179 ਸਪੈਸ਼ਲ ਟ੍ਰੇਨਾਂ ਚਲਾਏਗੀ ਭਾਰਤੀ ਰੇਲਵੇ, ਤਿਉਹਾਰਾਂ ਦੀ ਭੀੜ ਨੂੰ ਸੰਭਾਲਣ ਲਈ ਲਿਆ ਗਿਆ ਫੈਸਲਾ

2022 ਦਾ ਤਿਉਹਾਰ ਸੀਜ਼ਨ ਜੋ 31 ਅਗਸਤ ਨੂੰ ਗਣੇਸ਼ ਚਤੁਰਥੀ ਦੇ ਨਾਲ ਸ਼ੁਰੂ ਹੋਇਆ, ਨਵਰਾਤਰੀ ਅਤੇ ਦੁਰਗਾ ਪੂਜਾ ਦੇ ਨਾਲ ਜਾਰੀ ਰਹਿ ਕੇ 30 ਅਕਤੂਬਰ ਨੂੰ ਹੋਣ ਵਾਲੀ ਛਠ ਪੂਜਾ ਨਾਲ ਸਮਾਪਤ ਹੋਵੇਗਾ...

ਭਾਰਤ 'ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ, ਜਿਸ ਦੇ ਚਲਦਿਆਂ ਟ੍ਰੇਨਾਂ ਬੱਸਾਂ 'ਚ ਵਾਧੂ ਭੀੜ ਦੇਖਣ ਨੂੰ ਮਿਲਣ ਵਾਲੀ ਹੈ। ਇਸੇ ਦੇ ਚਲਦਿਆਂ ਭਾਰਤੀ ਰੇਲਵੇ ਨੇ ਵੀ ਇਸ ਭੀੜ ਨੂੰ ਸੰਭਾਲਣ ਦੇ ਲਈ ਇੱਕ ਅਹਿਮ ਫੈਸਲਾ ਕੀਤਾ ਹੈ ਜਿਸ ਦੇ ਚਲਦਿਆਂ ਛਠ ਪੂਜਾ ਤੱਕ ਭਾਰਤੀ ਰੇਲਵੇ ਦੇ ਵਲੋਂ 179 ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ। ਜਿਸ ਤੋਂ ਆਵਾਜਾਈ ਅਤੇ ਯਾਤਰੀਆਂ ਨੂੰ ਬਹੁਤ ਮਦਦ ਮਿਲਣ ਵਾਲੀ ਹੈ। ਵਾਧੂ ਭੀੜ ਅਤੇ ਯਾਤਰੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ, ਭਾਰਤੀ ਰੇਲਵੇ ਨੇ ਇਸ ਸਾਲ ਛਠ ਪੂਜਾ ਤੱਕ 179 ਜੋੜੀਆਂ ਵਿਸ਼ੇਸ਼ ਰੇਲਗੱਡੀਆਂ ਦੇ 2,269 ਯਾਤ੍ਰਾਨਵਾ ਦਾ ਐਲਾਨ ਕੀਤਾ ਹੈ। ਇਹ ਵਿਸ਼ੇਸ਼ ਟ੍ਰੇਨਾਂ ਦੇਸ਼ ਭਰ ਦੇ ਪ੍ਰਮੁੱਖ ਮਾਰਗਾਂ 'ਤੇ ਚੱਲਣਗੀਆਂ, ਯਾਤਰੀਆਂ ਲਈ ਆਰਾਮਦਾਇਕ ਅਤੇ ਤੇਜ਼ ਯਾਤਰਾ ਨੂੰ ਯਕੀਨੀ ਬਣਾਉਣਗੀਆਂ।

