ਪੰਜਾਬ ਤੇ ਮੁੜ ਮਹਿੰਗਾਈ ਦੀ ਮਾਰ, ਵੇਰਕਾ ਦੁੱਧ ਦੀਆਂ ਕੀਮਤਾਂ 'ਚ ਹੋਇਆ ਵਾਧਾ

ਚਾਰੇ ਅਤੇ ਖਾਦ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਭਾਰਤੀ ਡੇਅਰੀ ਅਤੇ ਪਸ਼ੂ ਪਾਲਕ ਮੁਸ਼ਕਿਲ ਨਾਲ ਆਪਣੀਆਂ ਲਾਗਤਾਂ ਦੀ ਵਸੂਲੀ ਕਰ ਰਹੇ ਹਨ

ਪੰਜਾਬ 'ਚ ਮਹਿੰਗਾਈ ਨੇ ਮੁੜ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ 'ਚ ਮਿਲ ਰਹੇ ਲਿਫ਼ਾਫਾਬੰਦ ਦੁੱਧ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਅਮੂਲ, ਮਦਰ ਡੇਅਰੀ ਤੋਂ ਬਾਅਦ ਹੁਣ ਵੇਰਕਾ ਨੇ ਵੀ ਦੁੱਧ ਦੀ ਕੀਮਤ ਨੂੰ ਵਧਾ ਦਿੱਤੀ ਹੈ। 19 ਅਗਸਤ ਤੋਂ ਲਾਗੂ ਹੋ ਰਹੀਆਂ ਦੁੱਧ ਦੀਆਂ ਨਵੀਆਂ ਕੀਮਤਾਂ 'ਚ ਵੇਰਕਾ ਨੇ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਅਮੂਲ, ਮਦਰ ਡੇਅਰੀ ਨੇ ਵੀ ਦੁੱਧ ਦੀ ਕੀਮਤ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਚਾਰੇ ਅਤੇ ਖਾਦ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਭਾਰਤੀ ਡੇਅਰੀ ਅਤੇ ਪਸ਼ੂ ਪਾਲਕ ਮੁਸ਼ਕਿਲ ਨਾਲ ਆਪਣੀਆਂ ਲਾਗਤਾਂ ਦੀ ਵਸੂਲੀ ਕਰ ਰਹੇ ਹਨ। ਹੁਣ ਇਹ ਵਧੀ ਹੋਈ ਲਾਗਤ ਡੇਅਰੀ ਕੰਪਨੀਆਂ 'ਤੇ ਪਾ ਦਿੱਤੀ ਗਈ ਹੈ ਅਤੇ ਹੁਣ ਖਪਤਕਾਰਾਂ ਨੂੰ ਵੀ ਦੁੱਧ 'ਤੇ ਥੋੜ੍ਹਾ ਵਾਧੂ ਖਰਚ ਕਰਨਾ ਪਵੇਗਾ।


ਜਿਕਰਯੋਗ ਹੈ ਕਿ ਇਨ੍ਹਾਂ ਕੰਪਨੀਆਂ ਨੇ ਪਿਛਲੇ ਮਹੀਨੇ ਹੀ ਦਹੀਂ, ਮੱਖਣ ਅਤੇ ਦੇਸੀ ਘਿਓ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਦਹੀਂ 'ਤੇ GAT ਲਗਾਏ ਜਾਣ ਕਾਰਨ ਇਸ ਦੀ ਕੀਮਤ 'ਚ ਵੀ ਵਾਧਾ ਦਰਜ ਕੀਤਾ ਗਿਆ। ਇਸ ਸਮੇਂ ਦੌਰਾਨ ਕੱਚੇ ਦੁੱਧ ਦੀਆਂ ਕੀਮਤਾਂ ਵਿੱਚ ਲਗਭਗ 10-11% ਦਾ ਵਾਧਾ ਹੋਇਆ ਹੈ। ਜੂਨ ਵਿੱਚ, ਜੀਐਸਟੀ ਕੌਂਸਲ ਨੇ 'ਪ੍ਰੀ-ਪੈਕਡ, ਪ੍ਰੀ-ਲੇਬਲਡ ਦਹੀਂ, ਲੱਸੀ, ਪਨੀਰ ਅਤੇ ਮੱਖਣ' ਵਰਗੀਆਂ ਡੇਅਰੀ ਵਸਤੂਆਂ 'ਤੇ ਵੀ 5% ਟੈਕਸ ਲਗਾਇਆ ਸੀ ਅਤੇ ਡੇਅਰੀ ਮਸ਼ੀਨਰੀ 'ਤੇ ਜੀਐਸਟੀ ਨੂੰ 12% ਤੋਂ ਵਧਾ ਕੇ 18% ਕਰ ਦਿੱਤਾ ਸੀ। 

Get the latest update about verka milk, check out more about verka milk rate, verka milk news, punjab vekra milk & punjab news

Like us on Facebook or follow us on Twitter for more updates.