Indian Railways: ਹੁਣ ਟਰੇਨਾਂ ਨਹੀਂ ਹੋਣਗੀਆਂ ਲੇਟ, ਇਸਰੋ ਨੇ ਤਿਆਰ ਕੀਤੀ ਇਹ ਸ਼ਾਨਦਾਰ RTIS ਤਕਨੀਕ

ਜਾਣਕਾਰੀ ਮੁਤਾਬਿਕ ਇਸ ਆਧੁਨਿਕ ਤਕਨੀਕ ਦੇ ਤਹਿਤ ਰੇਲਵੇ ਦੇ 2700 ਲੋਕੋਮੋਟਿਵਾਂ 'ਚ ਰੀਅਲ ਟਾਈਮ ਟਰੇਨ ਇਨਫਰਮੇਸ਼ਨ ਸਿਸਟਮ (ਆਰ.ਟੀ.ਆਈ.ਐੱਸ.) ਉਪਕਰਨ ਲਗਾਏ ਗਏ ਹਨ...

ਆਪਣੀ ਲੇਟ-ਲਤੀਫੀ ਕਰਕੇ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਭਾਰਤੀ ਰੇਲਵੇ ਹੁਣ ਆਪਣਾ ਧਿਆਨ ਕੁਝ ਸੁਧਾਰਾਂ 'ਤੇ ਕੇਂਦਰਿਤ ਕਰ ਰਹੀ ਹੈ। ਇਸੇ ਦੇ ਚਲਦਿਆਂ ਹੁਣ ਰੇਲਵੇ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ 'ਚ ਯਾਤਰੀਆਂ ਨੂੰ ਟਰੇਨ ਦੇਰੀ ਦੀ ਸਮੱਸਿਆ ਨਹੀਂ ਹੋਵੇਗੀ। ਯਾਤਰੀਆਂ ਨੂੰ ਇਸ ਦੀ ਰੀਅਲ ਟਾਈਮ ਲੋਕੇਸ਼ਨ ਵੀ ਮਿਲ ਸਕੇਗੀ। ਜਾਣਕਾਰੀ ਹੈ ਕਿ ਭਾਰਤੀ ਰੇਲਵੇ ਨੇ ਇਸਰੋ ਦੀ ਮਦਦ ਨਾਲ ਇਕ ਨਵੀ ਤਕਨੀਕ ਦਾ ਸਹਾਰਾ ਲੈ ਕੇ ਦੇਸ਼ 'ਚ ਚੱਲਣ ਵਾਲੀ ਹਰ ਟਰੇਨ 'ਤੇ ਰੀਅਲ ਟਾਈਮ 'ਚ ਨਜ਼ਰ ਰੱਖੀ ਦੀ ਯੋਜਨਾ ਬਣਾਈ ਹੈ, ਜਿਸ ਦੀ ਜਾਣਕਾਰੀ ਰੇਲਵੇ ਦੇ ਨਾਲ-ਨਾਲ ਯਾਤਰੀਆਂ ਨੂੰ ਵੀ ਮਿਲ ਸਕੇਗੀ।

ਜਾਣਕਾਰੀ ਮੁਤਾਬਿਕ ਇਸ ਆਧੁਨਿਕ ਤਕਨੀਕ ਦੇ ਤਹਿਤ ਰੇਲਵੇ ਦੇ 2700 ਲੋਕੋਮੋਟਿਵਾਂ 'ਚ ਰੀਅਲ ਟਾਈਮ ਟਰੇਨ ਇਨਫਰਮੇਸ਼ਨ ਸਿਸਟਮ (ਆਰ.ਟੀ.ਆਈ.ਐੱਸ.) ਉਪਕਰਨ ਲਗਾਏ ਗਏ ਹਨ। ਇਹ ਟੂਲ ਹਰ 30 ਸਕਿੰਟਾਂ ਵਿੱਚ ਅਪਡੇਟ ਪ੍ਰਦਾਨ ਕਰਦਾ ਰਹੇਗਾ। ਇਹ ਸਹੂਲਤ ਮਿਲਣ ਨਾਲ ਟਰੇਨਾਂ 'ਚ ਆਟੋਮੈਟਿਕ ਚਾਰਟਿੰਗ ਅਤੇ ਯਾਤਰੀਆਂ ਨੂੰ ਤਾਜ਼ਾ ਸਥਿਤੀ ਦੀ ਜਾਣਕਾਰੀ ਮਿਲੇਗੀ। ਇਸ ਸਮੇਂ RTIS ਲਗਭਗ 6500 ਲੋਕੋਮੋਟਿਵ ਜੀਪੀਐਸ ਨਾਲ ਫਿੱਟ ਹਨ, ਜਿਨ੍ਹਾਂ ਦੀ ਫੀਡ ਸਿੱਧੇ ਕੰਟਰੋਲ ਦਫਤਰ ਐਪਲੀਕੇਸ਼ਨ ਨੂੰ ਭੇਜੀ ਜਾਂਦੀ ਹੈ। ਇਸ ਕਾਰਨ ਸਿਰਫ਼ ਰੇਲਵੇ ਅਧਿਕਾਰੀ ਹੀ ਰੇਲ ਗੱਡੀਆਂ ਦੀ ਲੋਕੇਸ਼ਨ ਚੈੱਕ ਕਰ ਪਾਉਂਦੇ ਹਨ, ਬਾਕੀ ਆਮ ਯਾਤਰੀਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਮਿਲ ਪਾਉਂਦੀ। ਉਨ੍ਹਾਂ ਨੂੰ ਸਿਰਫ ਰੀਅਲ ਟਾਈਮ ਹੀ ਸ਼ੋਅ ਹੋਵੇਗਾ।  

ਇਸਰੋ ਦੇ ਸਹਿਯੋਗ ਨਾਲ ਬਣੇ ਰੀਅਲ ਟਾਈਮ ਟ੍ਰੇਨ ਇਨਫਰਮੇਸ਼ਨ ਸਿਸਟਮ (RTIS) ਟੂਲ ਨਾਲ ਟਰੇਨ ਲੇਟ ਦੀ ਸਮੱਸਿਆ ਦੂਰ ਹੋਵੇਗੀ। ਕਿਸੇ ਸਟੇਸ਼ਨ ਤੋਂ ਰੇਲਗੱਡੀਆਂ ਦੇ ਆਉਣ, ਰਵਾਨਗੀ ਅਤੇ ਲੰਘਣ ਦੀ ਅਸਲ-ਸਮੇਂ ਦੀ ਜਾਣਕਾਰੀ ਰੇਲਵੇ ਪ੍ਰਣਾਲੀ ਅਤੇ ਯਾਤਰੀਆਂ ਨੂੰ ਆਪਣੇ ਆਪ ਉਪਲਬਧ ਹੋ ਜਾਵੇਗੀ।

Get the latest update about RTIS IN INDIAN RAILWAY STATIONS, check out more about RAILWAYS CHANGES, RTIS, INDIAN RAILWAYS & INDIAN RAILWAYS CHANGES

Like us on Facebook or follow us on Twitter for more updates.