ਹੈਰਾਨੀਜਨਕ! ਸੋਸ਼ਲ ਮੀਡੀਆ 'ਤੇ ਭਾਰਤੀ ਰੋਜ਼ਾਨਾ ਬਿਤਾ ਰਹੇ 2.36 ਘੰਟੇ, 30 ਮਿੰਟ ਤੋਂ ਵਧੇਰੇ ਹੈ ਘਾਤਕ

ਪਿਛਲੇ 20 ਸਾਲਾਂ ਵਿੱਚ, ਫੇਸਬੁੱਕ, ਟਵਿੱਟਰ, ਵਟਸਐਪ ਅਤੇ ਇੰਸਟਾਗ੍ਰਾਮ ਵਰਗੇ ਚੋਟੀ ਦੇ 10 ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ 19 ਬਿਲੀਅਨ ਸਰਗਰਮ ਉਪਭੋਗਤਾ ਹੋ ਗਏ ਹਨ। ਯਾਨੀ ਕਿ 8 ਅਰਬ ਦੀ ਆਬਾਦੀ...

ਨਵੀਂ ਦਿੱਲੀ- ਪਿਛਲੇ 20 ਸਾਲਾਂ ਵਿੱਚ, ਫੇਸਬੁੱਕ, ਟਵਿੱਟਰ, ਵਟਸਐਪ ਅਤੇ ਇੰਸਟਾਗ੍ਰਾਮ ਵਰਗੇ ਚੋਟੀ ਦੇ 10 ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ 19 ਬਿਲੀਅਨ ਸਰਗਰਮ ਉਪਭੋਗਤਾ ਹੋ ਗਏ ਹਨ। ਯਾਨੀ ਕਿ 8 ਅਰਬ ਦੀ ਆਬਾਦੀ ਵਾਲੀ ਦੁਨੀਆ ਵਿਚ ਔਸਤਨ, ਹਰ ਵਿਅਕਤੀ 2 ਤੋਂ ਵੱਧ ਪਲੇਟਫਾਰਮਾਂ 'ਤੇ ਮੌਜੂਦ ਹੈ। ਇੰਨਾਂ ਹੀ ਇਸ ਦੌਰਾਨ ਸੋਸ਼ਲ ਮੀਡੀਆ ਦੇ ਅਸੀਂ ਇੰਨੇ ਜ਼ਿਆਦਾ ਆਦਿ ਹੋ ਗਏ ਹਾਂ ਕਿ ਹਰ ਦੋ ਮਿੰਟ ਵਿਚ ਆਪਣਾ ਫੋਨ ਚੈੱਕ ਕਰਦੇ ਹਾਂ। ਕਈ ਰਿਸ਼ਤਿਆਂ ਤੋਂ ਦੂਰ ਹੁੰਦੇ ਜਾ ਰਹੇ ਹਾਂ।

ਰਾਇਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਸੋਸ਼ਲ ਮੀਡੀਆ 'ਤੇ ਫਰਜ਼ੀ ਖ਼ਬਰਾਂ ਵਿੱਚ ਕੋਰੋਨਾ ਮਿਆਦ ਦੇ ਦੌਰਾਨ 900 ਫੀਸਦੀ ਦਾ ਵਾਧਾ ਹੋਇਆ ਹੈ। ਮਾਰਚ ਅਤੇ ਅਪ੍ਰੈਲ 2020 ਵਿੱਚ ਫੇਸਬੁੱਕ 'ਤੇ ਹਰ ਮਹੀਨੇ 4-5 ਕਰੋੜ ਗਲਤ ਸੂਚਨਾਵਾਂ ਪੋਸਟ ਕੀਤੀਆਂ ਗਈਆਂ ਅਤੇ ਟਵਿੱਟਰ 'ਤੇ 15-20 ਲੱਖ ਖਾਤੇ ਸਿਰਫ ਫਰਜ਼ੀ ਖਬਰਾਂ ਫੈਲਾਉਂਦੇ ਰਹੇ। ਇੰਨਾ ਹੀ ਨਹੀਂ, ਯੂਨੀਵਰਸਿਟੀ ਆਫ ਪੈਨਸਿਲਵੇਨੀਆ ਦੇ ਅਧਿਐਨ ਮੁਤਾਬਕ ਜੋ ਲੋਕ 30 ਮਿੰਟ ਤੋਂ ਜ਼ਿਆਦਾ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ, ਉਹ ਵੀ 'ਇਕੱਲੇਪਨ' ਦੀ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ।

