ਭਾਰਤ ਬੰਦ ਦੇ ਸੱਦੇ 'ਤੇ ਇਨ੍ਹਾਂ ਸੂਬਿਆਂ ਨੇ ਕੀਤਾ ਰੋਸ ਪ੍ਰਦਰਸ਼ਨ, 500 ਤੋਂ ਜ਼ਿਆਦਾ ਲੋਕ ਗ੍ਰਿਫਤਾਰ

ਟਰੇਡ ਯੂਨੀਅਨਾਂ ਵੱਲੋਂ ਬੁਲਾਏ ਗਏ ਭਾਰਤ ਬੰਦ ਦੇ ਸਮਰਥਨ 'ਚ ਹਿਮਾਚਲ ਪ੍ਰਦੇਸ਼ 'ਚ ਸੈਂਟਰ ਆਫ ...

ਨਵੀਂ ਦਿੱਲੀ — ਟਰੇਡ ਯੂਨੀਅਨਾਂ ਵੱਲੋਂ ਬੁਲਾਏ ਗਏ ਭਾਰਤ ਬੰਦ ਦੇ ਸਮਰਥਨ 'ਚ ਹਿਮਾਚਲ ਪ੍ਰਦੇਸ਼ 'ਚ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਸ ਨੇ ਸ਼ਿਮਲਾ 'ਚ ਭਾਰੀ ਬਰਫਬਾਰੀ ਦੌਰਾਨ ਵਿਰੋਧ ਪ੍ਰਦਰਸ਼ਨ ਕੀਤਾ। ਉੜੀਸਾ 'ਚ 500 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਵੱਖ-ਵੱਖ ਟਰੇਡ ਯੂਨੀਅਨਾਂ ਦੇ ਮੈਂਬਰ ਅਤੇ ਕਾਂਗਰਸ ਪਾਰਟੀ ਦੇ ਸਮਰਥਕ ਸ਼ਾਮਲ ਹਨ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਰੇਲਵੇ ਟ੍ਰੈਕ 'ਤੇ ਬੰਬ ਲਾਉਣਾ 'ਗੁੰਡਾਗਰਦੀ' ਹੈ। ਅਸੀਂ ਬੰਗਾਲ 'ਚ ਬੰਦ ਦਾ ਸਮਰਥਨ ਨਹੀਂ ਕਰਾਂਗੇ। ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਬੰਗਾਲ 'ਚ ਕੋਈ ਸਿਆਸੀ ਆਧਾਰ ਨਹੀਂ ਹੈ। ਪੰਜਾਬ ਦੇ ਅੰਮ੍ਰਿਤਸਰ ਤੇ ਲੁਧਿਆਣਾ 'ਚ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਟ੍ਰੈਕ ਬਲੌਕ ਕੀਤਾ।ਇੱਥੇ ਟ੍ਰੇਨ ਤੇ ਸੜਕ ਆਵਾਜਾਈ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ।ਆਂਧਰ ਪ੍ਰਦੇਸ਼ 'ਚ ਪੁਲਿਸ ਨੇ ਖੱਬੇ ਪੱਖੀ ਪਾਰਟੀਆਂ ਤੇ ਟਰੇਡ ਯੂਨੀਅਨਾਂ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ।ਉਨ੍ਹਾਂ ਬੁੱਧਵਾਰ ਨੂੰ ਦੇਸ਼ ਵਿਆਪੀ ਹੜਤਾਲ ਤਹਿਤ ਬੱਸਾਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਸੜਕ ਜਾਮ ਕਰਨ ਦੀ ਕੋਸ਼ਿਸ਼ ਕੀਤੀ। ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸੜਕਾਂ ਜਾਮ ਕੀਤੀਆਂ ਤੇ ਟਾਇਰ ਫੂਕੇ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਅਖਿਲ ਭਾਰਤੀ ਜੀਵਨ ਬੀਮਾ ਨਿਗਮ ਦੇ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਚ ਹਿੱਸਾ ਲਿਆ।

