Video viral : ਰਾਸ਼ਨ ਕਾਰਡ 'ਤੇ 'ਦੱਤਾ' ਦੀ ਥਾਂ ਲਿਖ ਦਿੱਤਾ 'ਕੁੱਤਾ', ਅਧਿਕਾਰੀਆਂ ਨੂੰ ਇੰਝ ਸਿਖਾਇਆ ਸਬਕ

ਆਧਾਰ ਕਾਰਡ, ਰਾਸ਼ਨ ਕਾਰਡ ਤੇ ਵੋਟਰ ਆਈਡੀ ਕਾਰਡ ਵਿੱਚ ਗਲਤ ਨਾਮ ਜਾਂ ਪਤਾ ਹੋ...

ਵੈੱਬ ਸਟੋਰੀ: ਆਧਾਰ ਕਾਰਡ, ਰਾਸ਼ਨ ਕਾਰਡ ਤੇ ਵੋਟਰ ਆਈਡੀ ਕਾਰਡ ਵਿੱਚ ਗਲਤ ਨਾਮ ਜਾਂ ਪਤਾ ਹੋਣ ਕਾਰਨ ਲੋਕਾਂ ਦਾ ਪਰੇਸ਼ਾਨ ਹੋਣਾ ਤੇ ਖੱਜਲ-ਖੁਆਰੀ ਆਮ ਜਿਹੀ ਗੱਲ ਹੋ ਗਈ। ਇਸ ਤੋਂ ਬਾਅਦ ਲੋਕ ਇਸ ਨੂੰ ਠੀਕ ਕਰਵਾਉਣ ਲਈ ਸਰਕਾਰੀ ਦਫ਼ਤਰ ਦੇ ਚੱਕਰ ਲਗਾ-ਲਗਾ ਕੇ ਅੱਕ ਜਾਂਦੇ ਹਨ। ਕਈ ਵਾਰ ਉਹ ਠੀਕ ਹੋ ਜਾਂਦੇ ਹਨ ਪਰ ਕੁਝ ਕੇਸ ਅਜਿਹੇ ਵੀ ਆਉਂਦੇ ਹਨ ਜਿੱਥੇ ਕਈ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਸੁਧਾਰ ਨਹੀਂ ਹੁੰਦਾ ਤੇ ਲੋਕ ਨਿਰਾਸ਼ ਹੋ ਕੇ ਘਰੇ ਬੈਠ ਜਾਂਦੇ ਹਨ। ਪੱਛਮੀ ਬੰਗਾਲ 'ਚ ਅਜਿਹੀ ਲਾਪਰਵਾਹੀ ਤੋਂ ਪਰੇਸ਼ਾਨ ਇਕ ਵਿਅਕਤੀ ਦੇ ਵਿਰੋਧ ਦਾ ਅਨੋਖਾ ਤਰੀਕਾ ਵਾਇਰਲ ਹੋ ਰਿਹਾ ਹੈ। ਉਸਨੇ ਇਕ ਸਰਕਾਰੀ ਅਧਿਕਾਰੀ ਨੂੰ ਸੜਕ ਦੇ ਵਿਚਕਾਰ ਰੋਕ ਲਿਆ ਅਤੇ ਕੁੱਤੇ ਵਾਂਗ ਭੌਂਕਣ ਲੱਗ ਪਿਆ।

ਦਰਅਸਲ ਪੱਛਮੀ ਬੰਗਾਲ ਦੇ ਬਾਂਕੁਰਾ ਵਿੱਚ ਰਾਸ਼ਨ ਵਿਭਾਗ ਨੇ ਸ਼੍ਰੀਕਾਂਤ ਦੱਤਾ ਦੇ ਸਰਨੇਮ ਦੀ ਜਗ੍ਹਾ 'ਕੁੱਤਾ' ਲਿਖਿਆ ਸੀ। ਇਸ ਤੋਂ ਬਾਅਦ ਉਕਤ ਵਿਅਕਤੀ ਆਪਣੇ ਸਹੀ ਨਾਂ ਦਾ ਦਸਤਾਵੇਜ਼ ਲੈ ਕੇ ਇਸ ਨੂੰ ਠੀਕ ਕਰਵਾਉਣ ਲਈ ਸਰਕਾਰੀ ਦਫਤਰ ਪੁੱਜ ਗਿਆ ਤੇ ਕਰਮਚਾਰੀਆਂ ਨੂੰ ਇਸ ਨੂੰ ਠੀਕ ਕਰਨ ਲਈ ਕਿਹਾ ਪਰ ਉਥੇ ਮੌਜੂਦ ਕਰਮਚਾਰੀਆਂ ਨੇ ਮਜ਼ਾਕ ਵਿਚ ਉਸ ਨੂੰ ਟਾਲ ਦਿੱਤਾ। ਸ਼੍ਰੀਕਾਂਤ ਦੱਤਾ ਨੇ ਫਿਰ ਵਿਰੋਧ ਦਾ ਅਨੋਖਾ ਤਰੀਕਾ ਚੁਣਿਆ ਅਤੇ ਸੜਕ ਦੇ ਵਿਚਕਾਰ ਸਰਕਾਰੀ ਅਧਿਕਾਰੀ ਦੀ ਕਾਰ ਨੂੰ ਘੇਰ ਕੇ ਕੁੱਤੇ ਵਾਂਗ ਭੌਂਕਣਾ ਸ਼ੁਰੂ ਕਰ ਦਿੱਤਾ। ਸ਼੍ਰੀਕਾਂਤ ਦੱਤਾ ਭੌਂਕਿਆ ਅਤੇ ਆਪਣੀ ਸ਼ਿਕਾਇਤ ਅਧਿਕਾਰੀ ਨੂੰ ਦਿੱਤੀ। ਪਹਿਲਾਂ ਤਾਂ ਸਰਕਾਰੀ ਅਧਿਕਾਰੀ ਨੂੰ ਕੁਝ ਸਮਝ ਨਹੀਂ ਆਇਆ ਪਰ ਫਿਰ ਮਾਮਲਾ ਸਮਝ ਕੇ ਉਨ੍ਹਾਂ ਨੇ ਸ਼੍ਰੀਕਾਂਤ ਦੱਤਾ ਦੀ ਦਰਖਾਸਤ ਆਪਣੇ ਕੋਲ ਰੱਖੀ ਅਤੇ ਗਲਤੀ ਸੁਧਾਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਕਿਸੇ ਨੇ ਕਾਰ ਨੂੰ ਘੇਰ ਲਿਆ ਅਤੇ ਭੌਂਕਣ ਦੀ ਵੀਡੀਓ ਬਣਾ ਲਈ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Get the latest update about ration card, check out more about Dog, Truescoop News & West bangal

Like us on Facebook or follow us on Twitter for more updates.