ਮਹਿੰਗਾਈ ਦੀ ਮੁੜ ਮਾਰ, ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ 250 ਰੁਪਏ ਦਾ ਹੋਇਆ ਵਾਧਾ

ਦੇਸ਼ ਪਹਿਲਾ ਹੀ ਮਹਿੰਗਾਈ ਦੀ ਮਾਰ ਸਹਿਣ ਕਰ ਰਿਹਾ ਹੈ। ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ 'ਚ ਵਾਧਾ ਹੋਣ ਨਾਲ ਜਿਥੇ ਆਮ ਜਨਤਾ ਪਰੇਸ਼ਾਨ ...

ਦੇਸ਼ ਪਹਿਲਾ ਹੀ ਮਹਿੰਗਾਈ ਦੀ ਮਾਰ ਸਹਿਣ ਕਰ ਰਿਹਾ ਹੈ। ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ 'ਚ ਵਾਧਾ ਹੋਣ ਨਾਲ ਜਿਥੇ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ ਹੁਣ ਇਨ੍ਹਾਂ ਮੁਸ਼ਕਿਲ 'ਚ ਵਾਧਾ ਕਰ ਦਿੱਤਾ ਗਿਆ ਹੈ। ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਤੋਂ ਬਾਅਦ ਸਿਲੰਡਰ ਗੈਸ ਦੇ ਰੇਟ ਵਧਾ ਦਿੱਤੇ ਗਏ ਹਨ। ਹਾਲਾਂਕਿ ਘਰੇਲੂ ਗੈਸ ਦੇ ਰੇਟਾਂ 'ਚ ਵਾਧਾ ਨਹੀਂ ਕੀਤਾ ਗਿਆ ਹੈ। ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ LPG ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵੱਡਾ ਵਾਧਾ ਕੀਤਾ ਹੈ। ਸ਼ੁੱਕਰਵਾਰ ਨੂੰ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ 250 ਰੁਪਏ ਦਾ ਵਾਧਾ ਹੋਇਆ ਹੈ। ਇਸ 19 ਕਿਲੋਗ੍ਰਾਮ ਸਿਲੰਡਰ ਦੀ ਕੀਮਤ ਹੁਣ 2553 ਰੁਪਏ ਹੋਵੇਗੀ। ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।


ਇਸ ਤੋਂ ਪਹਿਲਾਂ ਵੀ 22 ਮਾਰਚ ਨੂੰ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ, ਜਦੋਂ ਕਿ ਵਪਾਰਕ ਐਲਪੀਜੀ ਗੈਸ ਸਿਲੰਡਰ ਸਸਤਾ ਹੋ ਗਿਆ ਸੀ। ਦਿੱਲੀ ਵਿੱਚ ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ 949.50 ਰੁਪਏ ਹੈ। ਕਮਰਸ਼ੀਅਲ ਸਿਲੰਡਰ ਦੀ ਕੀਮਤ ਵਧਣ ਨਾਲ ਹੋਟਲਾਂ ਅਤੇ ਰੈਸਟੋਰੈਂਟਾਂ 'ਤੇ ਅਸਰ ਦੇਖਣ ਨੂੰ ਮਿਲੇਗਾ। ਇਸ ਦਾ ਅਸਰ ਆਮ ਗਾਹਕਾਂ ਦੀਆਂ ਜੇਬਾਂ 'ਤੇ ਵੀ ਪਵੇਗਾ, ਕਿਉਂਕਿ ਲਾਗਤ ਵਧਣ ਨਾਲ ਬਾਹਰੀ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਣੀਆਂ ਤੈਅ ਹਨ।
ਜਿਕਰਯੋਗ ਹੈ ਕਿ ਗੈਸ ਕੀਮਤਾਂ ਵਿਚ ਵਾਧੇ ਦੇ ਨਾਲ ਹੀ ਪੈਟਰੋਲ ਡੀਜਲ ਦੇ ਰੇਟ 'ਚ ਹੋਏ ਵਾਧੇ ਕਾਰਨ ਵੀ ਆਮ ਲੋਕ ਪ੍ਰੇਸ਼ਾਨੀ 'ਚ ਹਨ। ਕੌਮਾਂਤਰੀ ਬਾਜ਼ਾਰ (International market) ਵਿਚ ਕੱਚੇ ਤੇਲ ਦੀਆਂ ਕੀਮਤਾਂ (Crude oil prices) ਵਿਚ ਨਰਮੀ ਵਿਚਾਲੇ ਰਾਸ਼ਟਰੀ ਬਾਜ਼ਾਰ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨੀ ਪੁੱਜ ਰਹੀਆਂ ਹਨ। ਇੰਟਰਨੈਸ਼ਨਲ ਮਾਰਕੀਟ ਵਿਚ ਕਰੂਡ ਆਇਲ ਦੀ ਕੀਮਤ ਤਕਰੀਬਨ 26 ਫੀਸਦੀ ਤੱਕ ਘੱਟ ਚੁੱਕੀਆਂ ਹਨ। ਬਾਵਜੂਦ ਇਸ ਦੇ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਮਹਿੰਗਾਈ ਦੀ ਅੱਗ ਭੜਕ ਰਹੀ ਹੈ। 22 ਮਾਰਚ ਤੋਂ ਹੁਣ ਤੱਕ  ਤੇਲ ਕੰਪਨੀਆਂ ਨੇ ਵਾਹਨ ਈਂਧਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਈਆਂ ਹਨ।

Get the latest update about cylinder price rises, check out more about PRICE RISES, TRUE SCOOP NEWS, COMMERCIAL CYLINDER & PETROL DIESEL

Like us on Facebook or follow us on Twitter for more updates.