IPL-2022 : ਆਈ.ਪੀ.ਐੱਲ. ਸ਼ਡਿਊਲ ਆਉਂਦੇ ਹੀ ਸੀ.ਐੱਸ.ਕੇ ਦੀ ਟੀਮ ਨਾਲ ਧੋਨੀ ਨੇ ਖਿਚੀ ਤਿਆਰੀ

ਆਈ.ਪੀ.ਐਲ. ਲੀਗ ਪੜਾਅ ਦੇ ਸਾਰੇ 70 ਮੈਚ ਮਹਾਰਾਸ਼ਟਰ ਵਿੱਚ ਖੇਡੇ ਜਾਣਗੇ। 55 ਮੈਚ ਮੁੰਬਈ ਅਤੇ 15 ਪੁਣੇ 'ਚ ਹੋਣਗੇ। 20 ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਅਤੇ ਡਾ.ਡੀ.ਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾਵੇਗਾ

ਨਵੀਂ ਦਿੱਲੀ— ਆਈ.ਪੀ.ਐਲ. ਲੀਗ ਪੜਾਅ ਦੇ ਸਾਰੇ 70 ਮੈਚ ਮਹਾਰਾਸ਼ਟਰ ਵਿੱਚ ਖੇਡੇ ਜਾਣਗੇ। 55 ਮੈਚ ਮੁੰਬਈ ਅਤੇ 15 ਪੁਣੇ 'ਚ ਹੋਣਗੇ। 20 ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਅਤੇ ਡਾ.ਡੀ.ਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾਵੇਗਾ, ਜਦਕਿ 15 ਮੈਚ ਬ੍ਰੇਬੋਰਨ ਸਟੇਡੀਅਮ 'ਚ ਖੇਡੇ ਜਾਣਗੇ। ਬਾਕੀ 15 ਮੈਚ ਪੁਣੇ ਦੇ ਐਮਸੀਏ ਇੰਟਰਨੈਸ਼ਨਲ ਸਟੇਡੀਅਮ ਵਿੱਚ ਹੋਣਗੇ।

ਆਈਪੀਐਲ ਦੀਆਂ ਦੋ ਨਵੀਆਂ ਟੀਮਾਂ ਲਖਨਊ ਸੁਪਰ ਜਾਇੰਟਸ ਅਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ 28 ਮਾਰਚ ਤੋਂ ਆਪਣੀ ਮੁਹਿੰਮ ਸ਼ੁਰੂ ਕਰਨਗੀਆਂ। ਇਸ ਦਿਨ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਵਾਨਖੇੜੇ 'ਚ ਹੀ ਮੈਚ ਖੇਡਿਆ ਜਾਵੇਗਾ।

IPL 2022 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਦਾ ਪਹਿਲਾ ਮੈਚ 26 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਫਾਈਨਲ ਮੈਚ 29 ਮਈ ਨੂੰ ਖੇਡਿਆ ਜਾਣਾ ਹੈ। ਪਿਛਲੇ ਸੀਜ਼ਨ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਵੀ ਕ੍ਰਿਕਟ ਦੀ ਸਭ ਤੋਂ ਵੱਡੀ ਲੀਗ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਚੇਨਈ ਸੁਪਰ ਕਿੰਗਜ਼ ਨੇ ਟਵਿੱਟਰ 'ਤੇ ਧੋਨੀ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਟੀਮ ਨੇ ਇਸ ਫੋਟੋ ਦੇ ਨਾਲ ਕੈਪਸ਼ਨ 'ਚ ਲਿਖਿਆ, ''ਅਸੀਂ ਸਾਰੇ ਪਹਿਲੇ ਦਿਨ ਦਾ ਇੰਤਜ਼ਾਰ ਕਰ ਰਹੇ ਹਾਂ।'' ਚੇਨਈ ਦੀ ਟੀਮ ਫਿਲਹਾਲ ਸੂਰਤ ਦੇ ਲਾਲਾਭਾਈ ਕੰਟਰੈਕਟਰ ਸਟੇਡੀਅਮ 'ਚ ਅਭਿਆਸ ਕਰ ਰਹੀ ਹੈ।


ਲੀਗ ਪੜਾਅ ਦੇ 70 ਮੈਚ ਮਹਾਰਾਸ਼ਟਰ ਵਿੱਚ ਹੋਣਗੇ
- ਆਈ.ਪੀ.ਐਲ. ਲੀਗ ਪੜਾਅ ਦੇ ਸਾਰੇ 70 ਮੈਚ ਮਹਾਰਾਸ਼ਟਰ ਵਿੱਚ ਖੇਡੇ ਜਾਣਗੇ। 55 ਮੈਚ ਮੁੰਬਈ ਅਤੇ 15 ਪੁਣੇ 'ਚ ਹੋਣਗੇ। 20 ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਅਤੇ ਡਾ.ਡੀ.ਵਾਈ ਪਾਟਿਲ ਸਟੇਡੀਅਮ 'ਚ ਖੇਡੇ ਜਾਣਗੇ, ਜਦਕਿ 15 ਮੈਚ ਬ੍ਰੇਬੋਰਨ ਸਟੇਡੀਅਮ 'ਚ ਖੇਡੇ ਜਾਣਗੇ। ਬਾਕੀ 15 ਮੈਚ ਪੁਣੇ ਦੇ ਐਮਸੀਏ ਇੰਟਰਨੈਸ਼ਨਲ ਸਟੇਡੀਅਮ ਵਿੱਚ ਹੋਣਗੇ।

ਆਈ.ਪੀ.ਐਲ. ਦੀਆਂ ਦੋ ਨਵੀਆਂ ਟੀਮਾਂ ਲਖਨਊ ਸੁਪਰ ਜਾਇੰਟਸ ਅਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ 28 ਮਾਰਚ ਤੋਂ ਆਪਣੀ ਮੁਹਿੰਮ ਸ਼ੁਰੂ ਕਰਨਗੀਆਂ। ਇਸ ਦਿਨ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਵਾਨਖੇੜੇ 'ਚ ਹੀ ਮੈਚ ਖੇਡਿਆ ਜਾਵੇਗਾ।Get the latest update about Maharashtra, check out more about IPL 2022, Truescoop, Truescoopnews & CSK team

Like us on Facebook or follow us on Twitter for more updates.