁੜੀ ਹੈ ਅਤੇ ਕਿਹਾ ਕਿ ਇੱਕ ਰੈਸਕਿਊ ਟੀਮ ਭੇਜ ਦਿੱਤੀ ਗਈ ਹੈ ਅਤੇ ਬਾਕੀ ਸਾਰੀ ਡਿਟੇਲ ਦੀ ਉਡੀਕ ਕੀਤੀ ਜਾ ਰਹੀ ਹੈ।
ਫੌਜ ਅਧਿਕਾਰੀਆਂ ਮੁਤਾਬਕ, ਐਡਵਾਂਸਡ ਲਾਈਟ ਹੈਲੀਕਾਪਟਰ ਸਵਦੇਸ਼ੀ ਤੌਰ 'ਤੇ ਬਣਾਏ ਗਏ ਹਨ ਅਤੇ ਭਾਰਤੀ ਹਵਾਈ ਸੈਨਾ ਅਤੇ ਭਾਰਤੀ ਸੈਨਾ ਦੁਆਰਾ ਉੱਚ-ਉਚਾਈ ਦੇ ਸੰਚਾਲਨ ਅਤੇ ਹਵਾਈ ਸਹਾਇਤਾ ਦੇਣ ਲਈ ਵਰਤੇ ਜਾਂਦੇ ਹਨ। ਇਸ ਤੋਂ ਪਹਿਲਾਂ ਇਸੇ ਮਹੀਨੇ ਹੀ 5 ਅਕਤੂਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਖੇਤਰ ਨੇੜੇ ਚੀਤਾ ਹੈਲੀਕਾਪਟਰ ਰੁਟੀਨ ਸਵਾਰੀ ਦੌਰਾਨ ਸਵੇਰੇ 10 ਵਜੇ ਦੇ ਕਰੀਬ ਕਰੈਸ਼ ਹੋ ਗਿਆ ਸੀ। ਦੋਵੇਂ ਪਾਇਲਟਾਂ ਨੂੰ ਨਜ਼ਦੀਕੀ ਮਿਲਟਰੀ ਹਸਪਤਾਲ ਲਿਜਾਇਆ ਗਿਆ ਜਿਹਨਾ ਵਿੱਚੋਂ ਇੱਕ ਪਾਇਲਟ ਦੀ ਜਾਨ ਚਲੀ ਗਈ ਸੀ। 


5 ਅਕਤੂਬਰ, 2022 ਨੂੰ ਵਾਪਰੀ ਘਟਨਾ 'ਚ ਮ੍ਰਿਤਕ ਪਾਇਲਟ ਦੀ ਪਛਾਣ ਲੈਫਟੀਨੈਂਟ ਕਰਨਲ ਸੌਰਭ ਯਾਦਵ ਵਜੋਂ ਹੋਈ ਹੈ। ਜਿਕਰਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਵਿਚ ਹੈਲੀਕਾਪਟਰ ਕਰੈਸ਼ ਹੋਣ ਦਾ ਇਤਿਹਾਸ ਰਿਹਾ ਹੈ। ਜਿਨ੍ਹਾਂ ਵਿਚੋਂ ਜ਼ਿਆਦਾਤਰ ਖਰਾਬ ਮੌਸਮ ਕਾਰਨ ਹੁੰਦੇ ਹਨ।

Get the latest update about CHOPPER, check out more about NATIONAL ARMY, HINDUSTAN, AERONAUTICS LIMITED HALINDIAN ARMY & ARUNACHAL PRADESH

Like us on Facebook or follow us on Twitter for more updates.