ਅਮਰੀਕੀ ਫੌਜੀ ਟਿਕਾਣਿਆਂ 'ਤੇ ਈਰਾਨ ਵੱਲੋਂ ਕੀਤੇ ਹਮਲੇ 'ਚ 80 ਲੋਕਾਂ ਦੀ ਮੌਤ, ਟਰੰਪ ਨੇ ਬੁਲਾਈ ਸੁਰੱਖਿਆ ਬੈਠਕ

 ਈਰਾਨ ਨੇ ਅਮਰੀਕਾ ਦੇ 2 ਫੌਜੀ ਟਿਕਾਣਿਆਂ 'ਤੇ ਹਵਾਈ ਹਮਲਾ ਕਰਕੇ 80 ...

ਨਵੀਂ ਦਿੱਲੀ —  ਈਰਾਨ ਨੇ ਅਮਰੀਕਾ ਦੇ 2 ਫੌਜੀ ਟਿਕਾਣਿਆਂ 'ਤੇ ਹਵਾਈ ਹਮਲਾ ਕਰਕੇ 80 ਅਮਰੀਕੀ ਸੈਨਿਕਾਂ ਨੂੰ ਮਾਰ ਦਿੱਤਾ ਗਿਆ ਹੈ। ਜਿਨ੍ਹਾਂ 'ਚ 20 ਅਮਰੀਕੀ ਫ਼ੌਜੀ ਜਵਾਨ ਵੀ ਸ਼ਾਮਲ ਹਨ।ਇਸ ਹਮਲੇ ਤੋਂ ਬਾਅਦ ਈਰਾਨੀ ਮੀਡੀਆ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਈਰਾਨੀ ਹਮਲੇ 'ਚ 80 ਅਮਰੀਕੀ ਦਹਿਸ਼ਤਗਰਦ ਮਾਰੇ ਗਏ ਹਨ।'ਮੰਗਲਵਾਰ ਦੇਰ ਰਾਤੀਂ ਈਰਾਨ ਨੇ ਇਰਾਕ ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ 'ਤੇ ਇੱਕ ਦਰਜਨ ਬੈਲਿਸਟਿਕ ਮਿਸਾਇਲਾਂ ਨਾਲ ਹਮਲਾ ਕੀਤਾ।ਫ਼ਿਲਹਾਲ ਪੈਂਟਾਗਨ ਇਸ ਹਮਲੇ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਿਹਾ ਹੈ।ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਦੇ ਚੱਲਦਿਆਂ ਈਰਾਨ ਦੀ ਰਾਜਧਾਨ ਤਹਿਰਾਨ ਸਥਿਤ ਇਮਾਮ ਖੁਮੈਨੀ ਕੌਮਾਂਤਰੀ ਹਵਾਈ ਅੱਡੇ ਕੋਲ ਇੱਕ ਯਾਤਰੀ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਜਹਾਜ਼ ਯੂਕਰੇਨ ਦਾ ਸੀ ਤੇ ਉਸ ਵਿੱਚ ਸਵਾਰ ਸਾਰੇ 170 ਯਾਤਰੀ ਮਾਰੇ ਗਏ।

ਈਰਾਨ ਦੇ ਰੈੱਡ ਕ੍ਰਿਸੈਂਟ ਵੱਲੋਂ ਕਿਹਾ ਗਿਆ ਹੈ ਕਿ ਤਹਿਰਾਨ ਤੋਂ ਉਡਾਣ ਭਰਨ ਤੋਂ ਬਾਅਦ ਬੁੱਧਵਾਰ ਨੂੰ ਹਾਦਸਾਗ੍ਰਸਤ ਹੋਏ ਇੱਕ ਯੂਕਰੇਨੀ ਯਾਤਰੀ ਜਹਾਜ਼ ਦੇ ਸਾਰੇ 170 ਯਾਤਰੀ ਮਾਰੇ ਗਏ ਹਨ।ਰਿਪੋਰਟ ਮੁਤਾਬਕ ਈਰਾਨ ਦੇ ਰੀਵੌਲਿਯੂਸ਼ਨਰੀ ਗਾਰਡਜ਼ ਨੇ ਅਮਰੀਕੀ ਏਅਰਬੇਸ ਉੱਤੇ ਹਮਲੇ ਨੂੰ 'ਸ਼ਹੀਦ ਸੁਲੇਮਾਨੀ ਆਪਰੇਸ਼ਨ' ਦਾ ਨਾਂਅ ਦਿੱਤਾ ਹੈ ਤੇ ਇੱਕ ਤੋਂ ਬਾਅਦ ਇੱਕ ਕਰ ਕੇ ਕਈ ਮਿਸਾਇਲਾਂ ਦਾਗੀਆਂ।ਇਸ ਘਟਨਾ ਤੋਂ ਬਾਅਦ ਈਰਾਨ ਦੇ ਇੱਕ ਪ੍ਰਮਾਣੂ ਪਲਾਂਟ ਦੀ ਸੁਰੱਖਿਆ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ ਕਿਉਂਕਿ ਉਸ ਉੱਤੇ ਹੁਣ ਅਮਰੀਕੀ ਹਮਲੇ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।ਰਿਪੋਰਟਾਂ ਮੁਤਾਬਕ ਇੱਕ ਈਰਾਨੀ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਉੱਤੇ ਹੁਣ ਖ਼ਤਰੇ ਦੇ ਬੱਦਲ ਛਾਏ ਹੋਏ ਹਨ। ਈਰਾਨ ਦੇ ਆਲੇ–ਦੁਆਲੇ ਅਮਰੀਕੀ ਫ਼ੌਜੀ ਟਿਕਾਣੇ ਬਣੇ ਹੋਏ ਹਨ। ਈਰਾਨ ਪਹਿਲਾਂ ਵੀ ਅਮਰੀਕਾ ਸਮੇਤ ਉਸ ਦੇ ਸਹਿਯੋਗੀ ਦੇਸ਼ਾਂ ਨੂੰ ਸਖ਼ਤ ਅੰਜਾਮ ਭੁਗਤਣ ਦੀ ਚੇਤਾਵਨੀ ਦੇ ਚੁੱਕਾ ਹੈ।ਇਸ ਤੋਂ ਬਾਅਦ ਕੈਨੇਡਾ ਨੇ ਇਰਾਕ ਨਾਲ ਆਪਣੇ ਫ਼ੌਜੀ ਕੁਵੈਤ ਭੇਜਣ ਬਾਰੇ ਵਿਚਾਰ–ਵਟਾਂਦਰਾ ਕੀਤਾ ਹੈ।

