Indian Railways : ਰੇਲ ਮੰਤਰੀ ਦਾ ਵੱਡਾ ਐਲਾਨ ਸੁਣ ਕੇ ਰਹਿ ਜਾਓਗੇ ਹੈਰਾਨ

ਹਰੇਕ ਸਲੀਪਰ ਕੋਚ ਵਿੱਚ ਛੇ ਤੋਂ ਸੱਤ ਹੇਠਲੀਆਂ ਬਰਥਾਂ, ਏਅਰ ਕੰਡੀਸ਼ਨਡ 3 ਟੀਅਰ ਕੋਚ ਵਿੱਚ ਚਾਰ ਤੋਂ ਪੰਜ ਹੇਠਲੀਆਂ ਬਰਥਾਂ ਅਤੇ ਏਅਰ ਕੰਡੀਸ਼ਨਡ 2 ਟੀਅਰ ਕੋਚ ਵਿੱਚ ਤਿੰਨ ਤੋਂ ਚਾਰ ਹੇਠਲੀਆਂ ਬਰਥਾਂ ਸੀਨੀਅਰ ਨਾਗਰਿਕਾਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ।

ਰੇਲ ਮੰਤਰੀ ਨੇ ਔਰਤਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦਿਆਂ ਵੱਡਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਔਰਤਾਂ ਨੂੰ ਸੀਟ ਲਈ ਪਰੇਸ਼ਾਨ ਨਹੀਂ ਹੋਣਾ ਪਵੇਗਾ। ਜਿਸ ਤਰਾਂ ਬੱਸ ਅਤੇ ਮੈਟਰੋ ਵਿੱਚ ਔਰਤਾਂ ਲਈ ਵੱਖਰੀਆਂ ਸੀਟਾਂ ਰਾਖਵੀਆਂ ਹਨ, ਉਸੇ ਤਰ੍ਹਾਂ ਭਾਰਤੀ ਰੇਲਵੇ ਵੀ ਔਰਤਾਂ ਲਈ ਸੀਟਾਂ ਰਾਖਵੀਆਂ ਰੱਖੇਗੀ। 45 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਮਹਿਲਾ ਯਾਤਰੀਆਂ ਅਤੇ ਗਰਭਵਤੀ ਔਰਤਾਂ ਲਈ।  ਭਾਰਤੀ ਰੇਲਵੇ ਨੇ  ਰੇਲਗੱਡੀ ਵਿੱਚ ਉਸ ਕਲਾਸ ਦੇ ਡੱਬਿਆਂ ਦੀ ਗਿਣਤੀ ਦੇ ਆਧਾਰ 'ਤੇ ਰਿਜ਼ਰਵੇਸ਼ਨ ਕੀਤੀ ਜਾਵੇਗੀ। ਹਰੇਕ ਸਲੀਪਰ ਕੋਚ ਵਿੱਚ ਛੇ ਤੋਂ ਸੱਤ ਹੇਠਲੀਆਂ ਬਰਥਾਂ, ਏਅਰ ਕੰਡੀਸ਼ਨਡ 3 ਟੀਅਰ ਕੋਚ ਵਿੱਚ ਚਾਰ ਤੋਂ ਪੰਜ ਹੇਠਲੀਆਂ ਬਰਥਾਂ ਅਤੇ ਏਅਰ ਕੰਡੀਸ਼ਨਡ 2 ਟੀਅਰ  ਕੋਚ ਵਿੱਚ ਤਿੰਨ ਤੋਂ ਚਾਰ ਹੇਠਲੀਆਂ ਬਰਥਾਂ ਸੀਨੀਅਰ ਨਾਗਰਿਕਾਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ।

