INX Media Case : ਸੁਪਰੀਮ ਕੋਰਟ ਵਲੋਂ ਚਿਦੰਬਰਮ ਨੂੰ ਵੱਡਾ ਝੱਟਕਾ

ਆਈ. ਐੱਨ. ਐਕਸ ਮੀਡੀਆ ਕੇਸ 'ਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਅਰਜ਼ੀ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਪਰ ਅਦਾਲਤ ਤੋਂ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ। ਅਦਾਲਤ ਨੇ ਸਾਫ ਕਰ ਦਿੱਤਾ ਕਿ ਦਿੱਲੀ...

ਨਵੀਂ ਦਿੱਲੀ— ਆਈ. ਐੱਨ. ਐਕਸ ਮੀਡੀਆ ਕੇਸ 'ਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਅਰਜ਼ੀ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਪਰ ਅਦਾਲਤ ਤੋਂ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ। ਅਦਾਲਤ ਨੇ ਸਾਫ ਕਰ ਦਿੱਤਾ ਕਿ ਦਿੱਲੀ ਹਾਈਕੋਰਟ ਨੇ ਉਨ੍ਹਾਂ ਵਿਰੁੱਧ ਜੋ ਟਿੱਪਣੀ ਕੀਤੀ ਹੈ ਉਸ 'ਤੇ ਦਖਲ ਨਹੀਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਚਿਦੰਬਰਮ ਜ਼ਮਾਨਤ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹੇਠਲੀ ਅਦਾਲਤ ਵੱਲ ਰੁਖ ਕਰਨਾ ਹੋਵੇਗਾ। ਇਸ ਦਾ ਅਰਥ ਇਹ ਹੈ ਕਿ ਚਿਦੰਬਰਮ ਸੀ. ਬੀ. ਆਈ ਦੀ ਹਿਰਾਸਤ 'ਚ ਹੀ ਰਹਿਣਗੇ। ਇਨ੍ਹ੍ਹਾਂ ਸਾਰਿਆਂ ਵਿਚਕਾਰ ਈ. ਡੀ ਦੀ ਪਟੀਸ਼ਨ ਸੁਪਰੀਮ ਕੋਰਟ 'ਚ ਸੁਣਵਾਈ ਜਾਰੀ ਹੈ। ਅਦਾਲਤ ਨੇ ਕਿਹਾ ਹੈ ਕਿ ਸੀ. ਬੀ. ਆਈ ਵਿਰੁੱਧ ਪਟੀਸ਼ਨ 'ਤੇ ਇਸ ਪੜਾਅ 'ਚ ਸੁਣਵਾਈ ਸੰਭਵ ਨਹੀਂ ਹੈ। ਇਸ ਤੋਂ ਪਹਿਲਾਂ ਚਿਦੰਬਰਮ ਦੇ ਵਕੀਲ ਕਪਿਲ ਸਿੱਬਲ ਨੇ ਜਸਟਿਸ ਭਾਮੂਮਤੀ ਦੇ ਬੇਂਚ 'ਚ ਕੇਸ ਦੀ ਲਿਸਟਿੰਗ ਦੀ ਮੈਂਸ਼ਨ ਕੀਤਾ ਸੀ ਪਰ ਜਸਟਿਸ ਭਾਨੂਮਤੀ ਦਾ ਕਹਿਣਾ ਹੈ ਕਿ ਸੀ. ਜੇ. ਆਈ ਦੇ ਹੁਕਮ ਤੋਂ ਬਾਅਦ ਹੀ ਕੇਸ ਦੀ ਲਿਸਟਿੰਗ ਹੋ ਸਕਦੀ ਹੈ। ਅਦਾਲਤ ਦਾ ਕਹਿਣਾ ਹੈ ਕਿ ਰਜਿਸਟਰੀ ਇਸ 'ਤੇ ਉਚਿਤ ਕਦਮ ਉਠਾਵੇਗਾ। ਇਨ੍ਹਾਂ ਸਾਰਿਆਂ ਵਿਚਕਾਰ ਈਡੀ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਿੱਤਾ ਹੈ। ਈਡੀ ਮੁਤਾਬਕ ਚਿਦੰਬਰਮ ਅਤੇ ਦੂਜੇ ਸਾਜਿਸ਼ਕਰਤਾਵਾਂ ਕੋਲ੍ਹ ਅਰਜਨਟੀਨਾ ਸਮੇਤ ਦੂਜੇ ਦੇਸ਼ਾਂ 'ਚ ਕੀਮਤੀ ਸੰਪਤੀਆਂ ਹਨ।

