IPL ਤੋਂ ਬਾਅਦ ਵੰਡੀ ਜਾਵੇਗੀ ਟੀਮ ਇੰਡੀਆ, ਇੱਕ ਵਿਦੇਸ਼ ਅਤੇ ਦੂਜੀ ਘਰੇਲੂ ਮੈਦਾਨ 'ਤੇ ਕਰੇਗੀ ਮੁਕਾਬਲਾ

ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਅਦ ਵੀ ਭਾਰਤੀ ਖਿਡਾਰੀਆਂ ਨੂੰ ਆਰਾਮ ਕਰਨ ਦਾ ਸਮਾਂ ਨਹੀਂ ਮਿਲੇਗਾ ਕਿਉਂਕਿ ਜੂਨ ਅਤੇ ਜੁਲਾਈ 'ਚ ਦੋ ਵੱਡੀਆਂ ਸੀਰੀਜ਼ ਖੇਡੀਆਂ ਜਾਣੀਆਂ ਹਨ। ਟੀਮ ਇੰਡੀਆ ਨੇ ਇੰਗਲੈਂਡ ਦਾ ਦੌ...

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਅਦ ਵੀ ਭਾਰਤੀ ਖਿਡਾਰੀਆਂ ਨੂੰ ਆਰਾਮ ਕਰਨ ਦਾ ਸਮਾਂ ਨਹੀਂ ਮਿਲੇਗਾ ਕਿਉਂਕਿ ਜੂਨ ਅਤੇ ਜੁਲਾਈ 'ਚ ਦੋ ਵੱਡੀਆਂ ਸੀਰੀਜ਼ ਖੇਡੀਆਂ ਜਾਣੀਆਂ ਹਨ। ਟੀਮ ਇੰਡੀਆ ਨੇ ਇੰਗਲੈਂਡ ਦਾ ਦੌਰਾ ਕਰਨਾ ਹੈ, ਫਿਰ ਦੱਖਣੀ ਅਫਰੀਕੀ ਟੀਮ ਭਾਰਤ ਆਵੇਗੀ। ਬੀਸੀਸੀਆਈ ਨੇ ਦੋ ਵੱਡੇ ਮਿਸ਼ਨਾਂ ਲਈ ਇਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਹੈ। ਦੱਸਿਆ ਗਿਆ ਹੈ ਕਿ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਚੋਣ ਕਮੇਟੀ ਦੋ ਵੱਖ-ਵੱਖ ਟੀਮਾਂ ਤਿਆਰ ਕਰੇਗੀ। ਠੀਕੇ ਉਸੇ ਤਰ੍ਹਾਂ ਜਿਵੇਂ ਪਿਛਲੇ ਸਾਲ ਮੁੱਖ ਟੀਮ ਇੰਗਲੈਂਡ ਤੇ ਦੂਜੀ ਸ੍ਰੀਲੰਕਾ ਭੇਜੀ ਗਈ ਸੀ।

ਇੰਗਲੈਂਡ ਦੌਰੇ 'ਤੇ ਜਾਣਗੇ ਇਹ ਖਿਡਾਰੀ!
ਦੱਖਣੀ ਅਫਰੀਕਾ ਖਿਲਾਫ 9 ਤੋਂ 19 ਜੂਨ ਤੱਕ ਘਰੇਲੂ ਮੈਦਾਨ 'ਤੇ ਪੰਜ ਟੀ-20 ਮੈਚਾਂ ਦੀ ਸੀਰੀਜ਼ ਹੋਣੀ ਹੈ। ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਟੀਮ ਦੇ ਨਿਯਮਤ ਮੈਂਬਰਾਂ ਜਿਵੇਂ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਰਿਸ਼ਭ ਪੰਤ, ਕੇ.ਐੱਲ. ਰਾਹੁਲ, ਮੁਹੰਮਦ ਸ਼ਮੀ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਸ਼ਾਨਦਾਰ ਫਾਰਮ 'ਚ ਦਿਖਾਈ ਦੇਣ ਵਾਲੇ ਚੇਤੇਸ਼ਵਰ ਪੁਜਾਰਾ ਦੀ ਚੋਣ ਇੰਗਲੈਂਡ ਦੌਰੇ ਲਈ ਕੀਤੀ ਜਾਵੇਗੀ। ਇਸ ਲਈ ਦਿੱਲੀ, ਕਟਕ, ਵਿਜ਼ਾਗ, ਰਾਜਕੋਟ ਅਤੇ ਬੰਗਲੌਰ ਵਿੱਚ ਹੋਣ ਵਾਲੇ ਟੀ-20 ਮੈਚਾਂ ਵਿੱਚ ਆਰਾਮ ਦਿੱਤਾ ਜਾਵੇਗਾ। ਜ਼ਖ਼ਮੀ ਰਹਾਣੇ ਐੱਨਸੀਏ ਜਾ ਕੇ ਫਿੱਟਨੈੱਸ ਮੁੜ ਹਾਸਲ ਕਰੇਗਾ।

