International Olympic Day 2022: ਜਾਣੋ ਕਦੋਂ ਅਤੇ ਕਿਵੇਂ ਹੋਈ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ

ਅੱਜ ਦੁਨੀਆ ਭਰ 'ਚ ਅੰਤੱਰਾਹਸਟਰੀ ਓਲੰਪਿਕ ਡੇ ਮਨਾਇਆ ਜਾ ਰਿਹਾ ਹੈ। ਇਹ ਦਿਨ ਹਰ ਸਾਲ 23 ਜੂਨ ਖੇਡਾਂ, ਸਿਹਤ ਅਤੇ ਏਕਤਾ ਦੇ ਇੱਕ ਮਹਾਨ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਪੈਰਿਸ ਅੰਤਰਰਾਸ਼ਟਰੀ ਓਲੰਪਿਕ ਸੋਰਬੋਨ ਵਿੱਚ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ...

ਅੱਜ ਦੁਨੀਆ ਭਰ 'ਚ ਅੰਤੱਰਾਹਸਟਰੀ ਓਲੰਪਿਕ ਡੇ ਮਨਾਇਆ ਜਾ ਰਿਹਾ ਹੈ। ਇਹ ਦਿਨ ਹਰ ਸਾਲ 23 ਜੂਨ ਖੇਡਾਂ, ਸਿਹਤ ਅਤੇ ਏਕਤਾ ਦੇ ਇੱਕ ਮਹਾਨ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਪੈਰਿਸ ਅੰਤਰਰਾਸ਼ਟਰੀ ਓਲੰਪਿਕ ਸੋਰਬੋਨ ਵਿੱਚ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ।

ਕਦੋਂ ਸ਼ੁਰੂ ਕੀਤਾ ਗਿਆ ਓਲੰਪਿਕ ਡੇ ?
23 ਜੂਨ 1894 ਨੂੰ ਆਧੁਨਿਕ ਓਲੰਪਿਕ ਖੇਡਾਂ ਦੇ ਆਯੋਜਨ, ਪ੍ਰਚਾਰ ਅਤੇ ਨਿਯੰਤ੍ਰਣ ਲਈ 1894 ਵਿੱਚ ਸੋਰਬੋਨ (ਪੈਰਿਸ) ਵਿਖੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਦੀ ਸਥਾਪਨਾ ਕੀਤੀ ਗਈ। ਆਈਓਸੀ ਦੇ ਮੈਂਬਰ ਡਾਕਟਰ ਗ੍ਰਾਸ ਨੇ ਸਟਾਕਹੋਮ, ਸਵੀਡਨ ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 41ਵੇਂ ਸੈਸ਼ਨ ਵਿੱਚ ਵਿਸ਼ਵ ਓਲੰਪਿਕ ਦਿਵਸ ਦਾ ਵਿਚਾਰ ਪੇਸ਼ ਕੀਤਾ। ਕੁਝ ਮਹੀਨਿਆਂ ਬਾਅਦ, ਜਨਵਰੀ 1948 ਵਿੱਚ, ਸੇਂਟ ਮੋਰਿਟਜ਼, ਸਵਿਟਜ਼ਰਲੈਂਡ ਵਿੱਚ 42ਵੇਂ ਆਈਓਸੀ ਸੈਸ਼ਨ ਵਿੱਚ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ।

ਇਹ ਵੀ ਪੜ੍ਹੋ:- ਧਮਾਲ ਮਚਾ ਦੇਵੇਗਾ ਕ੍ਰਿਕੇਟ ਦਾ ਇਹ ਨਵਾਂ ਫਾਰਮੈਟ, ਮਹਿਲਾ-ਪੁਰਸ਼ ਖਿਡਾਰੀਆਂ ਦਾ ਇਕੱਠਿਆਂ ਹੋਵੇਗਾ ਮੁਕਾਬਲਾ

ਇਸ ਤੋਂ ਬਾਅਦ 23 ਜੂਨ 1948 ਨੂੰ ਪਹਿਲੀ ਵਾਰ ਦੁਨੀਆਭਰ 'ਚ ਪਹਿਲਾ ਅੰਤਰਰਾਸ਼ਟਰੀ ਓਲੰਪਿਕ ਦਿਵਸ ਮਨਾਇਆ ਗਿਆ। ਰਾਸ਼ਟਰੀ ਓਲੰਪਿਕ ਕਮੇਟੀਆਂ ਨੂੰ ਇਸ ਸਮਾਗਮ ਦਾ ਇੰਚਾਰਜ ਲਾਇਆ ਗਿਆ ਸੀ। ਇਸ ਮੌਕੇ ਤੇ ਪੁਰਤਗਾਲ, ਗ੍ਰੀਸ, ਆਸਟਰੀਆ, ਕੈਨੇਡਾ, ਸਵਿਟਜ਼ਰਲੈਂਡ, ਗ੍ਰੇਟ ਬ੍ਰਿਟੇਨ, ਉਰੂਗਵੇ, ਵੈਨੇਜ਼ੁਏਲਾ ਅਤੇ ਬੈਲਜੀਅਮ ਨੇ ਆਪੋ-ਆਪਣੇ ਦੇਸ਼ਾਂ ਵਿੱਚ ਓਲੰਪਿਕ ਦਿਵਸ ਦਾ ਆਯੋਜਨ ਕੀਤਾ। ਇਸ ਦਿਨ ਆਈ.ਓ.ਸੀ. ਦੇ ਪ੍ਰਧਾਨ ਸੀਗਫ੍ਰਾਈਡ ਐਡਸਟ੍ਰੋਮ ਨੇ ਦੁਨੀਆ ਭਰ ਦੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ।

ਓਲੰਪਿਕ ਡੇ 2022 ਦਾ ਥੀਮ ਕੀ ਹੈ?
2022 ਵਿੱਚ ਓਲੰਪਿਕ ਦਿਵਸ ਦੀ ਥੀਮ ਹੈ ਇਕੱਠੇ, ਸ਼ਾਂਤੀਪੂਰਨ ਵਿਸ਼ਵ ਲਈ। ਇਸ ਵਿੱਚ ਸੋਸ਼ਲ ਮੀਡੀਆ ਹੈਸ਼ਟੈਗ #Steps for Peace ਅਤੇ #OlympicDay ਵੀ ਹਨ। ਜਿਕਰਯੋਗ ਹੈ ਕਿ ਓਲੰਪਿਕ ਨੇ ਸ਼ਾਂਤੀ ਅਤੇ ਖੇਡਾਂ ਨੂੰ ਇਕੱਠੇ ਲਿਆਉਣ ਲਈ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ ਅਤੇ ਹਰ ਓਲੰਪਿਕ ਖੇਡਾਂ ਦੌਰਾਨ ਓਲੰਪਿਕ ਟ੍ਰਾਸ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

Get the latest update about sports news, check out more about international Olympics news & Olympics day

Like us on Facebook or follow us on Twitter for more updates.