ਹੁਣ ਫੇਸਬੁੱਕ ਨਹੀਂ ਚਲਾ ਸਕੇਗੀ ਭਾਰਤੀ ਜਲ ਸੈਨਾ, ਸਮਾਰਟਫੋਨ ਇਸਤੇਮਾਲ ਕਰਨ 'ਤੇ ਵੀ ਲਗਾਈ ਪਾਬੰਦੀ, ਜਾਣੋ ਕਿਉਂ?

ਭਾਰਤੀ ਜਲ ਸੈਨਾ ਨੇ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਜਲ ਸੈਨਾ ਕਰਮਚਾਰੀਆਂ ...

ਨਵੀਂ ਦਿੱਲੀ — ਭਾਰਤੀ ਜਲ ਸੈਨਾ ਨੇ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਜਲ ਸੈਨਾ ਕਰਮਚਾਰੀਆਂ ਨੂੰ ਫੇਸਬੁੱਕ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਨਾਲ ਹੀ ਜਲ ਸੈਨਾ ਦੇ ਠਿਕਾਣਿਆਂ, ਡੌਕਯਾਰਡ ਅਤੇ ਆਨ-ਬੋਰਡ ਭਾਰਤੀ ਜਲ ਸੈਨਾ ਨੇ ਜੰਗੀ ਬੇੜਿਆਂ 'ਤੇ ਸਮਾਰਟਨ ਫੋਨ ਲਿਜਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸ ਦੱਈਏ ਕਿ ਇਹ ਸਖ਼ਤ ਕਦਮ ਇਸ ਲਈ ਉਠਾਇਆ ਗਿਆ ਹੈ ਕਿਉਂਕਿ ਦੁਸ਼ਮਣਾ ਦੀਆਂ ਖ਼ੁਫ਼ੀਆ ਏਜੰਸੀਆਂ ਨੂੰ ਸੰਵੇਦਨਸ਼ੀਲ ਜਾਣਕਾਰੀ ਸੋਸ਼ਲ ਮੀਡੀਆ 'ਤੇ ਲੀਕ ਕਰਦੇ ਸੱਤ ਜਲ ਸੈਨਿਕਾਂ ਨੂੰ ਫੜਨ ਤੋਂ ਬਾਅਦ ਭਾਰਤੀ ਜਲ ਸੈਨਾ ਨੇ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।ਇਹ ਹੁਕਮ 27 ਦਸੰਬਰ ਨੂੰ ਜਾਰੀ ਕੀਤੇ ਗਏ ਸਨ। ਜਲ ਸੈਨਾ ਵੱਲੋਂ ਪਾਬੰਦੀ ਲਗਾਉਣ ਦਾ ਇਹ ਹੁਕਮ 20 ਦਸੰਬਰ ਨੂੰ ਵਿਸ਼ਾਖਾਪੱਟਨਮ ਤੋਂ 8 ਵਿਅਕਤੀਆਂ ਤੇ ਸੱਤ ਜਲ ਸੈਨਿਕਾਂ ਤੇ ਮੁੰਬਈ ਤੋਂ ਹਵਾਲਾ ਆਪ੍ਰੇਟਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਇਆ ਹੈ।

ਗ੍ਰੇਟਰ ਨੋਇਡਾ 'ਚ ਧੁੰਦ ਦਾ ਕਹਿਰ, ਸੜਕ ਹਾਦਸੇ 'ਚ ਇਕੋ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ

ਜਾਣਕਾਰੀ ਅਨੁਸਾਰ ਫੇਸਬੁੱਕ ਦੀ ਵਰਤੋਂ 'ਤੇ ਪਾਬੰਦੀ ਲਾਉਣ ਤੋਂ ਇਲਾਵਾ ਜਲ ਸੈਨਿਕਾਂ ਦੇ ਇਲਾਕਿਆਂ ਅੰਦਰਲੇ ਸਾਰੇ ਟਿਕਾਣਿਆਂ, ਇੱਥੋਂ ਤੱਕ ਕਿ ਜਹਾਜ਼ਾਂ ਅੱਗੇ ਵੀ ਸਮਾਰਟਫੋਨ ਦੇ ਇਸਤੇਮਾਲ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮੈਸੇਜਿੰਗ ਐਪ ਤੇ ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਵੀ ਇਹ ਪਾਬੰਦੀ ਲਗਾਈ ਗਈ ਹੈ।ਫੇਸਬੁੱਕ 'ਤੇ ਪਾਬੰਦੀ ਨੂੰ ਹੋਰ ਸਾਰੀਆਂ ਫੇਸਬੁੱਕ ਦੀ ਮਲਕੀਅਤ ਵਾਲੀਆਂ ਸਾਈਟਾਂ 'ਤੇ ਪਾਬੰਦੀ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵ੍ਹਟਸਐਪ ਤੇ ਇੰਸਟਾਗ੍ਰਾਮ ਫੇਸਬੁੱਕ ਦੀ ਮਲਕੀਅਤ ਵਾਲੀਆਂ ਕੰਪਨੀਆਂ ਹਨ।

Get the latest update about Indian Navy, check out more about News In Punjabi, Smartphones, True Scoop News & Banned Use Facebook

Like us on Facebook or follow us on Twitter for more updates.