ਗੋਆ 'ਚ ਕਈ ਟਰੇਡ ਤੇ ਮੁਲਾਜ਼ਮ ਜਥੇਬੰਦੀਆਂ ਨੇ ਬੰਦ 'ਚ ਹਿੱਸਾ ਲਿਆ —
ਗੋਆ 'ਚ ਕਈ ਟਰੇਡ ਤੇ ਮੁਲਾਜ਼ਮ ਜਥੇਬੰਦੀਆਂ ਨੇ ਬੰਦ ਦੀ ਹਮਾਇਤ ਕੀਤੀ। ਗੋਆ 'ਚ ਬੰਦ ਦੀ ਸ਼ੁਰੂਆਤ ਪਣਜੀ 'ਚ ਕਦੰਬਾ ਬੱਸ ਸਟੈਂਡ ਤੋਂ ਆਜ਼ਾਦ ਮੈਦਾਨ ਤਕ ਰੈਲੀ ਹੋਈ।

ਓਡੀਸ਼ਾ 'ਚ 500 ਤੋਂ ਜ਼ਿਆਦਾ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ —
ਟਰੇਡ ਯੂਨੀਅਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਦੌਰਾਨ ਓਡੀਸ਼ਾ 'ਚ 500 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਗ੍ਰਿਫ਼ਤਾਰ ਕੀਤੇ ਗੇ ਲੋਕਾਂ 'ਚ ਵੱਖ-ਵੱਖ ਟਰੇਡ ਯੂਨੀਅਨਾਂ ਦੇ ਮੈਂਬਰ ਤੇ ਕਾਂਗਰਸ ਹਮਾਇਤੀ ਸ਼ਾਮਲ ਹਨ।

ਰੇਲਵੇ ਟ੍ਰੈਕ 'ਤੇ ਬੰਬ ਲਾਉਣਾ ਗੁੰਡਾਗਰਦੀ : ਮਮਤਾ ਬੈਨਰਜੀ —
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, CPIM ਦੀ ਕੋਈ ਵਿਚਾਰਧਾਰਾ ਨਹੀਂ। ਰੇਲਵੇ ਟ੍ਰੈਕ 'ਤੇ ਬੰਬ ਲਾਉਣਾ ਗੁੰਡਾਗਰਦੀ ਹੈ। ਅੰਦੋਲਨ ਦੇ ਨਾਂ 'ਤੇ ਯਾਤਰੀਆਂ ਨੂੰ ਕੁੱਟਿਆ ਗਿਆ ਤੇ ਪੱਥਬਾਜ਼ੀ ਕੀਤੀ ਜਾ ਰਹੀ ਹੈ। ਇਹ ਦਾਦਾਗਿਰੀ ਹੈ ਨਾ ਕਿ ਅੰਦੋਲਨ। ਮੈਂ ਇਸ ਦੀ ਨਿੰਦਾ ਕਰਦੀ ਹਾਂ।
 

ਬੰਗਾਲ 'ਚ ਬੰਦ —
ਬੰਗਾਲ 'ਚ ਕਿਰਤ ਸੰਗਠਨਾਂ ਦੀ ਹੜਤਾਲ ਦੌਰਾਨ ਬੱਸਾਂ 'ਚ ਭੰਨਤੋੜ, ਰੋਕੀ ਟ੍ਰੇਨ।

ਕੂਚ ਬਿਹਾਰ 'ਚ ਇਕ ਬੱਸ 'ਚ ਤੋੜਭੰਨ —
ਟਰੇਡ ਯੂਨੀਅਨਾਂ ਵੱਲੋਂ ਬੰਦ ਦੇ ਸੱਦੇ ਦੌਰਾਨ ਪੱਛਮੀ ਬੰਗਾਲ 'ਚ ਪ੍ਰਦਰਸ਼ਨਕਾਰੀ ਜਾਦਵਪੁਰ ਯੂਨੀਵਰਸਿਟੀ ਦੇ ਬਾਹਰ ਤੇ ਹੁਗਲੀ 'ਚ ਨਾਅਰੇ ਲਾਉਂਦੇ ਦੇਖੇ ਗਏ। ਕੂਚ ਬਿਹਾਰ 'ਚ ਇਕ ਬੱਸ 'ਚ ਤੋੜਭੰਨ ਕੀਤੀ ਗਈ।

