ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਟੀਮ ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ ਲੱਗਿਆ ਹੈ। ਆਈ.ਪੀ.ਐੱਲ. ਦੇ 14ਵੇਂ ਸੀਜ਼ਨ ਦਾ ਆਗਾਜ਼ ਜਿੱਤ ਦੇ ਨਾਲ ਕਰਨ ਵਾਲੀ ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਐਨਰਿਕ ਨੋਰਤਜੇ ਨੂੰ ਕੋਰੋਨਾ ਹੋ ਗਿਆ ਹੈ। ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਨੋਰਤਜੇ ਤੋਂ ਪਹਿਲਾਂ ਦਿੱਲੀ ਕੈਪੀਟਲਸ ਦੇ ਹੀ ਅਕਸ਼ਰ ਪਟੇਲ ਨੂੰ ਵੀ ਕੋਰੋਨਾ ਹੋ ਗਿਆ ਸੀ। ਅਕਸ਼ਰ ਪਟੇਲ 28 ਮਾਰਚ ਨੂੰ ਟੀਮ ਦੇ ਹੋਟਲ ਪਹੁੰਚੇ ਸਨ। ਕੋਰੋਨਾ ਦੀ ਜਾਂਚ ਦੀ ਉਨ੍ਹਾਂ ਦੀ ਦੂਜੀ ਰਿਪੋਰਟ ਪਾਜ਼ੇਟਿਵ ਆਈ ਸੀ।
ਐਨਰਿਕ ਨੋਰਤਜੇ ਆਈ.ਪੀ.ਐੱਲ. ਵਿਚ ਹਿੱਸਾ ਲੈਣ ਦੇ ਲਈ ਪਿਛਲੇ ਮੰਗਲਵਾਰ ਨੂੰ ਮੁੰਬਈ ਪਹੁੰਚੇ ਸਨ। ਉਨ੍ਹਾਂ ਨੇ 7 ਦਿਨ ਦਾ ਕੁਆਰੰਟੀਨ ਪੀਰੀਅਡ ਵੀ ਪੂਰੀ ਕਰ ਲਿਆ। ਉਹ ਚੇੱਨਈ ਸੁਪਰ ਕਿੰਗਸ ਦੇ ਖਿਲਾਫ ਖੇਡੇ ਗਏ ਮੈਚ ਵਿਚ ਟੀਮ ਦਾ ਹਿੱਸਾ ਨਹੀਂ ਸਨ। ਦਿੱਲੀ ਕੈਪੀਟਲਸ ਨੇ ਉਸ ਮੈਚ ਵਿਚ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।
ਨੋਰਤਜੇ ਦਿੱਲੀ ਕੈਪੀਟਲਸ ਟੀਮ ਦੇ ਪ੍ਰਮੁੱਖ ਗੇਂਦਬਾਜ਼ ਹਨ। ਪਿਛਲੇ ਸੀਜ਼ਨ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਰਿਹਾ ਸੀ। ਉਨ੍ਹਾਂ ਨੇ ਰਾਜਸਥਾਨ ਰਾਇਲ ਦੇ ਖਿਲਾਫ 156.2 KMPH ਦੀ ਰਫਤਾਰ ਨਾਲ ਗੇਂਦ ਸੁੱਟੀ ਸੀ। ਇਹ 2012 ਤੋਂ 2020 ਦੇ ਆਈ.ਪੀ.ਐੱਲ. ਮੈਚਾਂ ਦੀ ਸਭ ਤੋਂ ਤੇਜ਼ ਗੇਂਦ ਸੀ।
ਇਹ ਵੀ ਪੜ੍ਹੋ: Alia Bhatt ਨੇ ਜਿੱਤੀ ਕੋਰੋਨਾ ਦੀ ਜੰਗ, ਕਿਹਾ-'ਅੱਜ ਦੇ ਸਮੇਂ 'ਚ ਨੈਗੇਟਿਵ ਹੋਣਾ ਚੰਗੀ ਗੱਲ'
ਇਹ ਵੀ ਪੜ੍ਹੋ: Alia Bhatt ਨੇ ਜਿੱਤੀ ਕੋਰੋਨਾ ਦੀ ਜੰਗ, ਕਿਹਾ-'ਅੱਜ ਦੇ ਸਮੇਂ 'ਚ ਨੈਗੇਟਿਵ ਹੋਣਾ ਚੰਗੀ ਗੱਲ'
Get the latest update about Fast Bowler, check out more about Truescoop News, Truescoop, Delhi Capitals & IPL 2021
Like us on Facebook or follow us on Twitter for more updates.