Infosys ਦੇਵੇਗਾ 26,000 ਫ੍ਰੈਸ਼ਰਸ ਨੂੰ ਨੌਕਰੀ, 1.2 ਬਿਲੀਅਨ ਦੇ ਸ਼ੇਅਰ ਬਾਇਬੈਕ ਕਰਨ ਦਾ ਐਲਾਨ

ਇਨਫੋਸਿਸ ਇਸ ਸਾਲ 26000 ਨਵੇਂ ਤੇ ਯੰਗ ਲੋਕਾਂ ਨੂੰ ਕਾਲੇਜ ਤੋਂ ਭਰਤੀ ਕਰੇਗਾ। ਇਹ ਭਰਤੀਆਂ ਦੇਸ਼ ਤੇ ਵਿਦੇਸ਼ ਦੋਵਾਂ ਥਾਵਾਂ...

ਨਵੀਂ ਦਿੱਲੀ: ਇਨਫੋਸਿਸ ਇਸ ਸਾਲ 26000 ਨਵੇਂ ਤੇ ਯੰਗ ਲੋਕਾਂ ਨੂੰ ਕਾਲੇਜ ਤੋਂ ਭਰਤੀ ਕਰੇਗਾ। ਇਹ ਭਰਤੀਆਂ ਦੇਸ਼ ਤੇ ਵਿਦੇਸ਼ ਦੋਵਾਂ ਥਾਵਾਂ ਤੋਂ ਹੋਣਗੀਆਂ। ਹਾਲਾਂਕਿ ਪਿਛਲੇ ਸਾਲ ਕੰਪਨੀ ਵਿਚ ਛਾਂਟੀ ਦਰ 15 ਫੀਸਦੀ ਰਹੀ। ਇਸ ਦੇ ਨਾਲ ਹੀ ਕੰਪਨੀ ਨੇ 1.2 ਬਿਲੀਅਨ ਦੇ ਸ਼ੇਅਰ ਬਾਇਬੈਕ ਕਰਨ ਦਾ ਵੀ ਐਲਾਨ ਕੀਤਾ ਹੈ।

CEO ਪ੍ਰਵੀਣ ਕੁਮਾਰ ਨੇ ਕਿਹਾ ਕਿ ਅਗਲੀਆਂ ਕੁਝ ਤਿਮਾਹੀਆਂ ਤੱਕ ਇਸੇ ਤਰ੍ਹਾਂ ਛਾਂਟੀ ਜਾਰੀ ਰਹੇਗੀ ਪਰ ਨਵੇਂ ਟੈਲੈਂਟ ਵੀ ਭਰਤੀ ਕੀਤੇ ਜਾਣਗੇ। ਇਸ ਦੇ ਨਾਲ ਹੀ ਕੰਪਨੀ ਨੇ ਰੈਵੇਨਿਊ ਵਿਚ ਡਬਲ ਡਿਜਿਟ ਇਜ਼ਾਫੇ ਦਾ ਐਲਾਨ ਕੀਤਾ ਹੈ। ਵਿੱਤ ਸਾਲ 2022 ਵਿਚ ਕੰਪਨੀ ਦੀ ਕਮਾਈ ਵਿਚ 12-14 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਪਿੱਛੇ ਵੱਡੇ ਪੱਧਰ ਉੱਤੇ ਹੋਰ ਜ਼ਿਆਦਾ ਡਿਮਾਂਡ ਹੈ। ਪਿਛਲੇ ਸਾਲ ਕੰਪਨੀ ਨੇ 10 ਹਜ਼ਾਰ ਕਰੋੜ ਰੁਪਏ ਦੀ ਕਮਾਈ ਨੂੰ ਛੋਹ ਲਿਆ ਜੋ ਕਿ ਵੱਡਾ ਮੁਕਾਮ ਹੈ। ਇਹ ਸਾਲ ਦਰ ਸਾਲ ਦੇ ਹਿਸਾਬ ਨਾਲ 5 ਫੀਸਦੀ ਵਾਧਾ ਹੈ।

ਕੰਪਨੀ ਨੇ ਸ਼ੇਅਰ ਧਾਰਕਾਂ ਦੇ ਲਈ 15 ਰੁਪਏ ਡਿਵਿਡੈਂਡ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਨਾਲ ਅੰਤਰਿਮ ਡਿਵਿਡੈਂਡ ਨੂੰ ਮਿਲਾ ਦਈਏ ਤਾਂ ਇਸ ਸਾਲ ਦੇ ਲਈ ਕੁੱਲ ਡਿਵਿਡੈਂਡ 27 ਰੁਪਏ ਪ੍ਰਤੀ ਸ਼ੇਅਰ ਹੋ ਜਾਂਦਾ ਹੈ। ਇਹ ਪਿਛਲੇ ਸਾਲ ਤੋਂ 54 ਫੀਸਦੀ ਵਧੇਰੇ ਹੈ। 

Get the latest update about colleges freshers, check out more about Truescoop, recruitment plans, Truescoop News & job

Like us on Facebook or follow us on Twitter for more updates.