ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ 'ਚ 1535 ਅਸਾਮੀਆਂ ਲਈ ਨਿਕਲੀ ਭਰਤੀ, 23 ਅਕਤੂਬਰ ਤੱਕ ਇੰਝ ਕਰੋ ਅਪਲਾਈ

ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ @iocl.com 'ਤੇ ਜਾ ਕੇ 23 ਅਕਤੂਬਰ 2022 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ...

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ (IOCL) ਨੇ ਟਰੇਡ ਅਪ੍ਰੈਂਟਿਸ ਦੀਆਂ 1535 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਵਿੱਚ ਟਰੈਂਡ ਅਪ੍ਰੈਂਟਿਸ ਫਿਟਰ, ਬਾਇਲਰ, ਮਕੈਨੀਕਲ, ਇਲੈਕਟ੍ਰੀਕਲ ਸਮੇਤ ਹੋਰ ਅਸਾਮੀਆਂ ਲਈ ਭਰਤੀ ਹੋਵੇਗੀ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ @iocl.com 'ਤੇ ਜਾ ਕੇ 23 ਅਕਤੂਬਰ 2022 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। 

ਖਾਲੀ ਅਸਾਮੀਆਂ 
ਸਿਖਲਾਈ ਪ੍ਰਾਪਤ ਅਪ੍ਰੈਂਟਿਸ ਫਿਟਰ: 161 ਅਸਾਮੀਆਂ
ਬੋਇਲਰ: 54 ਪੋਸਟਾਂ
ਕੈਮੀਕਲ: 332 ਪੋਸਟਾਂ
ਮਕੈਨੀਕਲ: 168 ਅਸਾਮੀਆਂ
ਇਲੈਕਟ੍ਰੀਕਲ: 198 ਅਸਾਮੀਆਂ
ਇੰਸਟਰੂਮੈਂਟੇਸ਼ਨ: 74
ਸਕੱਤਰੇਤ ਅਸਿਸਟੈਂਟ: 39 ਅਸਾਮੀਆਂ
ਅਕਾਉਂਟ: 45 ਪੋਸਟਾਂ
ਡਾਟਾ ਐਂਟਰੀ ਆਪਰੇਟਰ: 41 ਅਸਾਮੀਆਂ
ਸਕਿਲ ਸਰਟੀਫਿਕੇਟ ਹੋਲਡਰ: 32 ਅਸਾਮੀਆਂ

ਯੋਗਤਾ 
ਸਿਖਲਾਈ ਪ੍ਰਾਪਤ ਅਪ੍ਰੈਂਟਿਸ ਅਟੈਂਡੈਂਟ ਆਪਰੇਟਰ ਲਈ ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ B.Sc ਡਿਗਰੀ (ਭੌਤਿਕ ਵਿਗਿਆਨ, ਗਣਿਤ, ਰਸਾਇਣ ਵਿਗਿਆਨ, ਉਦਯੋਗਿਕ ਰਸਾਇਣ ਵਿਗਿਆਨ) ਪ੍ਰਾਪਤ ਕੀਤੀ ਹੋਵੇ ।
ਸਿਖਲਾਈ ਪ੍ਰਾਪਤ ਅਪ੍ਰੈਂਟਿਸ ਲਈ ਉਮੀਦਵਾਰ 10ਵੀਂ ਪਾਸ ਅਤੇ ਆਈਟੀਆਈ ਸਰਟੀਫਿਕੇਟ ਹੋਣਾ ਚਾਹੀਦਾ ਹੈ।
ਬੋਇਲਰ ਲਈ ਬੀ.ਐਸ.ਸੀ. ਹੋਣਾ ਲਾਜ਼ਮੀ ਹੈ। 

ਇੰਝ ਕਰੋ ਅਪਲਾਈ 
*ਉਮੀਦਵਾਰ ਅਧਿਕਾਰਤ ਵੈੱਬਸਾਈਟ www.iocl.com 'ਤੇ ਕਲਿੱਕ ਕਰੋ।
*ਰਿਫਾਇਨਰੀ ਡਿਵੀਜ਼ਨ ਦੇ ਅਧੀਨ 'Whats New' > ਅਪ੍ਰੈਂਟਿਸ 'ਤੇ ਜਾਓ।
*ਫਿਰ "ਇਸ਼ਤਿਹਾਰ" 'ਤੇ ਕਲਿੱਕ ਕਰੋ।  
*ਹੁਣ ਆਨਲਾਈਨ ਅਪਲਾਈ ਕਰਨ ਆਨਲਾਈਨ ਅਰਜ਼ੀ ਫਾਰਮ ਤੇ ਕਲਿੱਕ ਕਰੋ" 
*ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰੋ।
*ਹੋਰ ਵਰਤੋਂ ਲਈ ਇੱਕ ਪ੍ਰਿੰਟਆਊਟ ਲਓ।