ਚੀਨ 'ਤੇ ਭਾਰਤ ਦੀ ਡਿਜੀਟਲ ਸਟ੍ਰਾਈਕ, ਸਰਕਾਰ ਵਲੋਂ ਚੀਨ ਦੇ 54 ਐਪਾਂ 'ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ

ਭਾਰਤ ਸਰਕਾਰ ਨੇ ਇੱਕ ਵਾਰ ਫਿਰ ਚੀਨ 'ਤੇ ਡਿਜੀਟਲ ਹਮਲਾ ਕੀਤਾ ਹੈ। ਅਇਧਕਾਰਤ ਸੂਤਰਾਂ ਮੁਤਾਬਕ, ਭਾਰਤ ਸਰਕਾਰ 54 ਚੀਨੀ ਐਪਸ ਨੂੰ ਬੈਨ ਕਰਨ ਦਾ ਆਦੇਸ਼ ਜਾਰੀ ਕੀਤਾ ਹੈ

ਨਵੀਂ ਦਿੱਲੀ— ਭਾਰਤ ਸਰਕਾਰ ਨੇ ਇੱਕ ਵਾਰ ਫਿਰ ਚੀਨ 'ਤੇ ਡਿਜੀਟਲ ਹਮਲਾ ਕੀਤਾ ਹੈ। ਅਇਧਕਾਰਤ ਸੂਤਰਾਂ ਮੁਤਾਬਕ, ਭਾਰਤ ਸਰਕਾਰ 54 ਚੀਨੀ ਐਪਸ ਨੂੰ ਬੈਨ ਕਰਨ ਦਾ ਆਦੇਸ਼ ਜਾਰੀ ਕੀਤਾ ਹੈ | ਜੋ ਭਾਰਤ ਦੀ ਸੁਰੱਖਿਆ ਲਈ ਖਤਰਾ ਬਣੀਆਂ ਹੋਈਆਂ ਹਨ। ਦੱਸ ਦੇਈਏ ਕਿ ਏ.ਐਨ.ਆਈ. ਦੇ ਅਨੁਸਾਰ ਇਨ੍ਹਾਂ 54 ਚੀਨੀ ਐਪਸ ਵਿੱਚ ਬਿਊਟੀ ਕੈਮਰਾ, ਸਵੀਟ ਸੈਲਫੀ ਐਚਡੀ, ਸੈਲਫੀ ਕੈਮਰਾ, ਇਕੁਇਲਾਈਜ਼ਰ ਅਤੇ ਬਾਸ ਬੂਸਟਰ, ਆਈਸਲੈਂਡ 2, ਐਸ਼ੇਸ ਆਫ ਟਾਈਮ ਲਾਈਟ, ਵੀਵਾ ਵੀਡੀਓ ਐਡੀਟਰ, ਟੇਨਸੈਂਟ ਐਕਸਰੀਵਰ, ਓਨਮੋਜੀ ਚੇਜ਼, ਓਨਮੋਜੀ ਅਰੇਨਾ, ਐਪਲੌਕ, ਡਿਊਲ ਸਪੇਸ ਲਾਈਟ ਸ਼ਾਮਲ ਹਨ।


ਦਰਅਸਲ, ਪਿਛਲੇ ਸਾਲ ਜੂਨ ਦੀ ਸ਼ੁਰੂਆਤ 'ਚ ਭਾਰਤ ਨੇ ਦੇਸ਼ ਦੀ ਪ੍ਰਭੂਸੱਤਾ ਤੇ ਸੁਰੱਖਿਆ ਦੇ ਖਤਰੇ ਨੂੰ ਧਿਆਨ 'ਚ ਰੱਖਦੇ ਹੋਏ, 59 ਚੀਨੀ ਮੋਬਾਈਲ ਐਪਲੀਕੇਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਵਿਚ ਵਿਆਪਕ ਤੌਰ 'ਤੇ ਵਰਤੇ ਜਾਣ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ TikTok, Wechat ਤੇ Helo ਸ਼ਾਮਲ ਹਨ। 29 ਜੂਨ ਦੇ ਆਦੇਸ਼ ਵਿੱਚ ਖੁਫੀਆ ਏਜੰਸੀਆਂ ਨੇ ਜ਼ਿਆਦਾਤਰ ਪਾਬੰਦੀਸ਼ੁਦਾ ਐਪਸ ਬਾਰੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਉਪਭੋਗਤਾ ਡੇਟਾ ਇਕੱਠਾ ਕਰ ਰਹੇ ਹਨ ਅਤੇ ਸੰਭਵ ਤੌਰ 'ਤੇ ਉਨ੍ਹਾਂ ਨੂੰ ਬਾਹਰ ਵੀ ਭੇਜ ਰਹੇ ਹਨ।

Get the latest update about Chinese apps, check out more about Ban, Truescoop, Indian government & Truescoopnews

Like us on Facebook or follow us on Twitter for more updates.