IPL-2021: ਦੋ ਵਿਕਟਕੀਪਰ ਕਪਤਾਨਾਂ ਵਿਚਾਲੇ ਹੋਵੇਗੀ ਅੱਜ ਦੀ ਫਾਈਟ, ਕੌਣ ਮਾਰੇਗਾ ਬਾਜ਼ੀ?

ਇੰਡੀਅਨ ਪ੍ਰੀਮਿਅਰ ਲੀਗ (IPL) 2021 ਦਾ ਚੌਥਾ ਮੁਕਾਬਲਾ ਸੋਮਵਾਰ ਨੂੰ ਰਾਜਸਥਾਨ ਰਾਇਲਸ ਅ...

ਨਵੀਂ ਦਿੱਲੀ: ਇੰਡੀਅਨ ਪ੍ਰੀਮਿਅਰ ਲੀਗ (IPL) 2021 ਦਾ ਚੌਥਾ ਮੁਕਾਬਲਾ ਸੋਮਵਾਰ ਨੂੰ ਰਾਜਸਥਾਨ ਰਾਇਲਸ ਅਤੇ ਪੰਜਾਬ ਕਿੰਗਸ ਵਿਚਾਲੇ ਖੇਡਿਆ ਜਾਵੇਗਾ। ਅੱਜ ਸ਼ਾਮ 7:30 ਵਜੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਕੇਐਲ ਰਾਹੁਲ ਅਤੇ ਸੰਜੂ ਸੈਮਸਨ ਆਹਮਣੇ-ਸਾਹਮਣੇ ਹੋਣਗੇ। ਰਾਹੁਲ ਜਿੱਥੇ ਪੰਜਾਬ ਕਿੰਗਸ ਦੀ ਅਗੁਵਾਈ ਕਰਨਗੇ ਤਾਂ ਉਥੇ ਹੀ ਸੰਜੂ ਦੇ ਹੱਥਾਂ ਵਿਚ ਰਾਜਸਥਾਨ ਰਾਇਲਸ ਦੀ ਕਮਾਨ ਹੋਵੇਗੀ। ਦੋਵਾਂ ਹੀ ਟੀਮਾਂ ਦਾ ਇਹ ਪਹਿਲਾ ਮੈਚ ਹੈ ਅਤੇ ਦੋਵੇਂ ਹੀ ਜਿੱਤ ਦੇ ਨਾਲ ਆਪਣੇ ਅਭਿਆਨ ਦਾ ਆਗਾਜ ਕਰਨਾ ਚਾਹੁਣਗੀਆਂ। ਖਾਸ ਗੱਲ ਹੈ ਕਿ ਦੋਵਾਂ ਟੀਮਾਂ ਦੇ ਕਪਤਾਨ ਹੀ ਵਿਕਟਕੀਪਰ ਹਨ । 

