ਆਈ.ਪੀ.ਐਲ ਸੀਜ਼ਨ 12 ਹੋਇਆ ਸਮਾਪਤ, ਜਾਣੋ ਕਿਹੜੇ ਖਿਡਾਰੀ ਨੇ ਜਿੱਤਿਆ ਕਿਹੜਾ ਇਨਾਮ

ਨਵੀ ਦਿੱਲੀ:- 12 ਮਈ ਨੂੰ ਚੇਨਈ ਅਤੇ ਮੁੰਬਈ ਵਿਚਾਲੇ ਹੋਈ ਫਾਈਨਲ ਜੰਗ ਵਿੱਚ ਜੋ ਨਤੀਜਾ ਸਾਹਮਣੇ ਆਇਆ ਉਸ ਨੇ ਪੂਰੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ। ਮੁੰਬਈ ਨੇ ਇਹ ਮੁਕਾਬਲਾ ਸਿਰਫ਼ 1 ਸਕੋਰ...

ਨਵੀ ਦਿੱਲੀ:- 12 ਮਈ ਨੂੰ ਚੇਨਈ ਅਤੇ ਮੁੰਬਈ ਵਿਚਾਲੇ ਹੋਈ ਫਾਈਨਲ ਜੰਗ ਵਿੱਚ ਜੋ ਨਤੀਜਾ ਸਾਹਮਣੇ ਆਇਆ ਉਸ ਨੇ ਪੂਰੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ। ਮੁੰਬਈ ਨੇ ਇਹ ਮੁਕਾਬਲਾ ਸਿਰਫ਼ 1 ਸਕੋਰ ਦੇ ਫ਼ਰਕ ਨਾਲ ਜਿੱਤ ਲਿਆ। ਸੀਜ਼ਨ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇਨਾਮਾਂ ਨਾਲ ਵੀ ਨਿਵਾਜਿਆ ਗਿਆ। ਚੈਂਪੀਅਨ ਟੀਮ ਮੁੰਬਈ ਨੇ 20 ਕਰੋੜ ਦੀ ਇਨਾਮੀ ਰਾਸ਼ੀ ਹਾਸਿਲ ਕੀਤੀ ਜਦਕਿ ਚੇਨਈ ਟੀਮ ਨੂੰ 12.5 ਕਰੋੜ ਰੁਪਇਆ ਮਿਲਿਆ। ਫਾਈਨਲ ਮੁਕਾਬਲੇ ਦਾ ਮੈਨ ਆਫ਼ ਦੀ ਮੈਚ ਜਸਪ੍ਰੀਤ ਬੁਮਰਾ ਨੂੰ ਮਿਲਿਆ ਜਿਸ ਨੇ 4 ਓਵਰ ਵਿੱਚ ਸਿਰਫ਼ 14 ਰਨ ਦੇ ਕੇ 2 ਵਿਕਟ ਹਾਸਿਲ ਕੀਤੇ। 204.81 ਦੀ ਸਟ੍ਰਾਇਕ ਰੇਟ ਨਾਲ ਧਮਾਕੇਦਾਰ ਬੱਲੇਬਾਜ਼ੀ ਕਰਨ ਵਾਲੇ ਆਂਦ੍ਰੇ ਰਸਲ ਨੂੰ ਟੂਰਨਾਮੈਂਟ ਦਾ ਸੁਪਰ ਸਟ੍ਰਾਇਕਰ ਆਫ ਦਾ ਸੀਜ਼ਨ ਅਤੇ ਮੋਸਟ ਵੈਲੂਏਵਲ ਪਲੈਅਰ ਚੁਣਿਆ ਗਿਆ। ਆਪਣੇ ਹਮ-ਵਤਨੀ ਕਗਿਸੋ ਰਬਾਡਾ ਨੂੰ 1 ਵਿਕਟ ਨਾਲ ਪਿੱਛੇ ਛੱਡ ਇਮਰਾਨ ਤਾਹਿਰ ਨੇ 26 ਵਿਕਟ ਲੈ ਕੇ ਪਰਪਲ ਕੈਪ ਤੇ ਆਪਣਾ ਕਬਜ਼ਾ ਜਮਾਇਆ। 12 ਮੈਚ ਖੇਡ 692 ਰਨ ਬਣਾ ਕੇ ਡੇਵਿਡ ਵਾਰਨਰ ਨੇ ਓਰੇਂਜ ਕੈਪ ਤੇ ਆਪਣਾ ਹੱਕ ਜਤਾਇਆ।

