ਤਿੰਨ ਪਾਕਿਸਤਾਨੀ ਕੈਦੀਆਂ ਨੂੰ ਅੱਜ ਰਿਹਾ ਕਰੇਗੀ ਭਾਰਤ ਸਰਕਾਰ, ਅਟਾਰੀ ਬਾਰਡਰ ਰਾਹੀਂ ਜਾਣਗੇ ਵਤਨ ਵਾਪਿਸ

ਪਾਕਿਸਤਾਨੀ ਕੈਦੀ ਸਮੀਰਾ ਅਬਦੁਲ ਰਹਿਮਾਨ (28) ਨੂੰ ਉਸ ਦੀ 4 ਸਾਲਾ ਧੀ ਸਮੇਤ ਵਾਪਸ...

ਅੱਜ ਭਾਰਤ ਸਰਕਾਰ ਦੇ ਵਲੋਂ ਤਿੰਨ ਪਾਕਿਸਤਾਨ ਕੈਦੀਆਂ ਨੂੰ ਰਿਹਾ ਕੀਤਾ ਜਾ ਰਿਹਾ ਹੈ। ਤਿੰਨੋ ਪਾਕਿਸਤਾਨੀ ਕੈਦੀ ਆਪਣੀ ਸਜ਼ਾ ਪੂਰੀ ਕਰ ਚੁਕੇ ਹਨ। ਤਿੰਨ ਪਾਕਿਸਤਾਨੀ ਕੈਦੀ ਅਟਾਰੀ ਵਗ੍ਹਾਆ ਸਰਹੱਦ ਦੇ ਰਾਹੀਂ ਪਾਕਿਸਤਾਨ ਜਾਣਗੇ।
ਇਨ੍ਹਾਂ ਵਿਚੋਂ ਇਕ ਕੈਦੀ ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿੱਚ ਬੰਦ ਸੀ ਤੇ ਦੂਸਰਾ ਹਰਿਆਣਾ ਅਤੇ ਤੀਸਰਾ ਕੈਦੀ ਔਰਤ ਹੈ। 

ਭਾਰਤ ਪਾਕਿਸਤਾਨੀ ਕੈਦੀ ਸਮੀਰਾ ਅਬਦੁਲ ਰਹਿਮਾਨ (28) ਨੂੰ ਉਸ ਦੀ 4 ਸਾਲਾ ਧੀ ਸਮੇਤ ਵਾਪਸ ਭੇਜੇਗਾ। ਇਹ ਔਰਤ 2017 'ਚ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ 'ਚ ਦਾਖਲ ਹੋਈ ਸੀ ਅਤੇ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਆਪਣੇ ਪਤੀ ਨਾਲ ਕੁਝ ਸਮੇਂ ਲਈ ਬੈਂਗਲੁਰੂ 'ਚ ਰਹੀ ਸੀ।

Get the latest update about true scoop punjabi, check out more about india news pakistan news, atari border, Pakistani prisoner & india pakistan

Like us on Facebook or follow us on Twitter for more updates.