ਲਸ਼ਕਰ ਨੂੰ ਗੁਪਤ ਜਾਣਕਾਰੀ ਦੇਣ ਵਾਲਾ ਆਈ.ਪੀ.ਐੱਸ ਅਫਸਰ NIA ਦੇ ਚੜਿਆ ਅੜਿੱਕੇ, ਜਾਂਚ ਜਾਰੀ

ਰਾਸ਼ਟਰੀ ਜਾਂਚ ਏਜੰਸੀ (NIA) ਨੇ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ’ਚ ਐਸ.ਡੀ.ਆਰ.ਐੱਫ. (ਸੂਬਾਈ ਆਫਤ ਪ੍ਰਬੰਧਨ ਬਲ) ਦੇ ਪੁਲਸ ਸੁਪਰਡੈਂਟ ਅਰਵਿੰਦ ਦਿਗਵਿਜੇ ਸਿੰਘ ਨੇਗੀ ਨੂੰ ਲਸ਼ਕਰ-ਏ-ਤਇਬਾ ਨੂੰ ਅਹਿਮ ਸੂਚਨਾਵਾਂ ਲੀਕ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ

ਸ੍ਰੀਨਗਰ : ਰਾਸ਼ਟਰੀ ਜਾਂਚ ਏਜੰਸੀ (NIA) ਨੇ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ’ਚ ਐਸ.ਡੀ.ਆਰ.ਐੱਫ. (ਸੂਬਾਈ ਆਫਤ ਪ੍ਰਬੰਧਨ ਬਲ) ਦੇ ਪੁਲਸ ਸੁਪਰਡੈਂਟ ਅਰਵਿੰਦ ਦਿਗਵਿਜੇ ਸਿੰਘ ਨੇਗੀ ਨੂੰ ਲਸ਼ਕਰ-ਏ-ਤਇਬਾ ਨੂੰ ਅਹਿਮ ਸੂਚਨਾਵਾਂ ਲੀਕ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਹਿਮਾਚਲ ਪ੍ਰਦੇਸ਼ ਕੈਡਰ ਦਾ ਆਈਪੀਐੱਸ ਨੇਗੀ ਕਰੀਬ ਚਾਰ ਮਹੀਨੇ ਪਹਿਲਾਂ ਤੱਕ ਐੱਨ.ਆਈ.ਏ. ’ਚ ਹੀ ਡੈਪੁਟੇਸ਼ਨ ’ਤੇ 11 ਸਾਲ ਤੱਕ ਆਪਣੀਆਂ ਸੇਵਾਵਾਂ ਦੇ ਚੁੱਕਿਆ ਹੈ। ਇਸ ਦੌਰਾਨ ਨੇਗੀ ਨੇ ਵਧੇਰਾ ਸਮਾਂ ਜੰਮੂ-ਕਸ਼ਮੀਰ ’ਚ ਅੱਤਵਾਦੀ ਸਰਗਰਮੀਆਂ ਤੇ ਟੈਰਰ ਫੰਡਿੰਗ ਨਾਲ ਜੁਡ਼ੇ ਮਾਮਲਿਆਂ ਦੀ ਜਾਂਚ ’ਚ ਬਿਤਾਇਆ। ਉਸ ਖ਼ਿਲਾਫ਼ ਨਵੰਬਰ 2021 ਤੋਂ ਹੀ ਜਾਂਚ ਜਾਰੀ ਸੀ।

ਮਿਲੀ ਜਾਣਕਾਰੀ ਮੁਤਾਬਕ, ਨੇਗੀ ਨੂੰ ਸ਼ੱਕ ਹੋ ਗਿਆ ਸੀ ਕਿ ਉਹ ਖ਼ੁਫ਼ੀਆ ਏਜੰਸੀਆਂ ਦੀ ਨਿਗਾਹ ’ਚ ਹੈ ਤੇ ਉਸ ਨੇ ਇਸ ਤੋਂ ਬਚਣ ਲਈ ਸਬੰਧਤ ਪ੍ਰਸ਼ਾਸਨ ਨੂੰ ਐੱਨ.ਆਈ.ਏ. ’ਚ ਪ੍ਰਤੀਨਿਯੁਕਤੀ ਖ਼ਤਮ ਕਰਨ ਤੇ ਵਾਪਸ ਆਪਣੇ ਮੂਲ ਵਿਭਾਗ ਹਿਮਾਚਲ ਪ੍ਰਦੇਸ਼ ਪੁਲਸ ’ਚ ਭੇਜਣ ਦੀ ਅਪੀਲ ਕੀਤੀ ਸੀ। ਐੱਨ.ਆਈ.ਏ. ਤੋਂ ਪਰਤਣ ਤੋਂ ਬਾਅਦ ਉਸ ਨੂੰ ਐੱਸ.ਡੀ.ਆਰ.ਐੱਫ. ਦਾ ਐੱਸ.ਪੀ. ਬਣਾਇਆ ਗਿਆ ਸੀ। ਐੱਨ.ਆਈ.ਏ. ਨੇ ਉਸ ਨੂੰ ਨਵੰਬਰ 2021 ’ਚ ਦਿੱਲੀ ਸਥਿਤ ਆਪਣੇ ਹੈੱਡਕੁਆਰਟਰ ਲਈ ਤਲਬ ਕੀਤਾ ਸੀ।