Video : 25 Crore ਦੇ ਕਰੀਬ ਲੋਕ ਆਖੀਰ ਕਿਉਂ ਉਤਰੇ ਸੜਕਾਂ ਤੇ

ਟੀਐੱਮਸੀ ਤੇ ਐੱਸਐੱਫਆਈ ਦੇ ਵਰਕਰਾਂ ਵਿਚਕਾਰ ਝੜਪ —
ਟਰੇਡ ਯੂਨੀਅਨਾਂ ਦੇ ਬੰਦ ਦੇ ਸੱਦੇ ਦੌਰਾਨ ਪੱਛਮੀ ਬੰਗਾਲ 'ਚ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਤੇ ਵਿਦਿਆਰਥੀ ਫੈਡਰੇਸ਼ਨ ਆਫ ਇੰਡੀਆ (SFI) ਦੇ ਵਕਰਾਂ ਵਿਚਕਾਰ ਝੜਪ ਹੋਈ।

ਮਮਤਾ ਬੈਨਰਜੀ ਬੋਲੀ- ਬੰਦ ਨੂੰ ਸਾਡਾ ਸਮਰਥਨ ਨਹੀਂ —
ਟਰੇਡ ਯੂਨੀਅਨਾਂ ਵੱਲੋਂ ਦਿੱਤੇ ਬੰਦ ਦੇ ਸੱਦੇ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਸਾਡਾ ਬੰਗਾਲ 'ਚ ਬੰਦ ਨੂੰ ਸਮਰਥਨ ਨਹੀਂ ਹੈ। ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਬੰਗਾਲ 'ਚ ਕੋਈ ਸਿਆਸੀ ਆਧਾਰ ਨਹੀਂ ਹੈ।

ਅੰਮ੍ਰਿਤਸਰ 'ਚ ਮੁਜ਼ਾਹਰਾਕਾਰੀਆਂ ਨੇ ਰੇਲਵੇ ਟ੍ਰੈਕ ਬਲਾਕ ਕੀਤਾ —
ਪੰਜਾਬ ਦੇ ਅੰਮ੍ਰਿਤਸਰ 'ਚ ਮੁਜ਼ਾਹਰਾਕਾਰੀਆਂ ਨੇ ਬੁੱਧਵਾਰ ਨੂੰ ਬੰਦ ਦੇ ਸੱਦੇ ਨੂੰ ਹਮਾਇਤ ਦਿੰਦਿਆਂ ਰੇਲਵੇ ਟ੍ਰੈਕ ਬਲਾਕ ਕਰ ਦਿੱਤਾ।

ਦਿੱਲੀ ਦਾ ਵਿਰੋਧ ਮਾਰਚ —
ਟਰੇਡ ਯੂਨੀਅਨਾਂ ਵੱਲੋਂ ਬੁਲਾਏ ਗਏ ਬੰਦ ਦੇ ਮੱਦੇਨਜ਼ਰ ਦਿੱਲੀ 'ਚ ਅਲੱਗ-ਅਲੱਗ ਸੰਗਠਨਾਂ ਵੱਲੋਂ ਵਿਰੋਧ ਮਾਰਚ ਕੀਤਾ ਗਿਆ।

