ਜਲੰਧਰ:- ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਪੰਜਾਬ ਦੇ ਵਿਜ਼ੀਲੈਂਸ ਬਿਉਰੋ ਦੇ ਨਵੇਂ ਚੀਫ ਵਜੋਂ ADGP ਵਰਿੰਦਰ ਕੁਮਾਰ IPS ਨੂੰ ਨਿਯੁਕਤ ਕੀਤਾ ਹੈ। ਪੰਜਾਬ ਦੇ ਨਵੇਂ ਵਿਜ਼ੀਲੈਂਸ ਚੀਫ਼ ਵਰਿੰਦਰ ਕੁਮਾਰ IPS ਇਸ ਤੋਂ ਪਹਿਲਾ ADGP ਜੇਲ੍ਹ ਵਜੋਂ ਜਿੰਮੇਵਾਰੀ ਸੰਭਾਲ ਰਹੇ ਸਨ। ਹੁਣ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਵਲੋਂ ਇਹ ਵੱਡੀ ਜਿੰਮੇਵਾਰੀ ਸੌਪੀ ਗਈ ਹੈ।
IPS ਵਰਿੰਦਰ ਕੁਮਾਰ 1993 ਬੈਚ ਦੇ IPS ਅਧਿਕਾਰੀ ਹਨ। ਉਨ੍ਹਾਂ ਨੇ ਪਹਿਲਾ ਵੀ ਇੰਟੈਲੀਜ਼ਨਸ ਦੇ ਹੈਂਡ ਵਜੋਂ ਜਿੰਮੇਵਾਰੀ ਸੰਭਾਲੀ ਸੀ। ਵਰਿੰਦਰ ਕੁਮਾਰ IPS ਪਹਿਲਾ ਜਲੰਧਰ ਦੇ SSP ਵੀ ਰਹਿ ਚੁੱਕੇ ਹਨ। ਵਰਿੰਦਰ ਕੁਮਾਰ IPS ਆਪਣੇ ਸਖਤ ਰਵਈਏ ਕਰਕੇ ਪਹਿਚਾਣੇ ਜਾਂਦੇ ਹਨ। ਆਪਣੇ ਕੰਮ ਕਰਨ ਦੇ ਸਹੀ ਢੰਗ ਤਰੀਕੇ ਕਰਕੇ ਉਨ੍ਹਾਂ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਦੀ ਵਿਜ਼ੀਲੈਂਸ ਵਿਭਾਗ ਨੂੰ ਵੀ ਉਹ ਸਹੀ ਢੰਗ ਨਾਲ ਚਲਾਉਣਗੇ।
Get the latest update about IPS VARINDER KUMAR, check out more about INTELLIGENCE, PUNJAB VIGILANCE BUREAU & IPS VARINDER KUMAR NEW VIGILANCE CHIEF OF PUNJAB
Like us on Facebook or follow us on Twitter for more updates.