ਮੂਸੇਵਾਲਾ ਦਾ SYL ਗਾਣਾ ਬੈਨ, ਹਰਿਆਣਾ-ਪੰਜਾਬ ਦੇ ਵਿਵਾਦਿਤ ਮੁੱਦਿਆਂ ਦੇ ਜ਼ਿਕਰ ਕਾਰਨ ਯੂਟਿਊਬ ਤੋਂ ਵੀ ਹਟਾਇਆ

ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦਾ ਗੀਤ ਐੱਸ.ਵਾਈ. ਐੱਲ. ਯੂ-ਟਿਊਬ 'ਤੇ ਰਿਲੀਜ਼ ਕੀਤਾ ਗਿਆ ਸੀ ਜੋ ਕਿ ਨੰਬਰ 1 'ਤੇ ਟ੍ਰੈਂਡ ਕਰ ਰਿਹਾ ਸੀ। ਇਸ ਗੀਤ ਨੂੰ ਲੈ ਕੇ ਇਕ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਸ 'ਤੇ...

ਜਲੰਧਰ- ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦਾ ਗੀਤ ਐੱਸ.ਵਾਈ. ਐੱਲ.  ਯੂ-ਟਿਊਬ 'ਤੇ ਰਿਲੀਜ਼ ਕੀਤਾ ਗਿਆ ਸੀ ਜੋ ਕਿ ਨੰਬਰ 1 'ਤੇ ਟ੍ਰੈਂਡ ਕਰ ਰਿਹਾ ਸੀ। ਇਸ ਗੀਤ ਨੂੰ ਲੈ ਕੇ ਇਕ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਸ 'ਤੇ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਇਸ ਗਾਣੇ ਨੂੰ ਯੂ-ਟਿਊਬ ਪਲੇਟਫਾਰਮ ਤੋਂ ਹਟਵਾ ਦਿੱਤਾ ਹੈ। ਭਾਰਤ 'ਚ ਯੂ-ਟਿਊਬ 'ਤੇ ਸਿੱਧੂ ਮੂਸੇ ਵਾਲਾ ਦਾ ਐੱਸ.ਵਾਈ.ਐੱਲ. ਗਾਣਾ ਸਰਚ ਕਰਨ 'ਤੇ this content is not available on this country domain ਲਿਖਿਆ ਆ ਰਿਹਾ ਹੈ।

PunjabKesari

ਦੱਸ ਦੇਈਏ ਕਿ ਮੂਸੇ ਵਾਲਾ ਦਾ SYL ਗਾਇਕ ਦੀ ਹੱਤਿਆ ਦੇ 26 ਦਿਨ ਬਾਅਦ ਟ੍ਰਿਬਿਊਟ ਦੇ ਤੌਰ 'ਤੇ ਰਿਲੀਜ਼ ਕੀਤਾ ਗਿਆ ਸੀ। ਰਿਲੀਜ਼ ਹੋਣ ਤੋਂ ਬਾਅਦ SYL ਗਾਣਾ ਯੂਟਿਊਬ 'ਤੇ ਨੰਬਰ 1 'ਤੇ ਟ੍ਰੈਂਡ ਕਰ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਗੀਤ 'ਚ ਮਰਹੂਮ ਪੰਜਾਬੀ ਗਾਇਕ ਨੇ ਕਈ ਵਿਵਾਦਿਤ ਮੁੱਦਿਆਂ ਨੂੰ ਚੁੱਕਿਆ ਹੈ, ਜਿਸ ਦੇ ਕਾਰਨ ਸੋਸ਼ਲ ਮੀਡੀਆ 'ਤੇ ਬਵਾਲ ਖੜ੍ਹਾ ਹੋ ਗਿਆ ਹੈ। 

ਵਿਵਾਦ ਦਾ ਕੀ ਹੈ ਕਾਰਨ
ਦਰਅਸਲ ਸਿੱਧੂ ਮੂਸੇਵਾਲਾ ਨੇ ਆਪਣੇ ਲਾਸਟ ਗੀਤ 'ਚ ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਐੱਸ.ਵਾਈ.ਐੱਲ (ਸਤਲੁਜ-ਯਮੁਨਾ ਲਿੰਕ) ਦੇ ਮੁੱਦੇ ਨੂੰ ਹਾਈ ਲਾਈਟ ਕੀਤਾ ਹੈ, ਜਿਸ ਕਾਰਨ ਦੋਵਾਂ ਸੂਬਿਆਂ ਦੇ ਵਿਚਾਲੇ ਬਹੁਤ ਤਣਾਅ ਰਹਿੰਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਇਸ ਗੀਤ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ੁਰੂ ਹੋਏ ਕਿਸਾਨ ਅੰਦੋਲਨ ਅਤੇ ਲਾਲ ਕਿਲ੍ਹੇ ਦਾ ਵੀ ਮੁੱਦਾ ਚੁੱਕਿਆ ਹੈ।

Get the latest update about Punjab News, check out more about indian government, ban, syl song & Truescoop News

Like us on Facebook or follow us on Twitter for more updates.