ਇੰਟੈਲੀਜੈਂਸ ਵਿੰਗ ਹੈੱਡਕੁਆਰਟਰ ਧਮਾਕਾ: ਡੀਜੀਪੀ ਨੇ ਕਿਹਾ ਧਮਾਕੇ 'ਚ ਹੋਇਆ ਟੀਐਨਟੀ ਦਾ ਇਸਤੇਮਾਲ, ਸ਼ਾਮ ਤੱਕ ਹੋਣਗੇ ਵੱਡੇ ਖ਼ੁਲਾਸੇ

ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਕਿਹਾ ਕਿ ਹਮਲੇ 'ਚ ਟ੍ਰਾਈ ਨਾਈਟਰੋ ਟੋਲਿਊਨ (ਟੀਐਨਟੀ) ਦੀ ਵਰਤੋਂ ਵਿਸਫੋਟਕ ਵਜੋਂ ਕੀਤੀ ਜਾ ਸਕਦੀ ਹੈ।। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ 'ਚ ਅੱਤਵਾਦੀ ਹਮਲੇ ਦੇ ਕੋਣ 'ਤੇ ਇਸ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਹੁੰਦੀ ਹੈ ਤਾਂ ਉਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ...

ਇੰਟੈਲੀਜੈਂਸ ਵਿੰਗ ਹੈੱਡਕੁਆਰਟਰ 'ਤੇ ਹੋਏ ਹਮਲੇ ਤੇ ਪੰਜਾਬ ਪੁਲਿਸ ਜਾਂਚ ਕਰ ਰਹੀ ਹੈ। ਪੰਜਾਬ ਮੁੱਖ ਮੰਤਰੀ ਮਾਨ ਨੇ ਜਾਂਚ ਦੇ ਆਦੇਸ਼ ਦਿਤੇ ਹਨ ਤੇ ਨਾਲ ਹੀ ਉੱਚ ਅਧਿਕਾਰੀਆਂ ਅਤੇ ਡੀਜੀਪੀ ਨਾਲ ਮੀਟਿੰਗ ਵੀ ਕੀਤੀ ਹੈ। ਇਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਕਿਹਾ ਕਿ ਹਮਲੇ 'ਚ ਟ੍ਰਾਈ ਨਾਈਟਰੋ ਟੋਲਿਊਨ (ਟੀਐਨਟੀ) ਦੀ ਵਰਤੋਂ ਵਿਸਫੋਟਕ ਵਜੋਂ ਕੀਤੀ ਜਾ ਸਕਦੀ ਹੈ।। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ 'ਚ ਅੱਤਵਾਦੀ ਹਮਲੇ ਦੇ ਕੋਣ 'ਤੇ ਇਸ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਹੁੰਦੀ ਹੈ ਤਾਂ ਉਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।


ਡੀਜੀਪੀ ਨੇ ਕਿਹਾ ਕਿ ਪੁਲਿਸ ਨੂੰ ਵੱਡੇ ਸੁਰਾਗ ਮਿਲੇ ਹਨ। ਜਲਦੀ ਹੀ ਸਾਰਾ ਮਾਮਲਾ ਸੁਲਝਾ ਲਿਆ ਜਾਵੇਗਾ। ਇਸ ਮਾਮਲੇ 'ਚ ਸ਼ੱਕੀ ਸਵਿਫਟ ਕਾਰ ਹਰਿਆਣਾ ਵੱਲਜਾਣ ਦੀ ਖ਼ਬਰ ਮਿਲੀ ਹੈ। ਉਥੇ ਵੀ ਪੁਲਿਸ ਨੇ ਛਾਪਾ ਮਾਰ ਕੇ ਕੁਝ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਲਿਆ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੀ ਟੀਮ ਵੀ ਮੋਹਾਲੀ ਪਹੁੰਚ ਕੇ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਇਹ ਹਮਲਾ ਕਰੀਬ 80 ਮੀਟਰ ਦੀ ਦੂਰੀ ਤੋਂ ਹੋਇਆ। ਇਸ ਤੋਂ ਬਾਅਦ ਖੁਫੀਆ ਵਿਭਾਗ ਇਲਾਕੇ ਦੇ ਸੀਸੀਟੀਵੀ ਫੁਟੇਜ, ਮੋਬਾਈਲ ਟਾਵਰ ਦੀ ਜਾਂਚ ਕਰ ਰਿਹਾ ਹੈ। 

Get the latest update about PUNJAB POLICE, check out more about PUNJAB NEWS, dgp punjab, TNT & TRUESCOOPPUNJABI

Like us on Facebook or follow us on Twitter for more updates.