ਕੋਰੋਨਾ ਦੇ ਕਹਿਰ ਵਿਚਾਲੇ IPL ਹੋਇਆ ਸਸਪੈਂਡ, BCCI ਦਾ ਵੱਡਾ ਫੈਸਲਾ

ਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੇ ਵਿਚਾਲੇ ਆਈ.ਪੀ.ਐੱਲ. ਨੂੰ ਸਸਪੈਂਡ ਕਰਨ ਦਾ ਫੈਸਲਾ...

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੇ ਵਿਚਾਲੇ ਆਈ.ਪੀ.ਐੱਲ. ਨੂੰ ਸਸਪੈਂਡ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਆਈ.ਪੀ.ਐੱਲ. ਦੀਆਂ ਕਈ ਟੀਮਾਂ ਵਿਚ ਕੋਰੋਨਾ ਦੇ ਕੇਸ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਬੀ.ਸੀ.ਸੀ.ਆਈ. ਨੇ ਇਹ ਫੈਸਲਾ ਲਿਆ ਹੈ। ਟੀਮ ਦੇ ਖਿਡਾਰੀਆਂ ਤੇ ਮੈਂਬਰਾਂ ਦੇ ਲਗਾਤਾਰ ਪਾਜ਼ੇਟਿਵ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ।

ਕੋਰੋਨਾ ਦੇ ਇਨਫੈਕਸ਼ਨ ਕਾਲ ਵਿਚ ਬੀ.ਸੀ.ਸੀ.ਆਈ. ਨੇ ਮਜ਼ਬੂਤ ਬਾਇਓ-ਬਬਲ ਦਾ ਹਵਾਲਾ ਦਿੱਤਾ ਸੀ, ਜਿਸ ਤੋਂ ਬਾਅਦ 29 ਮੈਚ ਹੀ ਸਫਲਤਾਪੂਰਵਕ ਕਰਾਏ ਜਾ ਸਕੇ। ਚੇੱਨਈ ਤੇ ਮੁੰਬਈ ਦੇ ਪੜਾਅ ਦੇ ਸਾਰੇ ਮੈਚ ਪੂਰੇ ਹੋਏ ਹਨ ਪਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਸੀਜ਼ਨ ਦੇ 30ਵਾਂ ਮੈਚ ਨਹੀਂ ਖੇਡਿਆ ਜਾ ਸਕਿਆ ਸੀ।

ਦਰਅਸਲ ਅੱਜ ਦਿੱਲੀ ਵਿਚ ਹੋਣ ਵਾਲੇ ਮੁੰਬਈ-ਸਨਰਾਈਜ਼ਰਸ ਮੈਚ ਨੂੰ ਲੈ ਕੇ ਪਹਿਲਾਂ ਤੋਂ ਹੀ ਚਿੰਤਾ ਬਣੀ ਹੋਈ ਸੀ ਕਿਉਂਕਿ ਮੁੰਬਈ ਇੰਡੀਅਨਸ ਨੇ ਸ਼ਨੀਵਾਰ ਨੂੰ ਸੀ.ਐੱਸ.ਕੇ. ਦੇ ਖਿਲਾਫ ਮੈਚ ਖੇਡਿਆ ਸੀ ਤੇ ਮੈਚ ਦੌਰਾਨ ਬਾਲਾਜੀ ਉਸ ਦੇ ਕਈ ਖਿਡਾਰੀਆਂ ਦੇ ਸੰਪਰਕ ਵਿਚ ਆਏ ਸਨ ਤੇ ਹੁਣ ਸਨਰਾਈਜ਼ਰਸ ਦੇ ਰਿੱਧੀਮਾਨ ਸਾਹਾ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਖਬਰ ਆਈ ਹੈ। ਕੇ.ਕੇ.ਆਰ. ਦੇ ਵਰੂਣ ਚੱਕਰਵਰਤੀ ਤੇ ਸੰਦੀਪ ਵਾਰੀਅਰ ਪਹਿਲਾਂ ਹੀ ਪਾਜ਼ੇਟਿਵ ਪਾਏ ਗਏ ਸਨ। ਰਿਪੋਰਟ ਇਹ ਵੀ ਹੈ ਕਿ ਦਿੱਲੀ ਕੈਪੀਟਲ ਦੇ ਅਮਿਕ ਮਿਸ਼ਰਾ ਵੀ ਪਾਜ਼ੇਟਿਵ ਹਨ।

ਕੋਰੋਨਾ ਕਾਲ ਵਿਚ ਆਈ.ਪੀ.ਐੱਲ. ਦੇ ਆਯੋਜਨ ਉੱਤੇ ਸਵਾਲ ਉੱਠ ਰਹੇ ਹਨ। ਆਸਟਰੇਲੀਆ ਦੇ ਤਿੰਨ ਖਿਡਾਰੀ ਆਈਪੀਐੱਲ ਤੋਂ ਹਟ ਚੁੱਕੇ ਹਨ। ਇਨ੍ਹਾਂ ਵਿਚ ਐਡਮ ਜਾਂਪਾ, ਕੇਨ ਰਿਚਰਡਸਨ ਤੇ ਐਂਡ੍ਰਿਊ ਟਾਈ ਹਨ। ਜਾਂਪਾ ਨੇ ਆਈਪੀਐੱਲ ਛੱਡਣ ਦਾ ਕਾਰਨ ਬਾਇਓ ਬਬਲ ਨੂੰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਬਾਇਓ ਬਬਲ ਛੱਡਣ ਤੋਂ ਬਾਅਦ ਉਨਾਂ ਸੁਰੱਖਿਅਤ ਮਹਿਸੂਸ ਨਹੀਂ ਹੁੰਦਾ, ਜਿੰਨਾਂ ਯੂ.ਏ.ਈ. ਵਿਚ ਆਈ.ਪੀ.ਐੱਲ. ਦੌਰਾਨ ਲੱਗਦਾ ਸੀ। ਹਾਲਾਂਕਿ ਬਾਅਦ ਵਿਚ ਉਹ ਆਪਣੇ ਬਿਆਨ ਤੋਂ ਪਲਟ ਗਏ। 

Get the latest update about IPL, check out more about Truescoop, Truescoopnews, Suspended & Outbreak

Like us on Facebook or follow us on Twitter for more updates.