ਹੈਰਾਨ ਕਰ ਦੇਵੇਗੀ ਇਹ ਰਿਪੋਰਟ, ਵਿਦੇਸ਼ੀਆਂ ਦੇ ਮੁਕਾਬਲੇ ਭਾਰਤੀਆਂ 'ਤੇ ਪੈ ਰਹੇ ਬੁਢਾਪੇ ਦੇ ਨੈਗੇਟਿਵ ਇਫੈਕਟਸ

ਭਾਰਤੀਆਂ ਲਈ ਇਕ ਬੁਰੀ ਖ਼ਬਰ ਸਾਹਮਣੇ ਹੈ। ਹਾਲ ਹੀ 'ਚ ਹੋਈ ਰਿਸਰਚ 'ਚ ਖੁਲਾਸਾ ਹੋਇਆ ਹੈ ਕਿ ਜਾਪਾਨ ਤੇ ਸਵਿਟਜ਼ਰਲੈਂਡ 'ਚ ਰਹਿਣ ਵਾਲੇ ਲੋਕਾਂ ਦੇ ਮੁਕਾਬਲੇ ਭਾਰਤੀਆਂ ਨੂੰ ਘੱਟ ਉਮਰ 'ਚ ਹੀ ਬੁਢਾਪੇ ਦੇ ਨੈਗੇਟਿਵ ਇਫੈਕਟਸ ਨਾਲ...

ਨਵੀਂ(ਬਿਊਰੋ)— ਭਾਰਤੀਆਂ ਲਈ ਇਕ ਬੁਰੀ ਖ਼ਬਰ ਸਾਹਮਣੇ ਹੈ। ਹਾਲ ਹੀ 'ਚ ਹੋਈ ਰਿਸਰਚ 'ਚ ਖੁਲਾਸਾ ਹੋਇਆ ਹੈ ਕਿ ਜਾਪਾਨ ਤੇ ਸਵਿਟਜ਼ਰਲੈਂਡ 'ਚ ਰਹਿਣ ਵਾਲੇ ਲੋਕਾਂ ਦੇ ਮੁਕਾਬਲੇ ਭਾਰਤੀਆਂ ਨੂੰ ਘੱਟ ਉਮਰ 'ਚ ਹੀ ਬੁਢਾਪੇ ਦੇ ਨੈਗੇਟਿਵ ਇਫੈਕਟਸ ਨਾਲ ਲੜਨਾ ਪੈਂਦਾ ਹੈ। ਇਸ ਤਰ੍ਹਾਂ ਦੀ ਰਿਸਰਚ ਪਹਿਲੀ ਵਾਰ ਕੀਤੀ ਗਈ ਹੈ। ਖੋਜ 'ਚ ਸਾਹਮਣੇ ਆਇਆ ਹੈ ਕਿ 65 ਸਾਲ ਤੇ ਸਭ ਤੋਂ ਘੱਟ ਉਮਰ ਦੇ ਹੈਲਥ ਸੰਬੰਧੀ ਸੱਮਸਿਆਵਾਂ ਨਾਲ ਜੂਝਣ ਵਾਲ਼ਿਆਂ 'ਚ ਕਰੀਬ 30 ਸਾਲ ਦਾ ਫਰਕ ਹੁੰਦਾ ਹੈ। ਇਹ ਫਰਕ ਵੱਖ-ਵੱਖ ਦੇਸ਼ਾਂ ਦੇ ਲਾਈਫਸਟਾਈਲ ਬਾਰੇ ਸੋਚਣ ਨੂੰ ਮਜਬੂਰ ਕਰਦਾ ਹੈ। ਬੇਸ਼ੱਕ ਭਾਰਤੀਆਂ ਤੇ ਚੀਨੀਆਂ ਨੇ ਉਮਰ ਨਾਲ ਹੋਣ ਵਾਲੀਆਂ ਬੀਮਾਰੀਆਂ ਦੀ ਰੈਂਕਿੰਗ 'ਚ ਬਿਹਤਰ ਸਥਾਨ ਹਾਸਲ ਕੀਤਾ ਹੈ। ਭਾਰਤੀ ਇਸ ਲਿਸਟ 'ਚ 138ਵੇਂ ਨੰਬਰ 'ਤੇ ਹਨ, ਜਦਕਿ ਬੁਢਾਪੇ ਨਾਲ ਹੋਣ ਵਾਲੀਆਂ ਪ੍ਰੇਸ਼ਾਨੀਆਂ ਨਾਲ ਜੂਝਣ ਵਾਲ਼ਿਆ 'ਚ ਭਾਰਤ 159ਵੇਂ ਸਥਾਨ 'ਤੇ ਹੈ। ਰਿਸਰਚ ਪਾਇਆ ਗਿਆ ਹੈ ਕਿ ਉਮਰ ਨਾਲ ਹੋਣ ਵਾਲੀਆਂ ਬੀਮਾਰੀਆਂ 'ਚ ਜਾਪਾਨ ਤੇ ਸਵਿਟਜ਼ਰਲੈਂਡ ਤੋਂ ਬਾਅਦ ਫਰਾਂਸ ਤੀਜੇ ਸਥਾਨ 'ਤੇ ਹੈ, ਜਿੱਥੇ ਕਰੀਬ 76 ਸਾਲ ਦੀ ਉਮਰ 'ਚ ਬੁਢਾਪੇ ਸੰਬੰਧੀ ਬੀਮਾਰੀਆਂ ਲੋਕਾਂ ਨੂੰ ਘੇਰਦੀਆਂ ਹਨ।

