ਈਰਾਨ ਨੇ ਸਾਰੇ ਅਮਰੀਕੀ ਸੁਰੱਖਿਆ ਬਲਾਂ ਨੂੰ ਕੀਤਾ ਅੱਤਵਾਦੀ ਐਲਾਨ

ਈਰਾਨ ਨੇ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦੇ ਮਾਮਲੇ 'ਚ ਸਾਰੇ ਅਮਰੀਕੀ ...

ਨਵੀਂ ਦਿੱਲੀ — ਈਰਾਨ ਨੇ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦੇ ਮਾਮਲੇ 'ਚ ਸਾਰੇ ਅਮਰੀਕੀ ਸੁਰੱਖਿਆ ਬਲਾਂ ਨੂੰ ਅੱਤਵਾਦੀ ਐਲਾਨ ਕੀਤਾ ਹੈ। ਦੇਸ਼ ਦੀ ਸੰਸਦ ਨੇ ਅਮਰੀਕੀ ਸੈਨਾ ਅਤੇ ਪੈਂਟਾਗਨ ਨੂੰ ਅੱਤਵਾਦੀ ਸੰਗਠਨ ਐਲਾਨ ਕਰਨ ਦੇ ਸਮਰਥਨ 'ਚ ਮਤਦਾਨ ਕੀਤਾ। ਦੱਸ ਦੱਈਏ ਕਿ ਈਰਾਨ ਦੀ ਸੰਸਦ ਨੇ ਮੰਗਲਵਾਰ ਨੂੰ ਇਕ ਬਿੱਲ ਪਾਸ ਕੀਤਾ ਜਿਸ 'ਚ ਸਾਰੇ ਅਮਰੀਕੀ ਬਲਾਂ ਨੂੰ 'ਅੱਤਵਾਦੀ ਐਲਾਨ ਕਰ ਦਿੱਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵੱਲੋਂ ਬਗ਼ਦਾਦ ਏਅਰਪੋਰਟ 'ਤੇ ਇਕ ਏਅਰ ਸਟ੍ਰਾਈਕ ਕੀਤੀ ਗਈ ਜਿਸ 'ਚ ਸੁਲੇਮਾਨੀ ਦੀ ਮੌਤ ਹੋ ਗਈ।ਸੁਲੇਮਾਨੀ ਦਾ ਕਾਫ਼ਲਾ ਬਗ਼ਦਾਦ ਹਵਾਈ ਅੱਡੇ ਵੱਲ ਵਧ ਰਿਹਾ ਸੀ। ਉੱਦੋਂ ਇਕ ਰਾਕੇਟ ਹਮਲੇ ਦੀ ਜੱਦ 'ਚ ਆ ਗਿਆ।ਹਮਲੇ 'ਚ ਈਰਾਨ ਅਬੂ ਮਹਿਦੀ ਅਲ-ਮੁਹਾਂਦਿਸ ਦੀ ਵੀ ਮੌਤ ਹੋ ਗਈ।ਅਧਿਕਾਰੀਆਂ ਨੇ ਦੱਸਿਆ ਕਿ ਹਮਲੇ 'ਚ ਕੁੱਲ ਅੱਠ ਲੋਕਾਂ ਦੀ ਮੌਤ ਹੋਈ। ਸੁਲੇਮਾਨੀ ਪੱਛਮੀ ਏਸ਼ੀਆ 'ਚ ਈਰਾਨੀ ਸਰਗਰਮੀਆਂ ਚਲਾਉਣ ਦੇ ਮੁੱਖ ਰਣਨੀਤੀਕਾਰ ਸਨ। ਸੁਲੇਮਾਨੀ 'ਤੇ ਇਜ਼ਰਾਈਲ 'ਚ ਵੀ ਰਾਕੇਟ ਹਮਲਿਆਂ ਨੂੰ ਅੰਜਾਮ ਦੇਣ ਦਾ ਦੋਸ਼ ਸੀ।ਵ੍ਹਾਈਟ ਹਾਊਸ ਦਾ ਕਹਿਣਾ ਸੀ ਕਿ ਜਨਰਲ ਸੁਲੇਮਾਨੀ ਸਰਗਰਮ ਰੂਪ 'ਚ ਇਰਾਕ 'ਚ ਅਮਰੀਕੀ ਕੂਟਨੀਤਕਾਂ ਤੇ ਫ਼ੌਜੀ ਮੁਲਾਜ਼ਮਾਂ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ।

ਨਨਕਾਣਾ ਸਾਹਿਬ ਭੰਨ-ਤੋੜ ਮਾਮਲਾ : ਦੋਸ਼ੀ ਇਮਰਾਨ ਚਿਸ਼ਤੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਜਾਣਕਾਰੀ ਅਨੁਸਾਰ ਈਰਾਨ ਸਮੇਤ ਇਰਾਕ 'ਚ ਅਮਰੀਕਾ ਦੇ ਇਸ ਹਮਲੇ ਦਾ ਕਾਫ਼ੀ ਵਿਰੋਧ ਹੋਇਆ।ਲੋਕ ਸੜਕਾਂ 'ਤੇ ਸਨ।ਇਸ ਹਮਲੇ 'ਚ ਈਰਾਨ ਸਮਰਥਿਤ ਮਿਲਿਸ਼ਿਆ ਪਾਪੂਲਰ ਮੋਬਲਾਈਜ਼ੇਸ਼ਨ ਫੋਰਸ ਦੇ ਡਿਪਟੀ ਕਮਾਂਡਰ ਅਬੂ ਮਹਿਦੀ ਅਲ-ਮੁਹਾਂਦਿਸ ਦੀ ਵੀ ਮੌਤ ਹੋਈ ਸੀ।ਜਿੱਥੇ ਸੋਮਵਾਰ ਨੂੰ ਇਰਾਕ ਦੇ ਆਊਟਗੋਇੰਗ ਪੀਐੱਮ ਅਬਦੁਲ ਮਹਿਦੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ 'ਚ ਮੌਜੂਦ ਵਿਦੇਸ਼ੀ ਫ਼ੌਜ ਨੂੰ ਬਾਹਰ ਕੀਤਾ ਜਾਵੇ। ਇਹ ਪ੍ਰਸਤਾਵ ਸਦਨ 'ਚ ਪਾਸ ਕੀਤਾ ਜਾ ਚੁੱਕਾ ਹੈ।

Get the latest update about US Security Forces, check out more about Iran Declares, Punjabi News, International News & True Scoop News

Like us on Facebook or follow us on Twitter for more updates.