ਜੀ-7 ਸਿਖਰ ਸੰਮੇਲਨ ਲਈ ਫਰਾਂਸ ਪਹੁੰਚੇ ਮੋਦੀ, ਵਿਸ਼ਵ ਦੇ ਕਈ ਨੇਤਾਵਾਂ ਨਾਲ ਕਰਨਗੇ ਮੁਲਾਕਾਤ

ਇਸ ਮਾਮਲੇ 'ਚ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਸ ਮੁਤਾਬਕ ਮਾਮਲਾ ਹਾਲੇ ਸੁਣਵਾਈ ਲਈ ਲਿਸਟ ਨਹੀਂ ਹੋਇਆ ਹੈ। ਇਸ ਕੇਸ 'ਚ ਈਡੀ ਨੇ ਇਤਰਾਜ਼ ਜਤਾਇਆ ਹੈ। ਇਸ ਤੋਂ ਪਹਿਲਾਂ ਉਹ ਸੀ. ਬੀ. ਆਈ ਦੀ ਹਿਰਾਸਤ 'ਚ ਹੈ। ਈਡੀ ਦਾ ਕਹਿਣਾ ਹੈ ਕਿ ਚਿਦੰਬਰਮ ਵਿਰੁੱਧ ਪੁਖਤਾ ਸਬੂਤ ਹਨ। ਜਾਂਚ ਏਜੰਸੀ ਦਾ ਸਪੱਸ਼ਟ ਮੰਨਣਾ ਹੈ ਕਿ ਚਿਦੰਬਰਮ ਨੂੰ ਰਾਹਤ ਨਹੀਂ ਮਿਲਣੀ ਚਾਹੀਦੀ।
ਸੀ. ਬੀ. ਆਈ ਨੇ ਆਪਣੀ ਦਲੀਲ 'ਚ ਕਿਹਾ ਕਿ ਇਹ ਗੱਲ ਸੱਚ ਹੈ ਕਿ ਚਿਦੰਬਰਮ ਨੂੰ ਜਦੋਂ ਸੱਦਿਆ ਗਿਆ ਉਹ ਜਾਂਚ 'ਚ ਸ਼ਾਮਲ ਹੋਏ ਪਰ ਜਿਨ੍ਹਾਂ ਸਵਾਲਾਂ ਦੇ ਜਵਾਬ ਦੀ ਦਰਕਾਰ ਜਾਂਚ ਏਜੰਸੀ ਨੂੰ ਸੀ ਉਹ ਕਦੇ ਨਹੀਂ ਮਿਲਿਆ। ਹਕੀਕਤ ਇਹ ਹੈ ਕਿ ਜਦੋਂ ਵੀ ਉਨ੍ਹਾਂ ਤੋਂ ਸਵਾਲ ਪੁੱਛੇ ਗਏ ਜਵਾਬ 'ਚ ਉਲਟੇ ਉਹ ਸਵਾਲ ਪੁੱਛਦੇ ਰਹੇ। ਆਈ. ਐੱਨ. ਐਕਸ ਮੀਡੀਆ ਕੇਸ ਸੰਵੇਦਨਸ਼ੀਲ ਵਿਸ਼ਾ ਹੈ, ਜਿਸ 'ਚ ਲੋਕਾਂ ਦੀ ਭਾਗੀਦਾਰੀ ਹੋ ਸਕਦੀ ਹੈ। ਲਿਹਾਜ਼ਾ ਹਿਰਾਸਤ 'ਚ ਲੈ ਕੇ ਉਨ੍ਹਾਂ ਤੋਂ ਪੁੱਛਗਿਛ ਦੀ ਜ਼ਰੂਰਤ ਹੈ। ਕੋਰਟ ਦੇ ਸਾਹਮਣੇ ਬਚਾਅ ਪੱਖ ਦੀਆਂ ਦਲੀਲਾਂ ਕੰਮ ਨਹੀਂ ਆਈਆਂ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਭੇਜ ਦਿੱਤਾ ਗਿਆ।

Get the latest update about P Chidambaram, check out more about Supreme Court, News In Punjabi, True Scoop News & INX Media Case

Like us on Facebook or follow us on Twitter for more updates.