'Google Top 100 Most Searched Asians' 'ਚ ਭਾਰਤੀਆਂ ਦਾ ਜਲਵਾ, ਸਿੱਧੂ ਮੂਸੇਵਾਲਾ ਨੇ ਪਿੱਛਾੜੇ ਬਾਲੀਵੁੱਡ ਸਿਤਾਰੇ

ਹਾਲਹਿ ਹੀ ਗੂਗਲ ਦੁਆਰਾ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਏਸ਼ੀਆਈ ਹਸਤੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ 'ਚ ਭਾਰਤੀਆਂ ਸਿਤਾਰਿਆਂ ਨੇ ਆਪਣੀ ਛਾਪ ਛੱਡੀ ਹੈ। ਇਨ੍ਹਾਂ ਤੋਂ ਵੱਧ ਚਰਚਾ ਇਸ ਗੱਲ ਦੀ ਹੈ ਕਿ ਇਨ੍ਹਾਂ ਭਾਰਤੀਆਂ ਸਿਤਾਰਿਆਂ ਦੀ ਚਮਕ ਨੂੰ ਸਿੱਧੂ ਮੂਸੇਵਾਲਾ ਨੇ ਫਿਕਾ ਕਰ ਦਿੱਤਾ ਹੈ...

ਹਾਲਹੀ 'ਚ ਗੂਗਲ ਦੁਆਰਾ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਏਸ਼ੀਆਈ ਹਸਤੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ 'ਚ ਭਾਰਤੀਆਂ ਸਿਤਾਰਿਆਂ ਨੇ ਆਪਣੀ ਛਾਪ ਛੱਡੀ ਹੈ।  ਇਨ੍ਹਾਂ ਤੋਂ ਵੱਧ ਚਰਚਾ ਇਸ ਗੱਲ ਦੀ ਹੈ ਕਿ ਇਨ੍ਹਾਂ ਭਾਰਤੀਆਂ ਸਿਤਾਰਿਆਂ ਦੀ ਚਮਕ ਨੂੰ ਸਿੱਧੂ ਮੂਸੇਵਾਲਾ ਨੇ ਫਿਕਾ ਕਰ ਦਿੱਤਾ ਹੈ ਕਿਉਂਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਗੀਤਾਂ ਅਤੇ ਪ੍ਰਸਿੱਧੀ ਦੇ ਕਾਰਨ ਉਸ ਦਾ ਨਾਂ ਟਰੈਂਡਿੰਗ ਵਿੱਚ ਚਲ ਰਿਹਾ ਹੈ। ਜੀ ਹਾਂ, ਸਿੱਧੂ ਮੂਸੇਵਾਲਾ ਨੇ ਬਾਲੀਵੁੱਡ ਦੀਆਂ ਹਸਤੀਆਂ ਨੂੰ ਪਛਾੜ ਇੱਕ ਹੋਰ ਰਿਕਾਰਡ ਆਪਣੇ ਨਾਮ ਕੀਤਾ ਹੈ। ਦਰਅਸਲ, ਉਹ ਏਸ਼ੀਆ ਦੇ ਤੀਜੇ ਸੈਲੀਬ੍ਰਿਟੀ ਹਨ ਜਿਨ੍ਹਾਂ ਨੂੰ ਗੂਗਲ ਤੇ ਸਭ ਤੋਂ ਵੱਧ ਸਰਚ ਕੀਤਾ ਜਾ ਰਿਹਾ ਹੈ। ਜੇਕਰ ਦੇਖਿਆ ਜਾਵੇ ਉਹ ਭਾਰਤ ਦੇ ਹਿਸਾਬ ਨਾਲ ਨੰਬਰ ਇੱਕ ਤੇ ਹਨ। ਉਹ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਭਾਰਤੀ ਕਲਾਕਾਰ ਤੇ ਤੀਜੇ ਏਸ਼ੀਅਨ ਹਨ। 

ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਇਕ ਮਹੀਨਾ ਪਹਿਲਾਂ ਭਾਵ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਅੱਜ ਵੀ ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਨਾਲ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਉਨ੍ਹਾਂ ਦੇ ਕਰੀਬੀ ਸਿਤਾਰਿਆਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਅੱਜ ਵੀ ਸਿੱਧੂ ਮੂਸੇਵਾਲਾ ਦੀ ਆਵਾਜ਼ ਉਸ ਦੇ ਗੀਤ, ਲੱਖਾਂ ਪ੍ਰਸ਼ੰਸਕਾਂ ਦੀ ਪਹਿਲੀ ਪਸੰਦ ਹਨ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿੱਧੂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਗੀਤ SYL ਨੇ ਵੀ ਰਿਕਾਰਡ ਕਾਇਮ ਕਰ ਦਿੱਤੇ ਸਨ। ਸਿੱਧੂ ਮੂਸੇਵਾਲਾ ਦੇ ਗਏ  ਗੀਤ `ਦ ਲਾਸਟ ਰਾਈਡ`, `295`, `ਲੈਜੇਂਡ` `ਜੀ ਸ਼ਿੱਟ`ਹਾਲੇ ਤੱਕ ਟਰੈਂਡ ਕਰ ਰਹੇ ਹਨ। 

ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਏਸ਼ੀਅਨ ਸਿਤਾਰਿਆਂ ਦੀ ਲਿਸਟ ਦੀ ਗੱਲ ਕਰਿਏ ਤਾਂ ਪਹਿਲੇ ਸਥਾਨ 'ਤੇ ਬੀਟੀਐਸ ਬੈਂਡ 'ਚੋਂ V ਤੇ ਜੰਗਕੂ ਕ੍ਰਮਵਾਰ ਪਹਿਲੇ ਤੇ ਦੂਜੇ ਨੰਬਰ ਹਨ, ਜਦਕਿ ਤੀਜੇ ਸਥਾਨ `ਤੇ ਪੰਜਾਬ ਦੇ ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲਾ ਹੈ। ਇਸ ਤੋਂ ਇਲਾਵਾ ਲਿਸਟ ਵਿੱਚ ਲਤਾ ਮੰਗੇਸ਼ਕਰ, ਕੈਟਰੀਨਾ ਕੈਫ, ਵਿਰਾਟ ਕੋਹਲੀ, ਅਲੂ ਅਰਜਨ ਕਾਜਲ  ਅਗਰਵਾਲ, ਸ਼ਾਹਰੁਖ ਖਾਨ, ਸਲਮਾਨ ਖਾਨ, ਉਰਫ਼ੀ ਦਾ ਨਾਮ ਵੀ ਸ਼ਾਮਿਲ ਹੈ।    

Get the latest update about entertainment news, check out more about sidhu mose wala, BTS v, Google Top 100 Most Searched Asians sidhu musewala & junkook

Like us on Facebook or follow us on Twitter for more updates.