ਟੀਮ ਇੰਡੀਆ ਦਾ ਵਰਲਡ ਕੱਪ 2019 ਲਈ ਸਫ਼ਰ ਹੋਵੇਗਾ ਦਮਦਾਰ, ਜਾਣੋ ਕਿਵੇਂ

ਕੇ.ਐਲ. ਰਾਹੁਲ ਓਰੇਂਜ ਕੈਪ ਦੀ ਸੂਚੀ ਵਿੱਚ 593 ਸਕੋਰ ਬਣਾ ਕੇ ਦੂਜੇ ਸਥਾਨ ਨੇ ਤੇ ਰਹੇ ਅਤੇ ਐਫ.ਬੀ.ਬੀ ਸਟਾਈਲਸ਼ ਪਲੇਅਰ ਆਫ ਦਾ ਸੀਜ਼ਨ ਵੀ ਬਣੇ।  ਰਾਹੁਲ 3 ਬਾਰ ਇਹ ਖਿਤਾਬ ਆਪਣੇ ਨਾਮ ਕਰ ਚੁੱਕੇ ਨੇ। ਬੈਸਟ ਕੈਚ ਦਾ ਐਵਾਰਡ ਕੀਰੋਨ ਪੋਲਾਰਡ ਨੂੰ ਮਿਲਿਆ ਜਿਸ ਨੇ ਡੀਪ ਪੁਆਇੰਟ ਤੇ ਉੱਚੀ ਛਾਲ ਮਾਰ ਤੇ ਸੁਰੇਸ਼ ਰੈਨਾ ਦਾ ਅਸੰਭਵ ਲੱਗ ਰਿਹਾ ਕੈਚ ਫੜਿਆ ਸੀ। ਸਨਰਾਇਜ਼ਰ ਹੈਦਰਾਬਾਦ ਨੇ 15 ਮੈਚ ਖੇਡ 150 ਅੰਕ ਹਾਸਿਲ ਕਰ ਕੇ ਫੇਅਰ ਪਲੇਅ ਦਾ ਖਿਤਾਬ ਆਪਣੇ ਨਾਮ ਕੀਤਾ। 19 ਸਾਲਾ ਨੌਜਵਾਨ ਖਿਡਾਰੀ ਸ਼ੁਭਮਨ ਗਿੱਲ ਨੇ 124.30 ਦੀ ਸਟ੍ਰਾਈਕ ਰੇਟ ਨਾਲ ਟਾਪ ਆਰਡਰ ਵਿੱਚ ਖੇਡ 3 ਅਰਧ ਸੈਂਕੜੇ ਬਣਾ ਕੇ ਇਮ੍ਰਜਿੰਗ ਪਲੇਅਰ ਦਾ ਐਵਾਰਡ ਆਪਣੀ ਝੋਲੀ ਪਾਇਆ। ਇਸ ਆਈ.ਪੀ.ਐਲ ਸੀਜ਼ਨ ਦੌਰਾਨ ਹਾਰਦਿਕ ਪਾਂਡਿਆ ਨੇ ਕੋਲਕਾਤਾ ਖਿਲਾਫ਼ ਤਾਬੜਤੋੜ ਬੱਲੇਬਾਜੀ ਕਰਦਿਆਂ 17 ਗ਼ੇਦਾਂ ਵਿੱਚ 50 ਰਨ ਪੂਰੇ ਕਰ ਸਭ ਤੋਂ ਤੇਜ਼ ਅਰਧ ਸੈਂਕੜੇ ਦਾ ਰਿਕਾਰਡ ਆਪਣੇ ਨਾਮ ਕੀਤਾ। ਰਾਹੁਲ ਚਾਹਰ ਨੇ ਇਸ ਸੀਜ਼ਨ ਦੌਰਾਨ ਮੁੰਬਈ ਨੂੰ ਕਈ ਵਾਰ ਮੈਚ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾ ਕੇ ਗੇਮ ਚੇਜ਼ਰ ਆਫ਼ ਦਾ ਸੀਜ਼ਨ ਦਾ ਇਨਾਮ ਹਾਸਿਲ ਕੀਤਾ। ਇਹਨਾਂ ਸਾਰੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਟਰਾਫੀ ਦੇ ਨਾਲ 10 ਲੱਖ ਦੀ ਇਨਾਮੀ ਰਾਸ਼ੀ ਨਾਲ ਵੀ ਸਨਮਾਨਿਤ ਕੀਤਾ ਗਿਆ।

Get the latest update about Mumbai Indians, check out more about Andre Russell, Hardik Pandya, Rahul Sharma & IPL 2019

Like us on Facebook or follow us on Twitter for more updates.