ਹਰਿਆਣਾ ਤੇ ਚੰਡੀਗੜ੍ਹ 'ਚ ਬੰਦ ਦਾ ਮਿਲਿਆ-ਜੁਲਿਆ ਅਸਰ —
ਨਿਊਜ਼ ਏਜੰਸੀ ਆਈਏਐੱਨਐੱਸ ਅਨੁਸਾਰ ਟਰੇਡ ਯੂਨੀਅਨਾਂ ਵੱਲੋਂ ਬੁਲਾਏ ਗਏ ਬੰਦ ਦਾ ਮਿਲਿਆ-ਜੁਲਿਆ ਅਸਰ ਹਰਿਆਣਾ ਤੇ ਚੰਡੀਗੜ੍ਹ 'ਚ ਦੇਖਣ ਨੂੰ ਮਿਲਿਆ। ਸੂਬਿਆਂ 'ਤ ਕਿਤੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਹੈ।
ਬਿਹਾਰ 'ਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ —
ਟਰੇਡ ਯੂਨੀਅਨ ਵੱਲੋਂ ਭਾਰਤ ਬੰਦ ਦੇ ਸੱਦੇ ਦੌਰਾਨ ਬਿਹਾਰ 'ਚ CPI-M ਦੇ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸੜਕਾਂ ਜਾਮ ਕੀਤੀਆਂ ਤੇ ਟਾਇਰ ਫੂਕੇ।

ਉੱਤਰ ਪ੍ਰਦੇਸ਼ 'ਚ ਮਿਲਿਆ ਜੁਲਾਇਆ ਅਸਰ —
ਨਿਊਜ਼ ਏਜੰਸੀ ਆਈਏਐੱਨਐੱਸ ਅਨੁਸਾਰ ਟਰੇਡ ਯੂਨੀਅਨਾਂ ਵੱਲੋਂ ਬੁਲਾਏ ਗਏ ਬੰਦ 'ਤੇ ਉੱਤਰ ਪ੍ਰਦੇਸ਼ 'ਚ ਮਿਲੀਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਸੂਬੇ ਦੇ ਕਿਸੇ ਵੀ ਹਿੱਸੇ ਤੋਂ ਕਿਸੇ ਵੀ ਹਿੰਸਾ ਦੀ ਕੋਈ ਰਿਪੋਰਟ ਨਹੀਂ ਹੈ।

CPI-M ਦੇ ਵਰਕਰਾਂ ਨੇ ਪਟਨਾ-ਆਰਾ ਹਾਈਵੇ ਜਾਮ ਕੀਤਾ —
ਟਰੇਡ ਯੂਨੀਅਨ ਵੱਲੋਂ ਅੱਜ ਬੰਦ ਦੇ ਸੱਦੇ ਦੌਰਾਨ CPI-M ਦੇ ਵਰਕਰਾਂ ਨੇ ਪਟਨਾ-ਆਰਾ ਹਾਈਵੇ ਜਾਮ ਕਰ ਦਿੱਤਾ। ਇਸ ਨਾਲ ਇੱਥੇ ਆਵਾਜਾਈ ਠੱਪ ਹੋ ਗਈ ਹੈ।

ਮੁੰਬਈ 'ਚ ਬੰਦ ਦਾ ਅਸਰ —
ਮੁੰਬਈ 'ਚ ਬੁੱਧਵਾਰ ਨੂੰ ਟਰੇਡ ਯੂਨੀਅਨ ਵੱਲੋਂ ਅੱਜ ਦੇਸ਼ ਵਿਆਪੀ ਬੰਦ ਦੇ ਸੱਦੇ 'ਚ ਸੱਤਾ ਧਿਰ ਸ਼ਿਵਸੈਨਾ ਸਮੇਤ ਸਰਕਾਰੀ, ਨਿੱਜੀ ਖੇਤਰਾਂ, ਬੈਂਕਾਂ ਤੇ ਹੋਰ ਅਦਾਰਿਆਂ ਦੇ ਲੋਕ ਵੱਡੀ ਗਿਣਤੀ 'ਚ ਸ਼ਾਮਲ ਹੋਏ।

