ਨੇਤਰਹੀਨਾਂ ਲਈ ਉਨ੍ਹਾਂ ਦਾ ਸਹਾਰਾ ਬਣਨਗੇ ਇਹ 'ਸਮਾਰਟ ਸ਼ੂਜ਼'

ਦੁਨੀਆ ਭਰ ਵਿਚ ਨੇਤਰਹੀਨਾਂ ਨੂੰ ਆਪਣੀ ਜ਼ਿੰਦਗੀ ਵਿਚ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪਰੇ...

ਸਿਡਨੀ(ਇੰਟ.): ਦੁਨੀਆ ਭਰ ਵਿਚ ਨੇਤਰਹੀਨਾਂ ਨੂੰ ਆਪਣੀ ਜ਼ਿੰਦਗੀ ਵਿਚ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪਰੇਸ਼ਾਨੀਆਂ ਨੂੰ ਕੁਝ ਘੱਟ ਕਰਨ ਦੇ ਲਈ ਆਸਟ੍ਰੇਲੀਆ ਦੇ ਕੰਪਿਊਟਰ ਵਿਗਿਆਨੀਆਂ ਨੇ ਨੇਤਰਹੀਨਾਂ ਲਈ ਖਾਸ ਤਰ੍ਹਾਂ ਦੇ ਬੂਟ ਤਿਆਰ ਕੀਤੇ ਹਨ, ਜੋ ਕਿ ਉਨ੍ਹਾਂ ਨੂੰ ਵਾਈਬ੍ਰੇਸ਼ਨ ਰਾਹੀਂ ਠੋਕਰਾਂ ਤੋਂ ਬਚਾ ਸਕਦੇ ਹਨ।

ਇਸ ਪ੍ਰੋਡੈਕਟ ਨੂੰ ਇਨੋਮੇਕ ਦਾ ਨਾਂ ਦਿੱਤਾ ਗਿਆ ਹੈ, ਜਿਸ ਨੂੰ ਆਸਟ੍ਰੇਲੀਆਈ ਟੈੱਕ-ਇਨੋਵੇਸ਼ਨ ਤੇ ਗ੍ਰੇਜ਼ ਯੂਨੀਵਰਸਿਟੀ ਆਫ ਟੈਕਨਾਲੋਜੀ ਵਲੋਂ ਤਿਆਰ ਕੀਤਾ ਗਿਆ ਹੈ। ਇਹ ਬੂਟ ਆਰਟੀਫੀਸ਼ਲ ਇੰਟੈਂਲੀਜੈਂਸ ਜ਼ਰੀਏ ਨੇਤਰਹੀਨਾਂ ਦੀ ਮਦਦ ਕਰਨਗੇ। ਇਸ ਵਿਚ ਦੋ ਕੈਮਰੇ ਅਤੇ ਅਲਟ੍ਰਾਸੋਨਿਕ ਸੈਂਸਰਜ਼ ਲੱਗੇ ਹਨ। 

ਮੇਲ ਆਨਲਾਈਨ ਦੀ ਰਿਪੋਰਟ ਮੁਤਾਬਕ ਇਹ ਸਾਊਂਡ ਐਲਰਟ ਅਤੇ ਵਾਈਬ੍ਰੇਸ਼ਨ ਨਾਲ ਉਹਨਾਂ ਨੂੰ ਰਸਤੇ ਦੀਆਂ ਰੁਕਾਵਟਾਂ ਤੋਂ ਸਾਵਧਾਨ ਕਰਨਗੇ। ਇਨ੍ਹਾਂ ਬੂਟਾਂ ਦੀ ਕੀਮਤ ਕਰੀਬ 2.77 ਲੱਖ ਰੁਪਏ ਹੋਵੇਗੀ। ਇਹਨਾਂ ਬੂਟਾਂ ਨੂੰ ਖਾਸ ਯੂਨੀਵਰਸਿਟੀ ਆਫ ਤਕਨਾਲੋਜੀ ਨਾਲ ਮਿਲ ਕੇ ਟੈਕ ਇਨੋਵੇਸ਼ਨ ਦੇ ਵਿਗਿਆਨੀਆਂ ਨੇ ਬਣਾਇਆ ਹੈ। ਇਨ੍ਹਾਂ ਬੂਟਾਂ ਦੀ ਫਿਲਹਾਲ ਦੀ ਕੀਮਤ 2,700 ਪੌਂਡ ਰੱਖੀ ਗਈ ਹੈ। ਉਤਪਾਦਾਂ ਵਿਚ ਹਰੇਕ ਬੂਟ ਦੀ ਨੋਕ ਨਾਲ ਜੁੜੇ ਵਾਟਰਪਰੂਫ ਅਲਟ੍ਰਾਸੋਨਿਕ ਸੈਂਸਰ ਹੁੰਦੇ ਹਨ, ਜੋ ਰੁਕਾਵਟਾਂ ਨੇੜੇ ਕੰਪਨ ਅਤੇ ਸ਼ੋਰ ਕਰਦੇ ਹਨ। ਰੁਕਾਵਟਾਂ ਦੌਰਾਨ ਕੰਪਨ ਘੱਟ ਅਤੇ ਜ਼ਿਆਦਾ ਤੇਜ਼ ਹੁੰਦੀ ਹੈ।

Get the latest update about Truescoopnews, check out more about InnoMake smart shoe, blind people, warns & obstacles

Like us on Facebook or follow us on Twitter for more updates.