International Epilepsy Day : ਮਿਰਗੀ ਦਾ ਦੌਰਾ ਪੈਣ 'ਤੇ ਮਰੀਜ਼ ਦਾ ਇਸ ਤਰ੍ਹਾਂ ਰੱਖ ਸਕਦੇ ਖਿਆਲ

ਜਾਗਰੂਕਤਾ ਦੀ ਘਾਟ ਕਾਰਨ ਮਿਰਗੀ ਦੇ ਦੌਰੇ ਸੰਬੰਧੀ ਕਈ ਗਲਤ ਧਾਰਨਾਵਾਂ ਵੀ ਪ੍ਰਸਿੱਧ ਹਨ ਜਿਸ ਦੇ ਚਲਦਿਆਂ ਕਈ ਵਾਰ ਮਰੀਜ਼ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਨਵੀਂ ਦਿੱਲੀ— ਜਾਗਰੂਕਤਾ ਦੀ ਘਾਟ ਕਾਰਨ ਮਿਰਗੀ ਦੇ ਦੌਰੇ ਸੰਬੰਧੀ ਕਈ ਗਲਤ ਧਾਰਨਾਵਾਂ ਵੀ ਪ੍ਰਸਿੱਧ ਹਨ,  ਜਿਸ ਦੇ ਚਲਦਿਆਂ ਕਈ ਵਾਰ ਮਰੀਜ਼ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਜੇ ਕਿਸੇ ਨੂੰ ਮਿਰਗੀ ਦੀ ਸਮੱਸਿਆ ਹੈ ਤਾਂ ਉਸ ਦੇ ਕਰੀਬੀ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਮਰੀਜ਼ ਨੂੰ ਉਸ ਸਮੇਂ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

- ਜੇਕਰ ਤੁਹਾਡੇ ਸਾਹਮਣੇ ਕੋਈ ਵਿਅਕਤੀ ਬੇਹੋਸ਼ ਹੋ ਕੇ ਡਿੱਗ ਪਵੇ ਤਾਂ ਆਪਣਾ ਹੌਂਸਲਾ ਬਣਾਈ ਰੱਖੋ ਤੇ ਉਸ ਦੇ ਆਲੇ-ਦੁਆਲੇ ਭੀੜ ਨਾ ਇਕੱਠੀ ਹੋਣ ਦਿਓ। ਡੇਜ਼ੀ ਨਾਲ ਉਹ ਸਾਰੀਆਂ ਚੀਜ਼ਾਂ ਹਟਾ ਦਿਓ ਜਿਸ ਨਾਲ ਮਰੀਜ਼ ਦੇ ਸੱਟ ਲੱਗ ਸਕਦੀ ਹੈ।

- ਇਸ ਦੌਰੇ 'ਚ ਮਰੀਜ਼ ਦਾ ਜ਼ਬਰਦਸਤੀ ਮੂੰਹ ਖੋਲ੍ਹ ਕੇ ਉਸ 'ਚ ਪਾਣੀ ਜਾਂ ਚਮਚ ਪਾਉਣ ਦੀ ਕੋਸ਼ਿਸ਼ ਨਾ ਕਰੋ।

- ਇਹ ਧਾਰਨਾ ਬਿਲਕੁਲ ਗਲਤ ਹੈ ਕਿ ਮਰੀਜ਼ ਨੂੰ ਪਿਆਜ, ਬੂਟ ਜਾਂ ਫਿਰ ਤੇਜ਼ ਸੁਗੰਧ ਵਾਲੀ ਚੀਜ਼ ਸੁੰਘਾਉਣ ਨਾਲ ਮਰੀਜ਼ ਨੂੰ ਹੋਸ਼ ਆ ਜਾਂਦੀ ਹੈ ਇਸ ਲਈ ਅਜਿਹਾ ਕੁਝ ਨਾ ਕਰੋ।

- ਇਸ ਗੱਲ ਦਾ ਧਿਆਨ ਰੱਖੋ ਕਿ ਕਿਸੇ ਵੀ ਅਜਿਹੇ ਮੁੱਢਲੇ ਇਲਾਜ਼ ਨਾਲ ਇਸ ਦੌਰੇ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਲਈ ਮਰੀਜ਼ ਨੂੰ ਇਕ ਜਗ੍ਹਾਂ ਤੋਂ ਚੁੱਕ ਕੇ ਦੂਸਰੀ ਜਗ੍ਹਾਂ ਲਿਜਾਣ,ਉਸ ਉੱਤੇ ਪਾਣੀ ਪਾਉਣ ਜਾਂ ਜ਼ੋਰ ਨਾਲ ਉਸ ਦੇ ਸਰੀਰ ਨੂੰ ਹਿਲਾਉਣ ਨਾਲ ਉਸ ਨੂੰ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਨਾ ਕਰੋ।




Get the latest update about International Epilepsy Day, check out more about Epilepsy Patient, Truescoopnews & Truescoop

Like us on Facebook or follow us on Twitter for more updates.