ਕੈਨੇਡਾ 'ਚ ਵਧੀ ਮਹਿੰਗਾਈ ਦਾ ਭਾਰਤੀ ਵਿਦਿਆਰਥੀ ਭੁਗਤ ਰਹੇ ਖਾਮਿਆਜ਼ਾ, ਬੇਸਮੈਂਟ ਤੋਂ ਲੈ ਕੇ ਆਟਾ ਤੱਕ ਹੋਇਆ ਮਹਿੰਗਾ

ਰਿਪੋਰਟਾਂ ਮੁਤਾਬਿਕ ਇਸ ਸਾਲ ਲਗਭਗ ਸਾਰੀਆਂ ਚੀਜ਼ਾਂ ਅਤੇ ਸੇਵਾਵਾਂ ਦੀ ਕੀਮਤ 'ਚ 3 ਗੁਣਾ ਵਾਧਾ ਦੇਖਣ ਨੂੰ ਮਿਲ ਹੈ। ਕੈਨੇਡਾ 'ਚ ਵਧੀ ਇਸ ਮਹਿੰਗਾਈ ਨੇ ਭਾਰਤ ਤੋਂ ਆਪਣੇ ਆਨ-ਸਟੱਡੀ ਵੀਜ਼ੇ 'ਤੇ ਜਾਣ ਵਾਲੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ...

ਮਹਿੰਗਾਈ ਦੀ ਦਰ ਵਧਣ ਦਾ ਅਸਰ ਅੱਜ ਹਰ ਦੇਸ਼ 'ਚ ਦੇਖਣ ਨੂੰ ਮਿਲ ਰਿਹਾ ਹੈ, ਜਿਹਨਾਂ ਵਿਚੋਂ ਕੈਨੇਡਾ ਵੀ ਇੱਕ ਐਸਾ ਦੇਸ਼ ਹੈ ਜੋਕਿ ਇਸ 'ਚ ਚਪੇਟ 'ਚ ਆਉਣਾ ਸ਼ੁਰੂ ਹੋ ਚੁੱਕਿਆ ਹੈ। ਹਾਲ੍ਹੀ 'ਚ ਆਈ ਇਕ ਰਿਪੋਰਟ ਮੁਤਾਬਕ ਕੈਨੇਡਾ ਦੀ ਮਹਿੰਗਾਈ ਦਰ 7 ਫੀਸਦੀ ਤੋਂ ਵੱਧ ਗਈ ਹੈ। ਸਾਲ 1980 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਮਹਿੰਗਾਈ ਦੀ ਦਰ 7 ਫੀਸਦੀ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਰਿਪੋਰਟਾਂ  ਮੁਤਾਬਿਕ ਇਸ ਸਾਲ ਲਗਭਗ ਸਾਰੀਆਂ ਚੀਜ਼ਾਂ ਅਤੇ ਸੇਵਾਵਾਂ ਦੀ ਕੀਮਤ 'ਚ 3 ਗੁਣਾ ਵਾਧਾ ਦੇਖਣ ਨੂੰ ਮਿਲ ਹੈ। ਕੈਨੇਡਾ 'ਚ ਵਧੀ ਇਸ ਮਹਿੰਗਾਈ ਨੇ ਭਾਰਤ ਤੋਂ ਆਪਣੇ ਆਨ-ਸਟੱਡੀ ਵੀਜ਼ੇ 'ਤੇ ਜਾਣ ਵਾਲੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਸਾਰੀਆਂ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਨੇ ਵਿਦਿਆਰਥੀਆਂ ਨੂੰ ਗੁਰਦੁਆਰਿਆਂ 'ਤੇ ਨਿਰਭਰ ਕਰ ਦਿੱਤਾ ਹੈ। ਇਸ ਬਾਰੇ ਗੱਲ ਕਰਦਿਆਂ ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਰੋਜ਼ 3000 ਤੋਂ 3500 ਲੋਕ ਲੰਗਰ ਛਕਣ ਲਈ ਆਉਂਦੇ ਹਨ। ਇਨਾ ਹੀ ਨਹੀਂ ਕੁਝ ਵਿਦਿਆਰਥੀਆਂ ਨੂੰ ਗੁਰਦੁਆਰਿਆਂ ਵਿੱਚ ਰਹਿਣ ਲਈ ਕਮਰੇ ਵੀ ਦਿੱਤੇ ਗਏ ਹਨ।


ਹੁਣ ਜੇਕਰ ਵਧੀ ਮਹਿੰਗਾਈਦੇ ਕਾਰਨ ਬੇਸਮੈਂਟ ਦਾ ਕਿਰਾਇਆ  ਦੀ ਗੱਲ ਕਰੀਏ ਤਾਂ ਇਹ ਕਿਰਾਇਆ ਜੋ ਪਹਿਲਾਂ 1000-1200 ਡਾਲਰ ਸੀ ਹੁਣ 1800 ਡਾਲਰ ਹੋ ਗਿਆ ਹੈ। 2 BHK ਦਾ ਕਿਰਾਇਆ $2,000 ਤੋਂ ਵੱਧ ਕੇ 3500 ਡਾਲਰ ਹੋ ਗਿਆ ਹੈ। ਆਟੇ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਪਹਿਲਾਂ 10 ਡਾਲਰ ਹੁੰਦੀ ਸੀ, ਹੁਣ 17 ਡਾਲਰ ਹੋ ਗਈ ਹੈ। ਇਸੇ ਦੇ ਚਲਦਿਆਂ ਹੁਣ ਵਿਦਿਆਰਥੀ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਹੋਰ ਕੰਮ ਲੱਭਣ ਅਤੇ ਵਾਧੂ ਸ਼ਿਫਟਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਵਿਦਿਆਰਥੀ ਦੇ ਮਹੀਨਾਵਾਰ ਖਰਚੇ ਵਿੱਚ 55,000 ਰੁਪਏ ਦਾ ਵਾਧਾ ਹੋਇਆ ਹੈ।

ਇਸ ਸਾਲ ਰੋਜ਼ਗਾਰ ਦਰ ਵਿੱਚ ਵੀ ਗਿਰਾਵਟ ਦੇਖੀ ਗਈ ਹੈ, ਜਿਸ ਕਾਰਨ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਵਿੱਚ ਬਹੁਤ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਰਕਾਰ ਇਸ ਸਮੱਸਿਆ ਦੇ ਹੱਲ ਲਈ ਕੋਈ ਸੰਜੀਦਾ ਕਦਮ ਚੁੱਕੇਗੀ ਜਾਂ ਫਿਰ ਵਿਦਿਆਰਥੀਆਂ ਨੂੰ ਇਸ ਲਈ ਢਿੱਲ ਮੱਠ ਕਰਨੀ ਪਵੇਗੀ।

Get the latest update about Canada inflation effect on Indian students, check out more about Canada inflation, Canada inflation news, Canada inflation effects & Canada inflation effect on Punjabi student

Like us on Facebook or follow us on Twitter for more updates.