2020 ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਾਦਸਾ, 170 ਯਾਤਰੀਆਂ ਦੀ ਮੌਤ

ਈਰਾਨ ਦੁਆਰਾ ਇਰਾਕ 'ਚ ਦੋ ਅਮਰੀਕੀ ਫ਼ੌਜੀ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਤੋਂ ਬਾਅਦ ਟਰੰਪ ਨੇ ਕਿਹਾ ਹੈ ਕਿ  ਰਾਸ਼ਟਰਪਤੀ ਨੇ ਟਵਿਟ 'ਚ ਲਿਖਿਆ ਹੈ ਕਿ ਬਸ ਠੀਕ ਹੈ, ਟਵਿਟ 'ਚ ਇਹ ਵੀ ਕਿਹਾ ਕਿ ਮਰਨ ਵਾਲਿਆਂ ਦੇ ਪਰਿਵਾਰ ਤੇ ਜ਼ਖ਼ਮੀਆਂ ਦੀ ਮਦਦ ਕੀਤੀ ਜਾਵੇ। ਹੁਣ ਤਕ ਸਭ ਕੁਝ ਵਧੀਆ ਚੱਲ ਰਿਹਾ ਹੈ। ਸਾਡੇ ਕੋਲ ਦੁਨੀਆ 'ਚ ਸਭ ਤੋਂ ਸ਼ਕਤੀਸ਼ਾਲੀ ਤੇ ਸੁਝਵਾਨ ਫ਼ੌਜ ਹੈ। ਮੈਂ ਇਸ ਨੂੰ ਲੈ ਕੇ ਜਲਦ ਬਿਆਨ ਦੇਵਾਂਗਾ।ਹਮਲੇ ਤੋਂ ਪਹਿਲਾ ਈਰਾਨ 'ਚ ਅਮਰੀਕੀ ਮਿਲਿਟਰੀ ਟਿਕਾਣਿਆਂ 'ਤੇ ਹੋਏ ਹਮਲੇ ਦੇ ਬਾਅਦ ਅੱਜ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਰਾਕ 'ਚ ਅਮਰੀਕਾ 'ਤੇ ਹੋਏ ਹਮਲੇ 'ਤੇ ਬਾਰਿਕੀ ਨਾਲ ਨਜ਼ਰ ਮਾਰ ਰਹੇ ਹਨ ਤੇ ਰਾਸ਼ਟਰੀ ਸੁਰੱਖਿਆ ਟੀਮ ਨਾਲ ਸਲਾਹ ਮਸ਼ਵਰਾ ਕਰ ਰਹੇ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਟੀਫ਼ਨੀ ਗ੍ਰਿਸ਼ਮ ਨੇ ਟਵਿਟ ਕੀਤਾ ਅਸੀਂ ਇਰਾਕ 'ਚ ਅਮਰੀਕੀ ਸਹੂਲਤਾਂ 'ਤੇ ਹਮਲਿਆਂ ਦੀਆਂ ਰਿਪੋਰਟਾਂ ਤੋਂ ਜਾਣੂ ਹਾਂ।ਰਾਸ਼ਟਰਪਤੀ ਨੂੰ ਹਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਉਹ ਰਾਸ਼ਟਰੀ ਸੁਰੱਖਿਆ ਟੀਮ ਦੇ ਨਾਲ ਸਥਿਤੀ 'ਤੇ ਬਾਰਿਕੀ ਨਾਲ ਨਜ਼ਰ ਰੱਖ ਰਹੇ ਹਨ ਤੇ ਇਸ 'ਤੇ ਸਲਾਹ ਦੇ ਰਹੇ ਹਨ।

Get the latest update about Punjabi News, check out more about Convened Security Meeting, International News, True Scoop News & Donald Trump

Like us on Facebook or follow us on Twitter for more updates.