ਕਾਰ ਦੇ ਟਾਇਰ 'ਚ ਲਿਪਟਿਆ ਸੀ ਇੰਨਾ ਵੱਡਾ ਅਜਗਰ, ਹੋਸ਼ 'ਚ ਲਿਆਉਣ ਲਈ ਮੂੰਹ 'ਤੇ ਸੁੱਟਿਆ ਪਾਣੀ ਅਤੇ ਫਿਰ...

ਬਚਾਅ ਕਰਮਚਾਰੀਆਂ ਦੇ ਇਕ ਸਮੂਹ ਨੇ ਸੋਮਵਾਰ ਨੂੰ ਮੁੰਬਈ 'ਚ ਇਕ ਕਾਰ ਦੇ ਪਹੀਏ ਦੇ ਹੇਠੋਂ ਫੜ੍ਹੇ ਗਏ ਇਕ ਭਾਰਤੀ ਰੌਕ ਪਾਇਥਨ ਨੂੰ ਮੁਕਸ ਕਰ ਦਿੱਤਾ। ਮਹਾਰਾਸ਼ਟਰ ਦੀ...

ਨਵੀਂ ਦਿੱਲੀ— ਬਚਾਅ ਕਰਮਚਾਰੀਆਂ ਦੇ ਇਕ ਸਮੂਹ ਨੇ ਸੋਮਵਾਰ ਨੂੰ ਮੁੰਬਈ 'ਚ ਇਕ ਕਾਰ ਦੇ ਪਹੀਏ ਦੇ ਹੇਠੋਂ ਫੜ੍ਹੇ ਗਏ ਇਕ ਭਾਰਤੀ ਰੌਕ ਪਾਇਥਨ ਨੂੰ ਮੁਕਸ ਕਰ ਦਿੱਤਾ। ਮਹਾਰਾਸ਼ਟਰ ਦੀ ਰਾਜਧਾਨੀ 'ਚ ਇਸਟਰਨ ਐਕਸਪ੍ਰੈੱਸ ਹਾਈਵੇ 'ਤੇ, ਸੱਪ ਇਕ ਕਾਰ ਦੇ ਹੇਠਾਂ ਰੇਂਗ ਗਿਆ ਅਤੇ ਗਲਤੀ ਨਾਲ ਇਕ ਪਹੀਏ ਦੇ ਚਾਰੋਂ ਪਾਸੇ ਉਲਝ ਗਿਆ। ਪੁਲਸ ਅਧਿਕਾਰੀਆਂ ਵਲੋਂ ਬਚਾਅ ਦਲ ਨੂੰ ਤੁਰੰਤ ਸੱਦਿਆ ਗਿਆ ਕਿਉਂਕਿ ਕਾਰ ਨੂੰ ਰਾਜਮਾਰਗ ਦੇ ਇਕ ਕਿਨਾਰੇ 'ਤੇ ਪਾਰਕ ਕੀਤਾ ਗਿਆ ਸੀ। ਵਰਕਰਾਂ ਨੇ ਕਾਰ ਨੂੰ ਚੁੱਕਣ ਅਤੇ ਅਜਗਰ ਨੂੰ ਵਾਹਨ ਦੇ ਪਹੀਏ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅੰਤ, ਸਫਲ ਰਹੇ। ਸੋਸ਼ਲ ਮੀਡੀਆ 'ਤੇ ਰੈਸਕਿਊ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

Video : ਭੁੱਖੇ ਸ਼ੇਰ ਨੇ ਸ਼ਹਿਰ 'ਚ ਦਾਖ਼ਲ ਹੋ ਮਚਾਈ ਸਨਸਨੀ, ਬੱਚਿਆਂ ਨੂੰ ਖੇਡਦਾ ਦੇਖ ਕੀਤਾ ਕੁਝ ਅਜਿਹਾ

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਾਰ ਦੇ ਟਾਇਰ 'ਚ ਅਜਗਰ ਲਿਪਟਿਆ ਹੋਇਆ ਹੈ। ਇਕ ਸ਼ਖਸ ਨੇ ਉਸ ਨੂੰ ਫੜਿਆ ਹੋਇਆ ਹੈ, ਉੱਥੇ ਦੂਜਾ ਸ਼ਖਸ ਕਾਰ ਨੂੰ ਚੁੱਕ ਰਿਹਾ ਹੈ, ਜਿਸ ਨਾਲ ਟਾਇਰ ਨੂੰ ਬਾਹਰ ਕੱਢਿਆ ਜਾ ਸਕੇ ਅਤੇ ਫਿਰ ਅਜਗਰ ਨੂੰ ਬਾਹਰ ਕੱਢਿਆ ਜਾਵੇ। ਟਾਇਰ ਬਾਹਰ ਕੱਢ ਕੇ ਅਜਗਰ ਨੂੰ ਬਾਹਰ ਕੱਢਿਆ ਗਿਆ। ਫਿਰ ਉਸ 'ਤੇ ਪਾਣੀ ਪਾਇਆ ਗਿਆ, ਜਿਸ ਨਾਲ ਉਹ ਐਕਟਿਵ ਹੋ ਗਿਆ। ਫਿਰ ਉਸ ਨੂੰ ਬੋਰੇ 'ਚ ਪਾ ਕੇ ਸੁਰੱਖਿਅਤ ਸਥਾਨ 'ਚ ਛੱਡ ਦਿੱਤਾ ਗਿਆ। ਇਸ ਵੀਡੀਓ ਨੂੰ 22 ਸਤੰਬਰ ਨੂੰ ਸ਼ੇਅਰ ਕੀਤਾ ਗਿਆ ਸੀ, ਜਿਸ ਦੇ ਹੁਣ ਤੱਕ 23 ਹਜ਼ਾਰ ਤੋਂ ਜ਼ਿਆਦਾ ਵਿਊਜ਼ ਹੋ ਚੁੱਕੇ ਹਨ।

Get the latest update about News In Punjabi, check out more about Mumbai, Social Media, True Scoop News & Viral Video

Like us on Facebook or follow us on Twitter for more updates.