 ਭਾਰਤੀ ਰੇਲਵੇ ਨੇ ਲੰਬੀ ਦੂਰੀ ਦੀਆ ਮੇਲ ਅਤੇ ਐਕਸਪ੍ਰੈਸ ਟਰੇਨਾਂ ਵਿੱਚ ਔਰਤਾਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇਗਾ |ਕੇਂਦਰੀ ਮੰਤਰੀ ਨੇ ਕਿਹਾ ਕਿ ਲੰਬੀ ਦੂਰੀ ਦੀਆਂ ਮੇਲ ਅਤੇ ਐਕਸਪ੍ਰੈਸ ਟਰੇਨਾਂ ਵਿੱਚ ਸਲੀਪਰ ਕਲਾਸ ਵਿੱਚ ਛੇ ਬਰਥਾਂ ਰਾਖਵੀਆਂ ਕੀਤੀਆਂ ਜਾਣਗੀਆਂ। ਗਰੀਬ ਰਥ, ਰਾਜਧਾਨੀ, ਦੁਰੰਤੋ ਸਮੇਤ ਪੂਰੀ ਤਰ੍ਹਾਂ ਵਾਤਾਅਨੁਕੂਲਿਤ ਐਕਸਪ੍ਰੈਸ ਟਰੇਨਾਂ ਦੇ ਥਰਡ ਏਸੀ ਕੋਚ ਵਿੱਚ ਮਹਿਲਾ ਯਾਤਰੀਆਂ ਲਈ ਛੇ ਬਰਥਾਂ ਰਾਖਵੀਆਂ ਕੀਤੀਆਂ ਗਈਆਂ ਹਨ।
ਰੇਲ ਮੰਤਰੀ ਨੇ ਟਰੇਨਾਂ 'ਚ ਮਹਿਲਾ ਯਾਤਰੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। 


'ਪੁਲਿਸ' ਅਤੇ 'ਪਬਲਿਕ ਆਰਡਰ' ਭਾਰਤ ਦੇ ਸੰਵਿਧਾਨ ਦੀ ਸੱਤਵੀਂ ਅਨੁਸੂਚੀ ਦੇ ਅਧੀਨ ਰਾਜ ਦੇ ਵਿਸ਼ੇ ਹਨ, ਹਾਲਾਂਕਿ, ਰੇਲਵੇ ਪ੍ਰੋਟੈਕਸ਼ਨ ਫੋਰਸ  ਜੀਆਰਪੀ ਅਤੇ ਜ਼ਿਲ੍ਹਾ ਪੁਲਿਸ ਯਾਤਰੀਆਂ ਨੂੰ ਬਿਹਤਰ ਸੁਰੱਖਿਆ ਪ੍ਰਦਾਨ ਕਰਨਗੇ।ਇਸ ਦੇ ਨਾਲ ਹੀ ਰੇਲ ਗੱਡੀਆਂ ਅਤੇ ਸਟੇਸ਼ਨਾਂ 'ਤੇ ਮਹਿਲਾ ਯਾਤਰੀਆਂ ਦੇ ਨਾਲ-ਨਾਲ ਹੋਰ ਯਾਤਰੀਆਂ ਦੀ ਸੁਰੱਖਿਆ ਲਈ ਰੇਲਵੇ ਵੱਲੋਂ ਜੀਆਰਪੀ ਦੀ ਮਦਦ ਨਾਲ ਕਦਮ ਚੁੱਕੇ ਜਾ ਰਹੇ ਹਨ। ਰੇਲਵੇ ਪ੍ਰੋਟੈਕਸ਼ਨ ਫੋਰਸ ਨੇ ਪਿਛਲੇ ਸਾਲ ਇੱਕ ਪੈਨ-ਇੰਡੀਆ ਪਹਿਲਕਦਮੀ 'ਮੇਰੀ ਸਹੇਲੀ' ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਉਦੇਸ਼ ਮਹਿਲਾ ਯਾਤਰੀਆਂ ਨੂੰ ਉਨ੍ਹਾਂ ਦੇ ਸਫ਼ਰ ਦੌਰਾਨ ਰੇਲ ਗੱਡੀਆਂ ਵਿੱਚ ਯਾਤਰਾ ਕਰਨ ਲਈ ਸੁਰੱਖਿਆ ਪ੍ਰਦਾਨ ਕਰਨਾ ਸੀ।

Get the latest update about Indian Railway news, check out more about indian Railways big anousment for womans

Like us on Facebook or follow us on Twitter for more updates.