ਕਈ ਅਹਿਮ ਮਾਮਲਿਆਂ ਦੀ ਜਾਂਚ ਨਾਲ ਜੁੜਿਆ
- ਨੇਗੀ ਨੂੰ ਅੱਤਵਾਦੀ ਫੰਡਿੰਗ ਮਾਮਲੇ ਦੀ ਜਾਂਚ ’ਚ ਜ਼ਿਕਰਯੋਗ ਯੋਗਦਾਨ ਲਈ ਸਰਬੋਤਮ ਪੁਲਿਸ ਮੈਡਲ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਸ ਨੂੰ ਐੱਨ.ਆਈ.ਏ. ’ਚ ਹੀ ਐੱਸਪੀ ਰੈਂਕ ’ਤੇ ਤਰੱਕੀ ਮਿਲੀ ਸੀ। ਪੁਲਵਾਮਾ ਹਮਲੇ ਦੀ ਜਾਂਚ ਕਰਨ ਵਾਲੇ ਐੱਨ.ਆਈ.ਏ. ਦੇ ਦਲ ’ਚ ਵੀ ਉਹ ਸ਼ਾਮਿਲ ਸੀ। ਉਹ ਕਸ਼ਮੀਰ ’ਚ ਅੱਤਵਾਦੀ ਪੁਲਸ ਸਿਆਸਤ ਗਠਜੋਡ਼ ਮਾਮਲੇ ਦੀ ਜਾਂਚ ’ਚ ਵੀ ਸ਼ਾਮਿਲ ਸੀ।

ਨੇਗੀ ਨੇ ਅਹਿਮ ਤੇ ਗੁਪਤ ਦਸਤਾਵੇਜ਼ ਉਪਲਬਧ ਕਰਵਾਏ ਸਨ
- ਐੱਨ.ਆਈ.ਏ. ਦੇ ਬੁਲਾਰੇ ਨੇ ਦੱਸਿਆ ਕਿ ਦਿੱਲੀ ’ਚ ਐੱਨ.ਆਈ.ਏ. ਵੱਲੋਂ ਦਰਜ ਐੱਫ.ਆਈ.ਆਰ. ਨਾਲ ਸਬੰਧਤ ਮਾਮਲੇ ’ਚ ਅਰਵਿੰਦ ਦਿਗਵਿਜੇ ਸਿੰਘ ਨੇਗੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਰਤ ’ਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ, ਉਨ੍ਹਾਂ ਨੂੰ ਅੰਜਾਮ ਦੇਣ ਲਈ ਲਸ਼ਕਰ ਨੂੰ ਜ਼ਰੂਰੀ ਸਾਜੋ ਸਾਮਾਨ ਤੇ ਹੋਰ ਹਰ ਤਰ੍ਹਾਂ ਦੀ ਮਦਦ ਦੇਣ ਵਾਲੇ ਦੇਸ਼ ਭਰ ’ਚ ਫੈਲੇ ਓਵਰਗਰਾਊਂਡ ਨੈੱਟਵਰਕ ਨਾਲ ਸਬੰਧਤ ਇਹ ਮਾਮਲਾ ਛੇ ਨਵੰਬਰ, 2021 ਨੂੰ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਪਹਿਲਾਂ ਹੀ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਨੇਗੀ ਬਾਰੇ ਸੁਰਾਗ ਇਸ ਮਾਮਲੇ ਦੀ ਜਾਂਚ ਦੌਰਾਨ ਹੀ ਮਿਲੇ ਸਨ। ਨੇਗੀ ਨੇ ਫਡ਼ੇ ਗਏ ਲਸ਼ਕਰ ਦੇ ਇਕ ਓਵਰਗਰਾਊਂਡ ਵਰਕਰ ਨੂੰ ਐੱਨਆਈਏ ਦੇ ਕੁਝ ਅਹਿਮ ਤੇ ਗੁਪਤ ਦਸਤਾਵੇਜ਼ ਉਪਲਬਧ ਕਰਵਾਏ ਸਨ। ਦੋਸ਼ਾਂ ਦੀ ਜਾਂਚ ਦੌਰਾਨ ਉਸ ਦੇ ਮਕਾਨ ਦੀ ਤਲਾਸ਼ੀ ਲਈ ਗਈ ਸੀ।

Get the latest update about Truescoopnews, check out more about The National Investigation Agency, Arvind Digvijay Singh, Superintendent of Police & Truescoop

Like us on Facebook or follow us on Twitter for more updates.