IPL 2022: ਜੀਟੀ ਵਿਰੁੱਧ ਮਾਰਕੋ ਜੈਨਸਨ ਦੇ ਆਖਰੀ ਓਵਰ ਤੇ ਫੁੱਟਿਆ ਮੁਥੱਈਆ ਮੁਰਲੀਧਰਨ ਦਾ ਗੁੱਸਾ, ਮੂੰਹੋ ਨਿਕਲਿਆ What The ... ਵੀਡੀਓ ਵਾਇਰਲ

ਇੰਡੀਅਨ ਪ੍ਰੀਮੀਅਰ ਲੀਗ ਖੇਡ ਦਾ ਮੈਦਾਨ ਹੀ ਐਸਾ ਹੁੰਦਾ ਹੈ ਜਿਥੇ ਹਰ ਕੋਈ ਇੱਕ ਦੂਜੇ ਨਾਲ ਜੁੜਿਆ ਮਹਿਸੂਸ ਕਰਦਾ ਹੈ ਅਕਸਰ ਹੀ ਦਰਸ਼ਕਾਂ, ਖਿਡਾਰੀਆਂ ਦੀਆਂ ਵੱਖ ਵੱਖ ਪ੍ਰਤੀਕਿਰਿਆਵਾਂ ਭਾਵਨਾਵਾਂ ਕੈਮਰੇ 'ਚ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਹੀ ਇਕ ਨਜ਼ਾਰਾ ਕੱਲ ਦੇਖਣ ਨੂੰ ਮਿਲਿਆ ਜਿਥੇ ਸ਼੍ਰੀਲੰਕਾ ਦੇ ਮਹਾਨ ਖਿਡਾਰੀ ਮੁਥੱਈਆ...