ਰਾਜਸਥਾਨ ਨੇ 21 ਮੈਚਾਂ ਵਿਚੋਂ 12 ਜਿੱਤੇ
ਅੱਜ ਦੇ ਮੁਕਾਬਲੇ ਦੀ ਗੱਲ ਕਰੀਏ ਤਾਂ ਰਾਜਸਥਾਨ ਅਤੇ ਪੰਜਾਬ ਦੋਵੇਂ ਹੀ ਟੀਮਾਂ ਕਾਫ਼ੀ ਮਜ਼ਬੂਤ ਨਜ਼ਰ ਆ ਰਹੀ ਹੈ। ਪਰ ਇਸ ਮੈਚ ਵਿਚ ਪੰਜਾਬ ਦਾ ਪੱਖ ਭਾਰੀ ਹੈ। ਇਸ ਮੁਕਾਬਲੇ ਵਿਚ ਪੰਜਾਬ ਨੂੰ ਪਹਿਲੀ ਜਿੱਤ ਮਿਲ ਸਕਦੀ ਹੈ। ਪਿੱਚ ਨੂੰ ਵੇਖਦੇ ਹੋਏ ਇਹ ਮੈਚ ਹਾਈ ਸਕੋਰਿੰਗ ਹੋ ਸਕਦਾ ਹੈ। ਪੰਜਾਬ ਦਾ ਬੱਲੇਬਾਜ਼ੀ ਕ੍ਰਮ ਵੀ ਵਾਨਖੇੜੇ ਦੀ ਬੱਲੇਬਾਜੀ ਦੇ ਅਨੁਕੂਲ ਪਿੱਚ ਉੱਤੇ ਕਿਸੇ ਵੀ ਵਿਰੋਧੀ ਟੀਮ ਲਈ ਖਤਰਨਾਕ ਹੋਵੇਗਾ। ਪੰਜਾਬ ਦੀ ਪਾਵਰ-ਪੈਕ ਬੱਲੇਬਾਜ਼ੀ ਨੂੰ ਰੋਕਨਾ ਰਾਜਸਥਾਨ ਲਈ ਵੱਡੀ ਚੁਣੌਤੀ ਹੈ। ਰਾਜਸਥਾਨ ਦੀ ਸਭ ਤੋਂ ਵੱਡੀ ਸਮੱਸਿਆ ਵਿਦੇਸ਼ੀ ਤੇਜ਼ ਗੇਂਦਬਾਜ਼ਾਂ ਦੀ ਕਮੀ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 21 ਮੈਚ ਖੇਡੇ ਜਾ ਚੁੱਕੇ ਹਨ। ਜਿਸ ਵਿਚ ਰਾਜਸਥਾਨ ਨੇ 12 ਮੁਕਾਬਲੇ ਜਿੱਤੇ ਹਨ ਜਦੋਂ ਕਿ ਪੰਜਾਬ ਨੂੰ 9 ਵਿਚ ਜਿੱਤ ਮਿਲੀ। ਦੱਸ ਦਈਏ ਕਿ ਰਾਜਸਥਾਨ ਅਤੇ ਪੰਜਾਬ ਦੀ ਅੱਜ ਤੱਕ ਪਲੇਆਫ ਵਿਚ ਇਕ ਵੀ ਭਿੜੰਤ ਨਹੀਂ ਹੋਈ ਹੈ। 

ਰਾਜਸਥਾਨ ਦੀ ਸੰਭਾਵਿਤ ਪਲੇਇੰਗ ਇਲੈਵਨ ਟੀਮ 
ਬੈਨ ਸਟੋਕਸ, ਜੋਸ ਬਟਲਰ (ਵਿਕਟਕੀਪਰ), ਸੰਜੂ ਸੈਮਸਨ (ਕਪਤਾਨ) , ਲਿਆਮ ਲਿਵਿੰਗਸਟੋਨ, ਰਿਆਨ ਪਰਾਗ, ਸ਼ਿਵਮ ਦੁਬੇ, ਕ੍ਰਿਸ ਮਾਰਿਸ, ਰਾਹੁਲ ਤੇਵਤੀਆ, ਸ਼੍ਰੇਅਸ ਗੋਪਾਲ, ਕਾਰਤਿਕ ਤਿਆਗੀ ਅਤੇ ਜੈ ਦੇਵ ਉਨਾਦਕਟ। 

ਪੰਜਾਬ ਦੀ ਸੰਭਾਵਿਤ ਪਲੇਇੰਗ ਇਲੇਵਨ ਟੀਮ 
ਕੇਐਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਮਯੰਕ ਅਗਰਵਾਲ, ਕ੍ਰਿਸ ਗੇਲ, ਨਿਕੋਲਸ ਪੂਰਨ, ਮੋਇਜੇਜ ਹੇਨਰਿਕਸ, ਸਰਫਰਾਜ਼ ਖਾਨ, ਸ਼ਾਹਰੁਖ ਖਾਨ, ਮੁਹੰਮਦ ਸ਼ਮੀ, ਝਾਏ ਰਿਚਰਡਸਨ, ਰਵੀ ਬਿਸ਼ਨੋਈ ਅਤੇ ਅਰਸ਼ਦੀਪ ਸਿੰਘ।

Get the latest update about RR vs PBK match, check out more about win, today, Truescoop & IPL 2021

Like us on Facebook or follow us on Twitter for more updates.