ਲਖਨਊ 'ਚ LIC ਦੇ ਮੁਲਾਜ਼ਮਾਂ ਨੇ ਬੰਦ 'ਚ ਹਿੱਸਾ ਲਿਆ —
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਅਖਿਲ ਭਾਰਤੀ ਜੀਵਨ ਬੀਮਾ ਨਿਗਮ (LIC) ਦੇ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਭਾਰਤ ਦੇ ਸੱਦੇ 'ਚ ਹਿੱਸਾ ਲਿਆ।
 

ਤਿਰੁਵਨੰਤਪੁਰਮ 'ਚ ਇਕ ਵਿਰੋਧ ਮਾਰਚ —
ਟਰੇਡ ਯੂਨੀਅਨ ਵੱਲੋਂ ਅੱਜ ਬੁਲਾਏ ਗਏ ਦੇਸ਼ਵਿਆਪੀ ਬੰਦ ਦੇ ਮੱਦੇਨਜ਼ਰ ਕੇਰਲ ਤੇ ਤਿਰੁਵਨੰਤਪੁਰਮ 'ਚ ਇਕ ਵਿਰੋਧ ਮਾਰਚ ਕੱਢਿਆ ਗਿਆ।
 

ਮਹਾਰਾਸ਼ਟਰ 'ਚ ਭਾਰਤ ਬੰਦ ਨੂੰ ਸਮਰਥਨ —
ਮਹਾਰਾਸ਼ਟਰ ਦੇ ਪੀਡਬਲਿਯੂ ਮੰਤਰੀ ਅਸ਼ੋਕ ਚੌਹਾਨ ਨੇ ਕਿਹਾ ਕਿ ਸੂਬਾ ਸਰਕਾਰ ਟਰੇਡ ਯੂਨੀਅਨਾਂ ਦੇ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਦੀ ਹੈ। ਉਨ੍ਹਾਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਮਜ਼ਦੂਰ ਵਿਰੋਧ ਸਰਕਾਰ ਹੈ।
 

ਪੱਛਮੀ ਬੰਗਾਲ 'ਚ ਰੇਲਵੇ ਟਰੈਕ ਤੋਂ ਚਾਰ ਦੇਸੀ ਬੰਬ ਬਰਾਮਦ 
ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ 'ਚ ਹਿਰਦੇਪੁਰ ਸਟੇਸ਼ਨ ਨੇੜੇ ਰੇਲਵੇ ਟਰੈਕ ਤੋਂ ਪੁਲਿਸ ਵੱਲੋਂ ਚਾਰ ਦੇਸੀ ਬੰਬ ਬਰਾਮਦ ਕੀਤੇ ਗਏ ਹਨ।
 

ਪ੍ਰਦਰਸ਼ਨਕਾਰੀਆਂ ਨੂੰ ਇੱਥੋਂ ਗ੍ਰਿਫ਼ਤਾਰ ਕੀਤਾ —
ਪ੍ਰਦਰਸ਼ਨਕਾਰੀਆਂ ਨੂੰ ਵਿਜੈਵਾੜਾ, ਗੁਟੂਰ, ਓਂਗੋਲੇ, ਵਿਸ਼ਾਖਾਪੱਟਨਮ, ਕੜੱਪਾ ਤੇ ਹੋਰ ਸ਼ਹਿਰਾਂ 'ਚ ਗ੍ਰਿਫ਼ਤਾਰ ਕੀਤਾ ਗਿਆ। ਜਦੋਂ ਉਨ੍ਹਾਂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਆਰਟੀਸੀ) ਦੀਆਂ ਬੱਸਾਂ ਨੂੰ ਡਿਪੂ ਤੋਂ ਬਾਹਰ ਕੱਢਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ।
 

