ਇੰਟੈਲੀਜੈਂਸ ਬਿਊਰੋ 'ਚ 1671 ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ, ਜਾਣੋ ਅਪਲਾਈ ਕਰਨ ਦੀ ਆਖਰੀ ਤਰੀਕ

ਅਰਜ਼ੀਆਂ ਸਿਰਫ਼ ਗ੍ਰਹਿ ਮੰਤਰਾਲੇ ਦੀਆਂ ਅਧਿਕਾਰਤ ਵੈੱਬਸਾਈਟਾਂ 'ਤੇ ਜਾ ਕੇ 'ਆਨਲਾਈਨ' ਰਜਿਸਟ੍ਰੇਸ਼ਨ ਰਾਹੀਂ ਜਮ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ....

ਇੰਟੈਲੀਜੈਂਸ ਬਿਊਰੋ ਵਿੱਚ ਸਰਕਾਰੀ ਨੌਕਰੀ ਦੀ ਕਰਨ ਵਾਲੇ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਇੰਟੈਲੀਜੈਂਸ ਬਿਊਰੋ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ ਸਬਸਿਡਰੀ ਇੰਟੈਲੀਜੈਂਸ ਬਿਊਰੋ (SIB) ਵਿੱਚ ਸੁਰੱਖਿਆ ਸਹਾਇਕ, ਕਾਰਜਕਾਰੀ ਅਤੇ ਮਲਟੀ ਟਾਸਕਿੰਗ ਸਟਾਫ (MTS) ਦੀਆਂ ਕੁੱਲ 1671 ਅਸਾਮੀਆਂ ਦੀ ਭਰਤੀ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 5 ਨਵੰਬਰ 2022 ਨੂੰ ਸ਼ੁਰੂ ਹੋਵੇਗੀ। ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 27 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ SC, ST, OBC ਅਤੇ ਹੋਰ ਉਮੀਦਵਾਰਾਂ ਨੂੰ ਉਮਰ ਸੀਮਾ ਵਿੱਚ ਛੋਟ ਦਿਤੀ ਗਈ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਉਸ ਸੂਬੇ ਦਾ ਨਿਵਾਸੀ ਹੋਣਾ ਚਾਹੀਦਾ ਹੈ,ਜਿਥੇ ਉਸਨੇ ਅਪਲਾਈ ਕਰਨਾ ਹੈ ਅਤੇ ਰਾਜ ਦੀ ਕਿਸੇ ਵੀ ਸਥਾਨਕ ਭਾਸ਼ਾ ਜਾਂ ਬੋਲੀ ਦਾ ਗਿਆਨ ਹੋਣਾ ਚਾਹੀਦਾ ਹੈ। ਸਾਰੇ ਉਮੀਦਵਾਰਾਂ ਨੂੰ ਭਰਤੀ ਪ੍ਰਕਿਰਿਆ ਦੇ ਖਰਚੇ ਵਜੋਂ 450 ਰੁਪਏ ਅਦਾ ਕਰਨੇ ਪੈਣਗੇ। ਜਨਰਲ, EWS ਅਤੇ  OBC ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਭਰਤੀ ਪ੍ਰਕਿਰਿਆ ਖਰਚਿਆਂ ਤੋਂ ਇਲਾਵਾ ਪ੍ਰੀਖਿਆ ਫੀਸ ਵਜੋਂ 500 ਰੁਪਏ ਅਦਾ ਕਰਨੇ ਪੈਣਗੇ 


ਅਰਜ਼ੀਆਂ ਸਿਰਫ਼ ਗ੍ਰਹਿ ਮੰਤਰਾਲੇ ਦੀਆਂ ਅਧਿਕਾਰਤ ਵੈੱਬਸਾਈਟਾਂ - www.mha.gov.in/www.ncs.gov.in 'ਤੇ ਜਾ ਕੇ 'ਆਨਲਾਈਨ' ਰਜਿਸਟ੍ਰੇਸ਼ਨ ਰਾਹੀਂ ਜਮ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਮੀਦਵਾਰਾਂ ਤੋਂ ਅਰਜ਼ੀਆਂ ਦਾ ਕੋਈ ਹੋਰ ਤਰੀਕਾ ਸਵੀਕਾਰ ਨਹੀਂ ਕੀਤਾ ਜਾਵੇਗਾ। ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਅਰਜ਼ੀ ਵਿੰਡੋ 5 ਨਵੰਬਰ 2022 ਤੋਂ 25 ਨਵੰਬਰ 2022 ਤੱਕ ਕਾਰਜਸ਼ੀਲ ਰਹੇਗੀ। ਉੱਪਰ ਦੱਸੀਆਂ ਮਿਤੀਆਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੀਤੀ ਗਈ ਰਜਿਸਟ੍ਰੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ।

Get the latest update about Intelligence Bureau, check out more about jobs 2022, IB Recruitment 2022, Latest Jobs & IB Recruitment

Like us on Facebook or follow us on Twitter for more updates.