ਸਮੋਕਿੰਗ ਨਾਲ ਮਨੁੱਖ ਦੀ ਉਮਰ 'ਚ ਹੁੰਦਾ ਹੈ 20 ਸਾਲਾਂ ਦਾ ਘਾਟਾ, ਤਾਜ਼ੀ ਰਿਪੋਰਟ 'ਚ ਜਾਣੋ ਅਜਿਹਾ ਹੈਰਾਨੀਜਨਕ ਖੁਲਾਸਾ

ਸਿੰਘਾਪੁਰ ਇਸ ਮਾਮਲੇ 'ਚ ਚੌਥੇ ਸਥਾਨ 'ਤੇ ਹੈ, ਜਿੱਥੇ ਬੁਢਾਪੇ 'ਚ ਹੋਣ ਵਾਲੀਆਂ ਬੀਮਾਰੀਆਂ 76 ਸਾਲ ਦੀ ਉਮਰ 'ਚ ਹੁੰਦੀਆਂ ਹਨ। ਕੁਵੈਤ 'ਚ ਬੁਢਾਪੇ ਦੀਆਂ ਬੀਮਾਰੀਆਂ 75.3 ਸਾਲ 'ਚ ਹੁੰਦੀ ਹੈ, ਜਿਸ ਨਾਲ ਇਹ 5ਵੇਂ ਨੰਬਰ ਤੇ ਅਮਰੀਕਾ 54ਵੇਂ ਸਥਾਨ 68.5 ਸਾਲ 'ਚ ਬੁਢਾਪੇ ਦੀ ਬੀਮਾਰੀਆਂ ਹੁੰਦੀਆਂ ਹਨ। ਖੋਜ 'ਚ ਪਾਇਆ ਗਿਆ ਹੈ ਕਿ ਘੱਟ ਉਮਰ 'ਚ ਬੁਢਾਪੇ ਸੰਬੰਧੀ ਦਿੱਕਤਾਂ ਨਾਲ ਜੁਝ ਰਹੇ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ, ਕੰਮ ਕਰਨ ਦੀ ਤਾਕਤ ਘੱਟ ਹੋਣਾ, ਸਰੀਰਕ ਤਾਕਤ ਦਾ ਘੱਟ ਹੋਣਾ ਤੇ ਸਿਹਤ 'ਚ ਹੋਣ ਵਾਲੇ ਖਰਚੇ ਵਰਗੀਆਂ ਚੀਜ਼ਾਂ ਵੱਧ ਸਕਦੀਆਂ ਹਨ। ਇਸ ਰਿਸਰਚ ਦੌਰਾਨ 1990 ਤੋਂ 2017 ਤੱਕ ਦੇ 195 ਦੇਸ਼ਾਂ ਤੇ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ। ਰਿਸਰਚ ਦੇ ਮੁਖੀ ਚੈਂਗ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ 'ਚ ਸਰਕਾਰ ਨੂੰ ਅਜਿਹੇ ਅੰਕੜਿਆਂ ਨੂੰ ਦੇਖਦੇ ਹੋਏ ਸਿਹਤ ਸੰਬੰਧੀ ਜ਼ਰੂਰਤਾਂ ਤੇ ਪਾਲਿਸੀ 'ਤੇ ਦੁਬਾਰਾ ਵਿਚਾਰ ਕਰਨਾ ਜ਼ਰੂਰੀ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਲੋਕ ਕਿਸ ਉਮਰ 'ਚ ਬੁਢਾਪੇ ਸੰਬੰਧੀ ਸਮੱਸਿਆਵਾਂ ਸ਼ੁਰੂ ਹੋ ਰਹੀਆਂ ਹਨ। ਇਹ ਰਿਸਰਚ ਦੇ ਦਾਅਵੇ ਹਨ।

Get the latest update about News In Punjabi, check out more about Indians Feel Older, Swiss, Japanese & Lancet Public Health

Like us on Facebook or follow us on Twitter for more updates.