ਭਾਰਤੀ ਫੌਜ 'ਚ SSC ਅਫਸਰਾਂ ਲਈ ਨਿਕਲੀ ਭਰਤੀ, ਉਮੀਦਵਾਰ 14 ਅਗਸਤ ਤੱਕ ਕਰ ਸਕਦੇ ਹਨ ਅਪਲਾਈ

ਭਾਰਤੀ ਫੌਜ 'ਚ ਨੌਕਰੀ ਦੇ ਚਾਹਵਾਨ ਨੌਜਵਾਨਾਂ ਦੇ ਲਈ ਸੁਨਹਿਰੀ ਮੌਕਾ ਹੈ। ਭਾਰਤੀ ਫੌਜ ਵਿੱਚ SSC ਅਫਸਰ ਦੀ ਭਰਤੀ ਨਿਕਲੀ ਹੈ...

ਭਾਰਤੀ ਫੌਜ 'ਚ ਨੌਕਰੀ ਦੇ ਚਾਹਵਾਨ ਨੌਜਵਾਨਾਂ ਦੇ ਲਈ ਸੁਨਹਿਰੀ ਮੌਕਾ ਹੈ। ਭਾਰਤੀ ਫੌਜ ਵਿੱਚ SSC ਅਫਸਰ ਦੀ ਭਰਤੀ ਨਿਕਲੀ ਹੈ। ਇਸਦੇ ਲਈ, NEET BDS / MDS 2022 ਵਿੱਚ ਹਾਜ਼ਰ ਉਮੀਦਵਾਰ ਅਪਲਾਈ ਕਰ ਸਕਦੇ ਹਨ। ਨੋਟਿਸ ਮੁਤਾਬਿਕ ਐਸਐਸਸੀ ਅਫਸਰ ਦੀਆਂ ਕੁੱਲ 30 ਅਸਾਮੀਆਂ ਹਨ। ਇਹ ਭਰਤੀ ਆਰਮੀ ਦੇ ਡੈਂਟਲ ਕੋਰ ਵਿੱਚ ਹੋਵੇਗੀ। ਉਮੀਦਵਾਰ ਭਾਰਤੀ ਫੌਜ ਦੀ ਵੈੱਬਸਾਈਟ www.joinindianarmy.nic.in 'ਤੇ ਅਪਲਾਈ ਕਰ ਸਕਦੇ ਹਨ। ਇਸ ਲਈ ਉਮੀਦਵਾਰਾਂ ਨੂੰ ਬਿਨੈ-ਪੱਤਰ ਦੇ ਨਾਲ NEET 2022 ਮਾਰਕ ਸ਼ੀਟ/ਸਕੋਰ ਕਾਰਡ ਦੀ ਕਾਪੀ ਜਮ੍ਹਾਂ ਕਰਾਉਣੀ ਪਵੇਗੀ। ਅਰਜ਼ੀਆਂ ਭਰਨ ਦੀ ਆਖਰੀ ਮਿਤੀ 14 ਅਗਸਤ 2022 ਹੈ।  

ਸਰਕਾਰੀ ਨੋਟੀਫਿਕੇਸ਼ਨ ਲਈ ਇਥੇ ਕਲਿੱਕ ਕਰੋ 

ਖਾਲੀ ਅਸਾਮੀਆਂ ਦੇ ਵੇਰਵੇ
ਔਰਤ - 3
ਪੁਰਸ਼ - 27
ਕੁੱਲ ਅਸਾਮੀਆਂ- 30

ਯੋਗਤਾ
ਉਮੀਦਵਾਰਾਂ ਕੋਲ ਬੀਡੀਐਸ (ਅੰਤਿਮ ਸਾਲ ਵਿੱਚ ਘੱਟੋ ਘੱਟ 55%) / ਐਮਡੀਐਸ ਹੋਣਾ ਚਾਹੀਦਾ ਹੈ। ਨਾਲ ਹੀ 31 ਜੁਲਾਈ 2022 ਤੱਕ DCI ਦੁਆਰਾ ਲੋੜ ਅਨੁਸਾਰ ਇੱਕ ਸਾਲ ਦੀ ਰੋਟੇਟਰੀ ਇੰਟਰਨਸ਼ਿਪ ਪੂਰੀ ਕੀਤੀ ਹੋਣੀ ਚਾਹੀਦੀ ਹੈ। ਸਟੇਟ ਡੈਂਟਲ ਕੌਂਸਲ ਜਾਂ DCI ਕੋਲ 31 ਦਸੰਬਰ 2022 ਤੱਕ ਵੈਧ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ।

Get the latest update about jobs in Indian army, check out more about govt jobs, ssc officer jobs in indian army & Indian army jobs

Like us on Facebook or follow us on Twitter for more updates.