ਚੀਨ 'ਚ ਫਸੇ ਭਾਰਤੀਆਂ 'ਤੇ ਮੰਡਰਾ ਰਿਹਾ ਕੋਰੋਨਾ ਵਾਇਰਸ ਦਾ ਕਹਿਰ, ਲੈਣ ਪਹੁੰਚਿਆ ਏਅਰ ਇੰਡੀਆ ਦਾ ਜਹਾਜ਼

ਚੀਨ ਦੇਸ਼ ਇਸ ਵੇਲੇ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ। ਉੱਥੇ ਫਸੇ ਵਿਦੇਸ਼ੀਆਂ ਨੂੰ ਉਨ੍ਹਾਂ ਦੇ ਮੂਲ ਵਤਨਾਂ ਦੀਆਂ...

ਚੀਨ— ਚੀਨ ਦੇਸ਼ ਇਸ ਵੇਲੇ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ। ਉੱਥੇ ਫਸੇ ਵਿਦੇਸ਼ੀਆਂ ਨੂੰ ਉਨ੍ਹਾਂ ਦੇ ਮੂਲ ਵਤਨਾਂ ਦੀਆਂ ਸਰਕਾਰਾਂ ਏਅਰ–ਲਿਫ਼ਟ ਕਰ ਰਹੀਆਂ ਹਨ ਭਾਵ ਉਨ੍ਹਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਅਸਰ ਚੀਨ ਦੇ ਵੂਹਾਨ ਸੂਬੇ 'ਚ ਵਿਖਾਈ ਦੇ ਰਿਹਾ ਹੈ। ਅੱਜ ਉੱਥੇ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਦਾ ਇੱਕ ਖ਼ਾਸ ਹਵਾਈ ਜਹਾਜ਼ ਉੱਥੇ ਪੁੱਜ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 423 ਯਾਤਰੀਆਂ ਦੀ ਸਮਰੱਥਾ ਵਾਲਾ ਬੋਇੰਗ ਬੀ–747 ਹਵਾਈ ਜਹਾਜ਼ ਨਵੀਂ ਦਿੱਲੀ ਤੋਂ ਦੁਪਹਿਰੇ 12:30 ਵਜੇ ਰਵਾਨਾ ਹੋ ਗਿਆ ਸੀ ਤੇ ਇਹ ਸਨਿੱਚਰਵਾਰ ਸਵੇਰੇ ਦੋ ਵਜੇ ਵੂਹਾਨ 'ਚ ਫਸੇ ਸਾਰੇ ਭਾਰਤੀਆਂ ਨੂੰ ਵਤਨ ਵਾਪਸ ਲੈ ਆਵੇਗਾ।

ਚੀਨ 'ਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ ਵਧੀ 170

ਏਅਰ ਇੰਡੀਆ ਜੰਬੋ–ਜੈੱਟ ਬੀ–747 ਹਵਾਈ ਜਹਾਜ਼ 'ਚ ਪੰਜ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ। ਇਹੋ ਟੀਮ ਪਹਿਲਾਂ ਭਾਰਤੀਆਂ ਦੀ ਸਿਹਤ ਤੇ ਕੋਰੋਨਾ ਵਾਇਰਸ ਦੇ ਉਨ੍ਹਾਂ ਉੱਤੇ ਪਏ ਅਸਰ ਦੀ ਜਾਂਚ ਕਰੇਗੀ। ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਵਿਸ਼ੇਸ਼ ਹਵਾਈ ਜਹਾਜ਼ 'ਚ ਸਵਾਰ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਹਵਾਈ ਜਹਾਜ਼ ਦੇ ਕੇਬਿਨ ਦੇ ਅਮਲੇ, ਪਾਇਲਟਾਂ ਤੇ ਹੋਰ ਯਾਤਰੀਆਂ ਦੀ ਸਿਹਤ ਨੂੰ ਖ਼ਤਰਾ ਨਾ ਪੁੱਜੇ; ਇਸੇ ਲਈ ਜਹਾਜ਼ 'ਚ ਉਨ੍ਹਾਂ ਨੂੰ ਤਦ ਹੀ ਦਾਖ਼ਲ ਕੀਤਾ ਜਾਵੇਗਾ, ਜਦੋਂ ਉਨ੍ਹਾਂ ਦੇ ਚੁਸਤ–ਤੰਦਰੁਸਤ ਹੋਣ ਬਾਰੇ ਪੂਰੀ ਤਸੱਲੀ ਹੋ ਜਾਵੇਗੀ। ਚੀਨ ਲਈ ਇੱਕ ਹੋਰ ਪ੍ਰਸਤਾਵਿਤ ਵਿਸ਼ੇਸ਼ ਹਵਾਈ ਜਹਾਜ਼ ਪਹਿਲੀ ਫ਼ਰਵਰੀ ਨੂੰ ਵੀ ਉਡਾਣ ਭਰੇਗਾ।

Get the latest update about Air India Flight, check out more about Coronavirus, News In Punjabi, True Scoop News & National News

Like us on Facebook or follow us on Twitter for more updates.