ਰੇਲ ਮੰਤਰਾਲੇ ਨੇ ਇਸ ਦੀ ਘੋਸ਼ਣਾ ਆਪਣੇ ਟਵਿੱਟਰ ਹੈਂਡਲ ਤੋਂ ਕੀਤੀ ਹੈ ਅਤੇ ਲਿਖਿਆ, "ਮੁਸਾਫਰਾਂ ਲਈ ਤਿਉਹਾਰਾਂ ਦੀ ਯਾਤਰਾ ਨੂੰ ਸੌਖਾ ਬਣਾਉਣਾ! ਯਾਤਰੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਅਤੇ ਵਾਧੂ ਭੀੜ ਨੂੰ ਦੂਰ ਕਰਨ ਲਈ, ਰੇਲਵੇ ਛਠ ਪੂਜਾ ਤੱਕ 179 ਵਿਸ਼ੇਸ਼ ਟਰੇਨਾਂ (ਜੋੜਿਆਂ ਵਿੱਚ) ਦੀਆਂ 2,269 ਯਾਤਰਾਵਾਂ ਚਲਾ ਰਿਹਾ ਹੈ। ਦੇਸ਼ ਭਰ ਦੇ ਪ੍ਰਮੁੱਖ ਸਥਾਨਾਂ ਨੂੰ ਜੋੜਨ ਲਈ ਵਿਸ਼ੇਸ਼ ਰੇਲਗੱਡੀਆਂ ਦੀ ਯੋਜਨਾ ਬਣਾਈ ਗਈ ਹੈ।''
ਭਾਰਤੀ ਰੇਲਵੇ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੁੱਖ ਸਟੇਸ਼ਨਾਂ 'ਤੇ ਵਾਧੂ ਆਰਪੀਐਫ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਯਾਤਰੀਆਂ ਨੂੰ ਸਹਾਇਤਾ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਮਹੱਤਵਪੂਰਨ ਸਟੇਸ਼ਨਾਂ 'ਤੇ 'ਮੇਈ ਆਈ ਹੈਲਪ ਯੂ ਬੂਥ' ਵੀ ਲਗਾਇਆ ਜਾਵੇਗਾ। ਇਸ ਤੋਂ ਇਲਾਵਾ, ਰੇਲਗੱਡੀਆਂ ਦੇ ਆਉਣ ਅਤੇ ਜਾਣ ਸਬੰਧੀ ਸਮੇਂ ਸਿਰ ਘੋਸ਼ਣਾਵਾਂ ਲਈ ਉਪਾਅ ਕੀਤੇ ਗਏ ਹਨ। ਦਿੱਲੀ-ਪਟਨਾ, ਦਿੱਲੀ-ਭਾਗਲਪੁਰ, ਦਿੱਲੀ-ਮੁਜ਼ੱਫਰਪੁਰ, ਦਿੱਲੀ-ਸਹਰਸਾ ਵਰਗੇ ਦੇਸ਼ ਭਰ ਦੇ ਪ੍ਰਮੁੱਖ ਸਥਾਨਾਂ ਨੂੰ ਜੋੜਨ ਲਈ ਵਿਸ਼ੇਸ਼ ਰੇਲਗੱਡੀਆਂ ਦੀ ਯੋਜਨਾ ਬਣਾਈ ਗਈ ਹੈ।

ਜਿਕਰਯੋਗ ਹੈ ਕਿ 2022 ਦਾ ਤਿਉਹਾਰ ਸੀਜ਼ਨ ਜੋ 31 ਅਗਸਤ ਨੂੰ ਗਣੇਸ਼ ਚਤੁਰਥੀ ਦੇ ਨਾਲ ਸ਼ੁਰੂ ਹੋਇਆ, ਨਵਰਾਤਰੀ ਅਤੇ ਦੁਰਗਾ ਪੂਜਾ ਦੇ ਨਾਲ ਜਾਰੀ ਰਹਿ ਕੇ 30 ਅਕਤੂਬਰ ਨੂੰ ਹੋਣ ਵਾਲੀ ਛਠ ਪੂਜਾ ਨਾਲ ਸਮਾਪਤ ਹੋਵੇਗਾ।

Get the latest update about FESTIVAL SEASON SPECIAL TRAINS, check out more about special trains ON DIWALI & INDIAN RAILWAY

Like us on Facebook or follow us on Twitter for more updates.