ਨਵੀਂ ਦਿੱਲੀ:- ਇੰਡੀਅਨ ਪ੍ਰੀਮੀਅਰ ਲੀਗ ਖੇਡ ਦਾ ਮੈਦਾਨ ਹੀ ਐਸਾ ਹੁੰਦਾ ਹੈ ਜਿਥੇ ਹਰ ਕੋਈ ਇੱਕ ਦੂਜੇ ਨਾਲ ਜੁੜਿਆ ਮਹਿਸੂਸ ਕਰਦਾ ਹੈ ਅਕਸਰ ਹੀ ਦਰਸ਼ਕਾਂ, ਖਿਡਾਰੀਆਂ ਦੀਆਂ ਵੱਖ ਵੱਖ ਪ੍ਰਤੀਕਿਰਿਆਵਾਂ ਭਾਵਨਾਵਾਂ ਕੈਮਰੇ 'ਚ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਹੀ ਇਕ ਨਜ਼ਾਰਾ ਕੱਲ ਦੇਖਣ ਨੂੰ ਮਿਲਿਆ ਜਿਥੇ ਸ਼੍ਰੀਲੰਕਾ ਦੇ ਮਹਾਨ ਖਿਡਾਰੀ ਮੁਥੱਈਆ ਮੁਰਲੀਧਰਨ ਜੋ ਕਿ ਆਪਣੀ ਟੀਮ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਇਨਾਂ ਨਾਰਾਜ ਹੋਏ ਕਿ ਉਸ ਦੇ ਮੂੰਹੋ ਅਪਸ਼ਬਦ ਨਿਕਲ ਗਏ ਤੇ ਇਹ ਮੁਮੈਂਟ ਕੈਮਰੇ ਚ ਕੈਦ ਹੋ ਗਿਆ। ਜਿਸ ਤੋਂ ਬਾਅਦ ਇਹ ਵੀਡੀਓ ਕਾਫੀ ਵਾਰੀ ਵਾਇਰਲ ਵੀ ਹੋਇਆ। ਗੁੱਸੇ 'ਚ  ਚੀਕਦੇ ਮੁਥੱਈਆ ਮੁਰਲੀਧਰਨ ਨੂੰ ਮੂੰਹੋ     ਬੋਲਦੇ ਦੇਖਿਆ ਗਿਆ ਕਿਉਂਕਿ ਉਸਦੀ ਟੀਮ ਨੂੰ  ਵਾਨਖੇੜੇ ਸਟੇਡੀਅਮ ਵਿੱਚ ਗੁਜਰਾਤ ਟਾਇਟਨਸ ਤੋਂ ਪੰਜ ਵਿਕਟਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।  ।
ਇਹ ਗੱਲ ਸਨਰਾਈਜ਼ਰਜ਼ ਹੈਦਰਾਬਾਦ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡੇ ਗਏ ਮੈਚ ਦੌਰਾਨ ਵੀ ਜ਼ਾਹਰ ਹੋਈ। ਜਿੱਥੇ ਆਰੇਂਜ ਆਰਮੀ ਨੂੰ ਦਿਲ ਦਹਿਲਾਉਣ ਵਾਲੀ ਹਾਰ ਦਾ ਸਾਹਮਣਾ ਕਰਨਾ ਪਿਆ। SRH ਦੇ ਖਿਲਾਫ ਖੇਡ ਨੂੰ ਜਿੱਤਣ ਲਈ ਗੁਜਰਾਤ ਟਾਈਟਨਸ ਅੰਤਿਮ ਓਵਰ ਵਿੱਚ 22 ਦੌੜਾਂ ਦੀ ਲੋੜ ਸੀ ਜਦੋਂ ਮਾਰਕੋ ਜੈਨਸਨ ਨੂੰ ਆਖਰੀ ਓਵਰ ਵਿੱਚ 22 ਰਨਾਂ ਦੇ ਬਚਾਅ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਰਾਸ਼ਿਦ ਖਾਨ ਅਤੇ ਰਾਹੁਲ ਤਿਵਾਤੀਆ ਦੀ ਜੋੜੀ ਨੇ ਮਾਰਕੋ ਜੈਨਸਨ ਦੇ ਆਖ਼ਰੀ ਓਵਰ ਵਿੱਚ ਚਾਰ ਛੱਕੇ ਜੜ ਕੇ ਟਾਈਟਨਜ਼ ਲਈ ਇਸ ਮੁਕਾਬਲੇ ਨੂੰ ਹੋਰ ਵੀ ਰੋਮਾਂਚਕ ਬਣਾ ਦਿੱਤਾ। ਰਾਸ਼ਿਦ ਖਾਨ ਨੇ ਮੈਚ ਦੀ ਆਖਰੀ ਗੇਂਦ 'ਤੇ ਜਿੱਤ ਲਈ ਲੋੜੀਂਦੇ 3 ਦੌੜਾਂ ਦੇ ਕੇ ਆਖਰੀ ਗੇਂਦ 'ਤੇ ਛੱਕਾ ਜੜ ਦਿੱਤਾ। ਜਿਸ ਨੂੰ ਦੇਖ ਮੁਥੱਈਆ ਮੁਰਲੀਧਰਨ ਆਪਣੇ ਗੁਸੇ ਨੂੰ ਨਾ ਸੰਭਾਲ ਸਕੇ ਤੇ ਆਪਣੇ ਬੈਂਚ ਤੋਂ ਉੱਠ ਖੜ੍ਹੇ ਹੋ ਗਏ ਇਸ ਦੌਰਾਨ ਹੀ ਮੁਰਲੀਧਰਨ ਦੀ ਪ੍ਰਤੀਕਿਰਿਆ ਤੋਂ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ।  

ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਏਡਨ ਮਾਰਕਰਮ ਦੇ ਅਰਧ ਸੈਂਕੜੇ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਪਹਿਲੀ ਪਾਰੀ ਵਿੱਚ 195/6 ਤੱਕ ਪਹੁੰਚਾਇਆ। ਗੁਜਰਾਤ ਲਈ ਮੁਹੰਮਦ ਸ਼ਮੀ ਨੇ ਤਿੰਨ ਵਿਕਟਾਂ ਲਈਆਂ ਜਦਕਿ ਯਸ਼ ਦਿਆਲ ਅਤੇ ਅਲਜ਼ਾਰੀ ਜੋਸੇਫ ਨੇ ਇਕ ਵਿਕਟ ਲਈ। ਇਸ ਜਿੱਤ ਨਾਲ ਗੁਜਰਾਤ ਟਾਈਟਨਸ ਅੱਠ ਮੈਚਾਂ ਵਿੱਚ 14 ਅੰਕਾਂ ਨਾਲ ਸਿਖਰ ’ਤੇ ਵਾਪਸੀ ਕਰ ਗਈ ਹੈ। ਸਨਰਾਈਜ਼ਰਜ਼ 10 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ।

Get the latest update about CRICKET, check out more about Muttiah Muralitharan, IPL 2022 & Muttiah Muralitharan VIRAL VIDEO

Like us on Facebook or follow us on Twitter for more updates.