ਸਿਹਤ 'ਤੇ ਪੈਂਦਾ ਅਸਰ
ਨਿਊਯਾਰਕ ਦੀ ਇਕ ਯੂਨੀਵਰਸਿਟੀ ਵਲੋਂ 18-24 ਸਾਲ ਦੇ ਨੌਜਵਾਨਾਂ ਉੱਤੇ ਕੀਤੀ ਸਟੱਡੀ ਮੁਤਾਬਕ ਸੋਸ਼ਲ ਮੀਡੀਆ ਉੱਤੇ 6 ਘੰਟੇ ਤੋਂ ਜ਼ਿਆਦਾ ਬਿਤਾਉਣ ਵਾਲਿਆਂ ਵਿਚ ਦਿਲ ਦੀ ਬਿਮਾਰੀ, ਹਾਈਪਰਟੈਂਸ਼ਨ, ਇੰਸੋਮਨਿਆ, ਡਾਈਬਟੀਜ਼, ਕੈਂਸਰ, ਡਿਪ੍ਰੈਸ਼ਨ ਜਿਹੀਆਂ ਬਿਮਾਰੀਆਂ ਦਾ ਖਤਰਾ ਵਧੇਰੇ ਹੁੰਦਾ ਹੈ। 1800 ਲੋਕਾਂ ਉੱਤੇ ਹੋਈ ਇਕ ਹੋਰ ਰਿਸਰਚ ਮੁਤਾਬਕ ਟਵਿੱਟਰ ਚਲਾਉਣ ਵਾਲੀਆਂ ਮਹਿਲਾਵਾਂ ਪੁਰਸ਼ਾਂ ਦੀ ਤੁਲਨਾ ਵਿਚ ਵਧੇਰੇ ਤਣਾਅ ਵਿਚ ਰਹਿੰਦੀਆਂ ਹਨ। ਆਸਟਰੇਲੀਆ ਯੂਨੀਵਰਸਿਟੀ ਦੀ ਰਿਸਰਚ ਕਹਿੰਦੀ ਹੈ ਕਿ 20 ਮਿੰਟ ਤੋਂ ਵਧੇਰੇ ਫੇਸਬੁੱਕ ਚਲਾਉਣ ਨਾਲ ਮੂਡ ਉੱਤੇ ਉਲਟ ਅਸਰ ਪੈਂਦਾ ਹੈ।

ਆਦਤ ਨਹੀਂ ਸਿਰਫ ਲੋੜ ਲਈ ਰੱਖੋ
* ਸੋਸ਼ਲ ਮੀਡੀਆ ਉੱਤੇ ਰੋਜ਼ ਕਿੰਨਾ ਸਮਾਂ ਬਿਤਾ ਰਹੇ ਹੋ, ਇਸ ਨੂੰ ਐਪ ਰਾਹੀਂ ਟ੍ਰੈਕ ਕਰਦੇ ਰਹੋ।
* ਸੋਸ਼ਲ ਮੀਡੀਆ ਨੋਟੀਫਿਕੇਸ਼ਨ ਨੂੰ ਬੰਦ ਰੱਖੋ।
* ਦੋ-ਦੋ ਮਿੰਟ ਬਾਅਦ ਮੋਬਾਇਲ ਚੈੱਕ ਨਾ ਕਰੋ। 15 ਮਿੰਟ, 30 ਮਿੰਟ ਜਾਂ ਇਕ ਘੰਟਾ, ਇਕ ਸਮਾਂ ਤੈਅ ਕਰੋ।
* ਸਾਰੇ ਸੋਸ਼ਲ ਮੀਡੀਆ ਐਪ ਮੋਬਾਇਲ ਵਿਚ ਨਾ ਰੱਖੋ। ਇਕ-ਇਕ ਕਰਕੇ ਇਨ੍ਹਾਂ ਨੂੰ ਹਟਾ ਕੇ ਦੇਖੋ ਕੀ ਫਰਕ ਪੈਂਦਾ ਹੈ। 
* ਦਿਨ ਵਿਚ ਕੁਝ ਸਮੇਂ ਦੇ ਲਈ ਮੋਬਾਇਲ ਬੰਦ ਰੱਖੋ, ਜਿਵੇਂ ਡਿਨਰ ਕਰਦੇ ਵੇਲੇ, ਜਿਮ ਜਾਂ ਦੋਸਤਾ ਨਾਲ ਮੁਲਾਕਾਤ ਜਾਂ ਬੱਚਿਆਂ ਨਾਲ ਖੇਡਦੇ ਵੇਲੇ ਮੋਬਾਇਲ ਤੋਂ ਦੂਰੀ ਬਣਾ ਕੇ ਰੱਖੋ।

Get the latest update about fatal, check out more about Truescoop News, National News, Indians & social media

Like us on Facebook or follow us on Twitter for more updates.