ਆਂਧਰ ਪ੍ਰਦੇਸ਼ 'ਚ ਪੁਲਿਸ ਨੇ ਖੱਬੇ ਪੱਖੀਆਂ ਤੇ ਟਰੇਡ ਯੂਨੀਅਨ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ —
ਆਂਧਰ ਪ੍ਰਦੇਸ਼ 'ਚ ਪੁਲਿਸ ਨੇ ਖੱਬੇ ਪੱਖੀਆਂ ਤੇ ਟਰੇਡ ਯੂਨੀਅਨਾਂ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਬੁੱਧਵਾਰ ਨੂੰ ਦੇਸ਼ ਵਿਆਪੀ ਬੰਦ ਤਹਿਤ ਬੱਸਾਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਸੜਕ ਜਾਮ ਕਰਨ ਦੀ ਕੋਸ਼ਿਸ਼ ਕੀਤੀ।

ਰਾਹੁਲ ਗਾਂਧੀ ਨੇ 'ਭਾਰਤ ਬੰਦ' ਦਾ ਸਮਰਥਨ ਕੀਤਾ —
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਟਰੇਡ ਯੂਨੀਅਨਾਂ ਵੱਲੋਂ ਬੁਲਾਏ ਗਏ ਭਾਰਤ ਬੰਦ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਜਨ ਵਿਰੋਧੀ ਤੇ ਮਜ਼ਦੂਰ ਵਿਰੋਧੀ ਨੀਤੀਆਂ ਨੇ ਭਿਆਨਕ ਬੇਰੁਜ਼ਗਾਰੀ ਪੈਦਾ ਕੀਤੀ ਹੈ।
 

ਉੱਤਰ ਪ੍ਰਦੇਸ਼ 'ਚ ਹਾਈ ਅਲਰਟ —
ਟਰੇਡ ਯੂਨੀਅਨਾਂ ਵੱਲੋਂ ਬੰਦ ਦੇ ਸੱਦੇ 'ਤੇ ਉੱਤਰ ਪ੍ਰਦੇਸ਼ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਕਈ ਟਰੇਡ ਯੂਨੀਅਨਾਂ ਨੇ ਬੰਦ ਦੇ ਸੱਦੇ ਦੀ ਹਮਾਇਤ ਕੀਤੀ ਹੈ। ਉਨ੍ਹਾਂ ਹੜਤਾਲ 'ਚ ਹਿੱਸਾ ਲੈਣ ਦੀ ਗੱਲ ਕਹੀ ਹੈ। ਬੈਂਕ ਯੂਨੀਅਨਾਂ, ਡਾਕ ਮੁਲਾਜ਼ਮਾਂ, ਜੀਵਨ ਬੀਮਾ ਅਤੇ ਬੀਐੱਸਐੱਨਐੱਲ ਮੁਲਾਜ਼ਮਾਂ ਨੇ ਕਿਹਾ ਹੈ ਕਿ ਉਹ ਹੜਤਾਲ 'ਚ ਸ਼ਾਮਲ ਹੋਣਗੇ। ਬਿਜਲੀ ਮੁਲਾਜ਼ਮ ਵੀ ਆਪਣੀਆਂ ਮੰਗਾਂ ਦੇ ਸਮਰਥਨ 'ਚ ਕੰਮ ਦਾ ਬਾਈਕਾਟ ਕਰਨਗੇ।

ਬੰਦ ਦਾ ਅਸਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਜ਼ਿਆਦਾ ਦੇਖਣ ਨੂੰ ਨਹੀਂ ਮਿਲਿਆ —
ਟਰੇਡ ਯੂਨੀਅਨਾਂ ਦੇ ਦੇਸ਼ਵਿਆਪੀ ਬੰਦ ਦਾ ਅਸਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਜ਼ਿਆਦਾ ਦੇਖਣ ਨੂੰ ਨਹੀਂ ਮਿਲਿਆ।ਸੁਰੱਖਿਆ ਦੇ ਪੁਖ਼ਤਾ ਇੰਤਜ਼ਾਰ ਕੀਤੇ ਗਏ ਹਨ।

Get the latest update about Cooch Behar, check out more about Amritsar, Orissa, Delhi & Protest

Like us on Facebook or follow us on Twitter for more updates.