ਸੜਕਾਂ ’ਤੇ ਸੌਣ ਲਈ ਮਜਬੂਰ ਹਨ ਇੰਗਲੈਂਡ 'ਚ ਰਹਿ ਰਹੇ ਭਾਰਤੀ ਵਿਦਿਆਰਥੀ, ਜਾਣੋ ਪੂਰਾ ਮਾਮਲਾ

ਇੰਗਲੈਂਡ 'ਚ ਪੱਕੇ ਭਾਰਤੀ ਲੋਕਾਂ ਨੇ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆ ਆਪਣੀ ਮਰਜ਼ੀ ਨਾਲ ਵੱਧ ਤੋਂ ਵੱਧ ਕਿਰਾਇਆ ਵਸੂਲ ਰਹੇ ਹਨ....

ਇੰਗਲੈਂਡ ਅਤੇ ਭਾਰਤ 'ਚ ਇਮੀਗ੍ਰੇਸ਼ਨ ਰੂਲਸ ਵਿੱਚ ਸੁਧਾਰ ਹੋਣ ਕਾਰਨ ਭਾਰਤੀ ਨੌਜਵਾਨਾਂ ਦਾ ਰੁਝਾਨ ਇੰਗਲੈਂਡ ਵੱਲ ਵਧੇਰੇ ਹੋਇਆ ਹੈ। ਜਿਸ ਕਾਰਨ ਏਸ਼ੀਅਨ ਲੋਕਾਂ ਨੇ ਘਰਾਂ ਦੇ ਰੈਂਟ ਨੂੰ ਅੰਨ੍ਹੇ-ਵਾਹ ਵਧਾ ਦਿੱਤਾ ਹੈ। ਮੋਟੇ ਕਰਜ਼ੇ ਚੱਕ ਕੇ ਅਤੇ ਏਜੰਟਾਂ ਨੂੰ ਭਾਰੀ ਰਕਮ ਦੇਣ ਤੋਂ ਬਾਅਦ ਘਰਾਂ ਦੇ ਕਿਰਾਏ ਦੇ  ਇੰਨੇ ਜ਼ਿਆਦਾ ਵਧਣ ਕਾਰਨ ਭਾਰਤੀ ਵਿਦਿਆਰਥੀਆਂ ਨੂੰ ਸੜਕਾਂ ’ਤੇ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਿਨ੍ਹਾਂ ਦਾ ਵਿਦੇਸ਼ੀ ਧਰਤੀ ’ਤੇ ਕੋਈ ਜਾਣ-ਪਛਾਣ ਵਾਲਾ ਤੱਕ ਵੀ ਨਹੀਂ ਹੁੰਦਾ ਹੈ।

ਇੰਗਲੈਂਡ 'ਚ ਪੱਕੇ ਭਾਰਤੀ ਲੋਕਾਂ ਨੇ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆ ਆਪਣੀ ਮਰਜ਼ੀ ਨਾਲ ਵੱਧ ਤੋਂ ਵੱਧ ਕਿਰਾਇਆ ਵਸੂਲ ਰਹੇ ਹਨ। ਛੋਟੇ ਤੋਂ ਛੋਟੇ ਕਮਰੇ ਦਾ ਕਿਰਾਇਆ ਜਿਥੇ 800 ਤੋਂ 900 ਪੌਂਡ ਸੀ। ਓਥੇ ਹੁਣ ਭਾਰਤੀ ਕਰੰਸੀ ਮੁਤਾਬਕ 90 ਹਜ਼ਾਰ ਰੁਪਏ ਕਿਰਾਇਆ ਮੰਗਿਆ ਜਾ ਰਿਹਾ ਹੈ ਤੇ ਤਿੰਨ ਬੈਂਡ ਰੂਮ ਦਾ ਘਰ 4 ਲੱਖ ਤੋਂ ਉੱਪਰ ਮਿਲਦਾ ਹੈ। ਇਸ ਕਾਰਨ ਵਿਦਿਆਰਥੀ ਇੰਨਾ ਕਿਰਾਇਆ ਨਹੀਂ ਦੇ ਪਾ ਰਹੇ। 


 ਜਾਣਕਾਰੀ ਮੁਤਾਬਕ,ਕੁਝ ਦਿਨ ਪਹਿਲਾ ਭਾਰਤੀ ਲੜਕੀਆਂ ਨੂੰ ਇੱਕ ਸਟੋਰ 'ਚ ਕੰਮ ਕਰਨ ਬਦਲੇ ਮਾਲਕਾਂ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਗਿਆ। ਇਸ ਕਾਰਨ ਸਾਊਥਾਲ ਦੇ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਨੂੰ ਵਾਰ-ਵਾਰ ਵਿਦਿਆਰਥੀਆਂ ਨੂੰ ਘੱਟ ਰੇਟ ’ਤੇ ਘਰ ਦੇਣ ਜਾਂ ਇਕੱਲੀਆਂ ਆ ਰਹੀਆਂ ਵਿਦਿਆਰਥਣਾਂ ਨੂੰ ਪਰਿਵਾਰਾਂ ਵਿਚ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਬੱਚੀਆਂ ਦਾ ਕੋਈ ਸ਼ੋਸ਼ਣ ਨਾ ਕਰ ਸਕੇ।

Get the latest update about IMMIGRANTS IN UK, check out more about INDIAN STUDENTS STRUGGLE IN ENGLAND, INTERNATIONAL NEWS, TRUESCOOP NEWS & INDIAN STUDENTS

Like us on Facebook or follow us on Twitter for more updates.