ਅਮਰੀਕਾ 'ਚ ਭਾਰਤੀ ਮੂਲ ਦੇ ਵਿਦਿਆਰਥੀ ਨਾਲ ਸਕੂਲ 'ਚ ਹੋਈ ਧੱਕੇਸ਼ਾਹੀ, ਫਿਰ 3 ਦਿਨਾਂ ਲਈ ਕਰ ਦਿੱਤਾ ਗਿਆ ਮੁਅੱਤਲ

ਮਾਮਲਾ ਅਮਰੀਕਾ ਤੇ ਟੈਕਸਾਸ ਦੇ ਇਕ ਸਕੂਲ ਦਾ ਹੈ ਜਿਥੇ ਇਕ ਭਾਰਤੀ ਮੂਲ ਦੇ ਵਿਦਿਆਰਥੀ ਨਾਲ ਸਕੂਲ ਦੇ ਹੀ ਕੁੱਝ ਵਿਦਿਆਰਥੀਆਂ ਵਲੋਂ ਧੱਕੇਸ਼ਾਹੀ ਕੀਤੀ ਗਈ ਤੇ ਇਸ ਦਾ ਵੀਡੀਓ ਬਣਾ ਸ਼ੋਸ਼ਲ ਮੀਡੀਆ ਤੇ ਸ਼ੇਅਰ ਵੀ ਕਰ ਦਿੱਤਾ ਗਿਆ। ਪਰ ਬਾਅਦ 'ਚ ਜਦੋਂ ਇਹ ਵੀਡੀਓ ਵਾਇਰਲ ਹੋ ਗਿਆ ਤਾਂ ਸਕੂਲ ਪ੍ਰਸ਼ਾਸਨ ਨੇ ਦੋਸ਼ੀਆਂ ਦੀ ਬਜਾਏ ਇਸ ਭਾਰਤੀ ਵਿਦਿਆਰਥੀ ਨੂੰ ਹੀ 3 ਦਿਨਾਂ ਲਈ ਮੁਅੱਤਲ ਕਰ ਦਿੱਤਾ...

ਮਾਮਲਾ ਅਮਰੀਕਾ ਤੇ ਟੈਕਸਾਸ ਦੇ ਇਕ ਸਕੂਲ ਦਾ ਹੈ ਜਿਥੇ ਇਕ ਭਾਰਤੀ ਮੂਲ ਦੇ ਵਿਦਿਆਰਥੀ ਨਾਲ ਸਕੂਲ ਦੇ ਹੀ ਕੁੱਝ ਵਿਦਿਆਰਥੀਆਂ ਵਲੋਂ ਧੱਕੇਸ਼ਾਹੀ ਕੀਤੀ ਗਈ ਤੇ ਇਸ ਦਾ ਵੀਡੀਓ ਬਣਾ ਸ਼ੋਸ਼ਲ ਮੀਡੀਆ ਤੇ ਸ਼ੇਅਰ ਵੀ ਕਰ ਦਿੱਤਾ ਗਿਆ। ਪਰ ਬਾਅਦ 'ਚ ਜਦੋਂ ਇਹ ਵੀਡੀਓ ਵਾਇਰਲ ਹੋ ਗਿਆ ਤਾਂ ਸਕੂਲ ਪ੍ਰਸ਼ਾਸਨ ਨੇ ਦੋਸ਼ੀਆਂ ਦੀ ਬਜਾਏ ਇਸ ਭਾਰਤੀ ਵਿਦਿਆਰਥੀ ਨੂੰ ਹੀ 3 ਦਿਨਾਂ ਲਈ ਮੁਅੱਤਲ ਕਰ ਦਿੱਤਾ। ਇਸ ਤੋਂ ਬਾਅਦ ਇਸ ਵਿੱਦਿਆਰਥੀ ਦੇ ਮਾਪਿਆਂ ਵਲੋਂ ਇਸ ਗੱਲ ਦਾ ਵਿਰੋਧ ਕੀਤਾ। ਇਹ ਘਟਨਾ ਟੈਕਸਾਸ ਦੇ ਕੋਪੇਲ ਮਿਡਲ ਸਕੂਲ ਦੀ ਹੈ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

Get the latest update about India USA, check out more about texas schools, USA, crime & Indian boy bullies in texas school

Like us on Facebook or follow us on Twitter for more updates.