ਭਾਰਤੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਕ ਵਾਰ ਫਿਰ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ ਸਬੰਧਾਂ ਅਤੇ ਜਨਤਕ ਵਿਵਸਥਾ ਬਾਰੇ ਪ੍ਰਚਾਰ ਕਰਨ ਵਾਲੇ 8 ਯੂ-ਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਆਈਟੀ ਐਕਟ 2021 ਦੇ ਤਹਿਤ ਬਲਾਕ ਕੀਤੇ ਗਏ ਇਨ੍ਹਾਂ ਚੈਨਲ 'ਚ 7 ਭਾਰਤੀ ਅਤੇ 1 ਪਾਕਿਸਤਾਨੀ ਯੂਟਿਊਬ ਨਿਊਜ਼ ਚੈਨਲ ਸ਼ਾਮਲ ਹਨ। ਇਨ੍ਹਾਂ ਬਲਾਕ ਕੀਤੇ ਗਏ ਚੈਨਲਾਂ ਨੂੰ 114 ਕਰੋੜ ਤੋਂ ਵੱਧ ਦੇ viewer ਅਤੇ 85 ਲੱਖ 73 ਹਜ਼ਾਰ ਯੂਜ਼ਰਸ ਹਨ। ਮੰਤਰਾਲੇ ਮੁਤਾਬਕ ਇਨ੍ਹਾਂ ਬਲਾਕ ਕੀਤੇ ਗਏ ਚੈਨਲਾਂ 'ਤੇ ਜਾਅਲੀ ਅਤੇ ਭਾਰਤ ਵਿਰੋਧੀ ਸਮੱਗਰੀ ਪਰੋਸੀ ਜਾ ਰਹੀ ਸੀ ਜਿਸ ਨਾਲ ਭਾਰਤ ਦੀ ਛਵੀ ਨੇ ਨੁਕਸਾਨ ਹੋ ਰਿਹਾ ਹੈ।
ਮੰਤਰਾਲੇ ਵੱਲੋਂ ਜਿਨ੍ਹਾਂ ਚੈਨਲਾਂ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਵਿੱਚ ਡੈਮੋਕਰੇਸੀ ਟੀਵੀ, ਯੂਐਂਡਵੀ ਟੀਵੀ, ਏਐਮ ਰਾਜਵੀ, ਗੌਰਵ ਸ਼ਾਲੀ ਪਵਨ ਮਿਥਿਲਾਂਚਲ, ਸਿਟੌਪ 5ਟੀਐਚ, ਸਰਕਾਰੀ ਅਪਡੇਟਸ, ਸਬ ਦੇਖੋ, ਨਿਊਜ਼ ਕੀ ਦੁਨੀਆ (ਪਾਕਿਸਤਾਨੀ ਚੈਨਲ) ਸ਼ਾਮਲ ਹਨ। ਡੈਮੋਕਰੇਸੀ ਟੀਵੀ ਦੇ ਫੇਸਬੁੱਕ ਪੇਜ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
https://pib.gov.in/PressReleasePage.aspx?PRID=1852785
ਜਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਪਹਿਲਾ ਵੀ ਅਜਿਹੀ ਕਾਰਵਾਈ ਕੀਤੀ ਗਈ ਹੈ। ਜੁਲਾਈ ਵਿੱਚ ਕੇਂਦਰ ਸਰਕਾਰ ਨੇ 78 ਯੂ-ਟਿਊਬ ਨਿਊਜ਼ ਚੈਨਲਾਂ ਨੂੰ ਬਲਾਕ ਕਰਨ ਦਾ ਹੁਕਮ ਦਿੱਤਾ ਸੀ। ਜਦਕਿ 5 ਅਪ੍ਰੈਲ ਨੂੰ IBM ਨੇ 22 ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਸੀ। ਜਿਸ ਵਿੱਚ 4 ਪਾਕਿਸਤਾਨ ਆਧਾਰਿਤ ਯੂ-ਟਿਊਬ ਨਿਊਜ਼ ਚੈਨਲ ਸਨ। ਪਿਛਲੇ ਸਾਲ ਵੀ ਪਾਕਿਸਤਾਨ ਤੋਂ ਸੰਚਾਲਿਤ 20 ਯੂਟਿਊਬ ਚੈਨਲਾਂ ਅਤੇ 2 ਵੈੱਬਸਾਈਟਾਂ 'ਤੇ ਪਾਬੰਦੀ ਲਗਾਈ ਗਈ ਸੀ।
ਇਹ ਵੀ ਪੜ੍ਹੋ:- ਜਾਣੋ ਕੌਣ ਹਨ ਇਕਬਾਲ ਸਿੰਘ ਲਾਲਪੁਰਾ, ਪਹਿਲੇ ਸਿੱਖ ਜਿਨ੍ਹਾਂ ਨੂੰ ਬੀਜੇਪੀ ਸੰਸਦੀ ਬੋਰਡ 'ਚ ਮਿਲੀ ਜਗ੍ਹਾ
ਇਨ੍ਹਾਂ ਚੈਨਲਾਂ ਨੂੰ ਬਲਾਕ ਕਰਨ ਦਾ ਮੁੱਖ ਕਰ ਇਨ੍ਹਾਂ ਚੈਨਲਾਂ ਤੇ ਦਿੱਤੀ ਜਾ ਰਹੀ ਜਾਣਕਾਰੀ ਹੈ ਜਿਸ ਨਾਲ ਭਾਰਤੀਆਂ ਨੂੰ ਗਲਤ ਢੰਗ ਨਾਲ ਝੂਠੀਆਂ ਖਬਰਾਂ ਦਿਖਾ ਗੁੰਮਰਾਹ ਕੀਤਾ ਜਾ ਰਿਹਾ ਸੀ। ਜਿਸ 'ਚ ਮੁੱਖ ਤੌਰ ਤੇ ਕਸ਼ਮੀਰ, ਭਾਰਤੀ ਫੌਜ, ਭਾਰਤ ਵਿਚ ਘੱਟ ਗਿਣਤੀਆਂ ਦੀ ਸਥਿਤੀ, ਰਾਮ ਮੰਦਰ ਅਤੇ ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ ਵਰਗੇ ਮੁੱਦਿਆਂ 'ਤੇ ਫਰਜ਼ੀ ਖਬਰਾਂ ਪੋਸਟ ਕਰ ਰਹੀਆਂ ਸਨ।
Get the latest update about Indian govt, check out more about ban you tube channels, mib, you tube news channels banned in India & Indian govt ban 8 you tube news channels
Like us on Facebook or follow us on Twitter for more updates.