IPL ਸਿਤਾਰਿਆਂ ਨੂੰ ਘਰ 'ਚ ਮੌਕਾ ਮਿਲੇਗਾ
ਦੱਖਣੀ ਅਫਰੀਕਾ ਦੇ ਖਿਲਾਫ ਘਰੇਲੂ ਟੀ-20 ਸੀਰੀਜ਼ 'ਚ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ ਜੋ IPL 'ਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਕੁੱਲ ਮਿਲਾ ਕੇ ਇਹ ਟੀਮ ਤਜਰਬੇਕਾਰ ਅਤੇ ਨੌਜਵਾਨਾਂ ਦਾ ਸੁਮੇਲ ਹੋਵੇਗੀ। ਸ਼ਿਖਰ ਧਵਨ ਇੱਕ ਵਾਰ ਫਿਰ ਸ਼੍ਰੀਲੰਕਾ ਵਾਂਗ ਟੀਮ ਦੀ ਕਮਾਨ ਸੰਭਾਲ ਸਕਦੇ ਹਨ। ਤਿਲਕ ਵਰਮਾ, ਉਮਰਾਨ ਮਲਿਕ, ਅਰਸ਼ਦੀਪ ਸਿੰਘ, ਰਿਤੂਰਾਜ ਗਾਇਕਵਾੜ, ਪ੍ਰਸਿੱਧ ਕ੍ਰਿਸ਼ਨਾ ਅਤੇ ਅਵੇਸ਼ ਖਾਨ ਵਰਗੇ ਨੌਜਵਾਨ ਇਸ ਟੀਮ ਵਿੱਚ ਹੋ ਸਕਦੇ ਹਨ। ਧਵਨ ਤੋਂ ਇਲਾਵਾ ਤਜ਼ਰਬੇਕਾਰ ਖਿਡਾਰੀਆਂ 'ਚ ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ, ਭੁਵਨੇਸ਼ਵਰ ਕੁਮਾਰ ਦੇ ਨਾਂ ਸਿਖਰ 'ਤੇ ਹਨ। ਚੋਣ ਤੋਂ ਪਹਿਲਾਂ, ਸੱਟ ਕਾਰਨ ਆਈਪੀਐਲ 2022 ਤੋਂ ਬਾਹਰ ਹੋ ਚੁੱਕੇ ਸੂਰਿਆਕੁਮਾਰ ਯਾਦਵ ਦੀ ਫਿਟਨੈਸ ਰਿਪੋਰਟ ਦਾ ਇੰਤਜ਼ਾਰ ਕੀਤਾ ਜਾਵੇਗਾ।

ਆਇਰਲੈਂਡ ਵੀ ਜਾਵੇਗੀ SA ਦੀ ਟੀਮ
ਸੰਭਾਵਨਾ ਹੈ ਕਿ ਦੱਖਣੀ ਅਫਰੀਕਾ ਦੀ ਟੀਮ 26 ਅਤੇ 28 ਜੂਨ ਨੂੰ ਆਇਰਲੈਂਡ ਦੇ ਖਿਲਾਫ ਦੋ ਮੈਚਾਂ ਦੀ ਟੀ-20 ਸੀਰੀਜ਼ ਲਈ ਡਬਲਿਨ ਜਾਵੇਗੀ, ਜਦਕਿ ਸੀਨੀਅਰ ਖਿਡਾਰੀ ਇੰਗਲੈਂਡ ਦੌਰੇ ਲਈ ਖੁਦ ਨੂੰ ਤਿਆਰ ਕਰਨਗੇ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨਾਲ 1 ਤੋਂ 5 ਜੁਲਾਈ ਤੱਕ ਬਰਮਿੰਘਮ ਵਿੱਚ ਟੈਸਟ ਤੋਂ ਪਹਿਲਾਂ ਅਭਿਆਸ ਮੈਚ ਕਰਵਾਉਣ ਲਈ ਗੱਲਬਾਤ ਚੱਲ ਰਹੀ ਹੈ। ਕੁੱਲ ਮਿਲਾ ਕੇ ਪੂਰੀ ਯੋਜਨਾ 'ਤੇ ਅਜੇ ਅੰਤਿਮ ਮੋਹਰ ਲੱਗਣੀ ਬਾਕੀ ਹੈ।

Get the latest update about england tour, check out more about cricket news, SA, Online Punjabi News & ipl

Like us on Facebook or follow us on Twitter for more updates.