ਵੱਡੀ ਘਟਨਾ: ਰੂਸ ਦੀ ਪੇਰਮ ਸਟੇਟ ਯੂਨੀਵਰਸਿਟੀ 'ਚ ਅਣਪਛਾਤੇ ਵਿਅਕਤੀ ਵਲੋਂ ਗੋਲੀਬਾਰੀ

ਰੂਸ ਦੀ ਪਰਮ ਸਟੇਟ ਯੂਨੀਵਰਸਿਟੀ ਤੋਂ ਵੱਡੀ ਖਬਰ ਆ ਰਹੀ ਹੈ। ਇੱਕ ਅਣਪਛਾਤੇ ਹਮਲਾਵਰ ਨੇ ਇੱਥੇ ਗੋਲੀਬਾਰੀ ਕੀਤੀ.................

ਰੂਸ ਦੀ ਪਰਮ ਸਟੇਟ ਯੂਨੀਵਰਸਿਟੀ ਤੋਂ ਵੱਡੀ ਖਬਰ ਆ ਰਹੀ ਹੈ। ਇੱਕ ਅਣਪਛਾਤੇ ਹਮਲਾਵਰ ਨੇ ਇੱਥੇ ਗੋਲੀਬਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਹਮਲਾਵਰ ਮਾਰੂ ਹਥਿਆਰ ਨਾਲ ਯੂਨੀਵਰਸਿਟੀ ਵਿਚ ਦਾਖਲ ਹੋਇਆ ਸੀ। ਇਸ ਘਟਨਾ ਵਿਚ 5 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋਏ ਹਨ। ਸੁਰੱਖਿਆ ਬਲਾਂ ਨੇ ਗੋਲੀ ਚਲਾਉਣ ਵਾਲੇ ਨੂੰ ਮਾਰ ਦਿੱਤਾ ਹੈ।

ਹਮਲਾਵਰ ਦੀ ਪਛਾਣ ਤੈਮੂਰ ਬੇਕਮਾਨਸੁਰੋਵ ਵਜੋਂ ਹੋਈ ਹੈ। ਹਾਲਾਂਕਿ ਗੋਲੀਬਾਰੀ ਦੇ ਪਿੱਛੇ ਕੀ ਮਕਸਦ ਸੀ, ਇਹ ਅਜੇ ਸਪਸ਼ਟ ਨਹੀਂ ਹੈ। ਵੀਡੀਓ ਵਿਚ ਵੇਖਿਆ ਜਾ ਰਿਹਾ ਹੈ ਕਿ ਫਾਇਰਿੰਗ ਦੇ ਦੌਰਾਨ ਵਿਦਿਆਰਥੀ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋਂ ਛਾਲ ਮਾਰਦੇ ਨਜ਼ਰ ਆ ਰਹੇ ਹਨ।

Get the latest update about truescoop news, check out more about world, russia, perm university russia & international news

Like us on Facebook or follow us on Twitter for more updates.